ਪੰਜਾਬ/ਹਰਿਆਣਾ ਬਾਰਡਰਾਂ ‘ਤੇ ਹੋਏ ਅਣਮਨੁੱਖੀ ਤਸ਼ੱਦਦ ਵਿਰੁੱਧ ਰੋਮੀ ਘੜਾਮੇਂ ਵਾਲ਼ੇ ਨੇ ਉੱਚ ਅਧਿਕਾਰੀਆਂ ਨੂੰ ਕਾਨੂੰਨੀ ਨੋਟਿਸ ਜਾਰੀ ਕਰਵਾਏ

ਚਿੰਤਕ ਲੋਕਾਂ ਅਤੇ ਸੰਸਥਾਵਾਂ ਨੂੰ ਵੀ ਕੀਤੀ ਇਸੇ ਤਰ੍ਹਾਂ ਕਾਨੂੰਨੀ ਕਾਰਵਾਈਆਂ ਕਰਨ ਦੀ ਅਪੀਲ 
ਰੋਪੜ, 24 ਫਰਵਰੀ (ਪੱਤਰ ਪ੍ਰੇਰਕ): ਪੰਜਾਬ/ਹਰਿਆਣਾ ਬਾਰਡਰਾਂ ‘ਤੇ ਸੁਰੱਖਿਆ ਬਲਾਂ ਵੱਲੋਂ ਪ੍ਰਦਰਸ਼ਨਕਾਰੀਆਂ ‘ਤੇ ਅਣਮਨੁੱਖੀ ਤਸ਼ੱਦਦ ਕਰਨ ਵਿਰੁੱਧ ਗੁਰਬਿੰਦਰ ਸਿੰਘ ਰੋਮੀ ਘੜਾਮੇਂ ਵਾਲ਼ੇ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਕਾਨੂੰਨੀ ਨੋਟਿਸ ਜਾਰੀ ਕਰਵਾਏ ਹਨ। ਉਨ੍ਹਾਂ ਦੇ ਵਕੀਲ ਮਨਦੀਪ ਮੋਦਗਿੱਲ ਪ੍ਰਧਾਨ ਬਾਰ ਐਸੋਸੀਏਸ਼ਨ ਰੋਪੜ ਨੇ ਦੱਸਿਆ ਕਿ ਆਪਣੇ ਦੇਸ਼ ਦੀ ਰਾਜਧਾਨੀ ਵਿੱਚ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਕਰਨ ਲਈ ਜਾ ਰਹੇ ਲੋਕਾਂ ‘ਤੇ ਜਾਨੀ ਨੁਕਸਾਨ, ਗੋਲੀਬਾਰੀ, ਲਾਠੀਚਾਰਜ, ਅੱਥਰੂ ਗੈਸ ਦੇ ਗੋਲੇ ਸੁੱਟਣ ਵਰਗੀਆਂ ਤਾਨਾਸ਼ਾਹੀ ਕਾਰਵਾਈਆਂ ਵਿਰੁੱਧ ਅਸੀ ਹੋਮ ਸੈਕਟਰੀ ਕੇਂਦਰ ਸਰਕਾਰ, ਹੋਮ ਸੈਕਟਰੀ ਹਰਿਆਣਾ, ਐੱਸ.ਐੱਸ.ਪੀ. ਅੰਬਾਲ਼ਾ, ਡੀ.ਜੀ.ਪੀ. ਹਰਿਆਣਾ ਪੁਲਿਸ ਅਤੇ ਐੱਸ.ਐੱਚ.ਓ. ਥਾਣਾ ਸਦਰ ਅੰਬਾਲਾ ਨੂੰ ਕਾਨੂੰਨੀ ਨੋਟਿਸ ਜਾਰੀ ਕੀਤੇ ਹਨ। ਬਣਦੇ ਸਮੇਂ ਅੰਦਰ ਢੁੱਕਵਾਂ ਜਵਾਬ ਨਾ ਮਿਲਣ ਅਤੇ ਤਸ਼ੱਦਦ ਕਰਨ ਵਾਲ਼ੇ ਮੁਲਾਜ਼ਮਾਂ ਤੇ ਅਧਿਕਾਰੀਆਂ ‘ਤੇ ਠੋਸ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ। ਰੋਮੀ ਨੇ ਸਮੁੱਚੇ ਚਿੰਤਕ ਵਰਗ ਨੂੰ ਵੀ ਆਪੋ-ਆਪਣੇ ਖੇਤਰਾਂ ਵਿੱਚੋਂ ਉਪਰੋਕਤ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਲਈ ਨਿਤਰਨ ਲਈ ਉਚੇਚੇ ਤੌਰ ‘ਤੇ ਅਪੀਲ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article ਗਊ ਦਲ ਤੇ ਬਲਦ ਦਲ ( ਹਾਸ ਵਿਅੰਗ)
Next articleਮਿੱਠੜਾ ਕਾਲਜ ਵਿਖੇ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ