ਕੋਵਿਡ ਟੀਕਾਕਰਣ ਕਰਵਾਉਣ ਨਾਲ ਕੋਵਿਡ ਹੋਣ ਦਾ ਖਤਰਾ ਕਾਫੀ ਘੱਟ ਜਾਂਦਾ ਹੈ – ਐੱਸ.ਐੱਮ.ਓ

(ਸਮਾਜ ਵੀਕਲੀ)-ਤਲਵੰਡੀ ਚੌਧਰੀਆਂ, 6 ਫਰਵਰੀ (ਬਿੱਕਰ) ਡਿਪਟੀ ਕਮਿਸ਼ਨਰ ਦੀਪਤੀ ਉੱਪਲ, ਸਿਵਲ ਸਰਜਨ ਡਾ.ਗੁਰਿੰਦਰ ਬੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਰ ਅਤੇ ਡਾ.ਮੋਹਣਪ੍ਰੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਸੀ.ਐੱਚ.ਸੀ ਟਿੱਬਾ ਦੀ ਅਗਵਾਈ ਹੇਠ ਕੋਵਿਡ ਟੀਕਾਕਰਣ ਦੇ ਰੋਜ਼ਾਨਾ 25 ਕੈਂਪ ਬਲਾਕ ਟਿੱਬਾ ਵਿਖੇ ਲਗਾਏ ਜਾ ਰਹੇ ਹਨ।ਕੋਵਿਡ ਮੁਹਿੰਮ ਦੇ ਨੋਡਲ ਅਫਸਰ ਏ.ਡੀ.ਸੀ ਅਨੁਪਮ ਕਲੇਰ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਮੋਹਣਪ੍ਰੀਤ ਸਿੰਘ ਐੱਸ.ਐੱਮ.ਓ ਨੇ ਦੱਸਿਆ ਕਿ ਪਿੰਡ ਮੁਹੱਬਲੀ ਅਤੇ ਮੁਕਟਰਾਮ ਵਾਲਾ ਵਿਖੇ ਕੋਵਿਡ ਟੀਕੇ ਦੀ ਪਹਿਲੀ ਡੋਜ਼ 100 ਫੀਸਦੀ ਲੱਗ ਗਈ ਹੈ।ਉਹਨਾਂ ਨੇ ਇਲਾਕੇ ਦੇ ਪੰਚਾਂ ਸਰਪੰਚਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਆਪਣੇ ਇਲਾਕੇ ਵਿਚ ਕੋਵਿਡ ਟੀਕਾਕਰਣ ਨੂੰ ਕਰਵਾਉਣ ਵਿਚ ਮੱਦਦ ਕਰਣ ਲਈ ਅਪੀਲ ਕੀਤੀ।ਏ.ਡੀ.ਸੀ ਮੈਡਮ ਅਨੁਪਮ ਕਲੇਰ ਦੇ ਸਹਿਯੋਗ ਨਾਲ ਡੀ.ਪੀ.ਓ, ਬੀ.ਡੀ.ਪੀ.ਓ ਫੂਡ ਸਪਲਾਈ ਵਿਭਾਗ ਵਲੋਂ ਕੋਵਿਡ ਟੀਕਾਕਰਣ ਕਰਣ ਵਿਚ ਮੱਦਦ ਮਿਲ ਰਹੀ ਹੈ।ਜਿਸ ਕਾਰਣ ਟੀਕਾਕਰਣ ਦੀ ਫੀਸਦੀ ਵਿਚ ਕਾਫੀ ਤੇਜ਼ੀ ਨਾਲ ਸੁਧਾਰ ਹੋਇਆ ਹੈ।
ਡਾ.ਮੋਹਣਪ੍ਰੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਕੋਵਿਡ ਟੀਕਾਕਰਣ ਸਰਕਾਰ ਵਲੋਂ ਸਾਰੇ ਸਰਕਾਰੀ ਦਾਇਰੇ ਸੀ.ਐੱਚ.ਸੀ, ਪੀ.ਐੱਚ.ਸੀ, ਸਬ-ਸੈਂਟਰ ਅਤੇ ਆਉਟਰੀਚ ਕੈਂਪ ਵਿਚ ਬਿਲਕੁੱਲ ਮੁਫਤ ਲਗਾਇਆ ਜਾ ਰਿਹਾ ਹੈ।ਜਿਸ ਤੋਂ ਬਾਆਦ ਕੋਵਿਡ ਹੋਣ ਦਾ ਖਤਰਾ ਬਹੁਤ ਘੱਟ ਜਾਂਦਾ ਹੈ।ਇਸ ਲਈ ਕੋਵਿਡ ਟੀਕਾਕਰਣ ਕਰਵਾਉਣ ਬਹੁਤ ਜਰੂਰੀ ਹੈ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਲਾਚੌਰ ਤੋਂ ਚੌਧਰੀ ਦਰਸ਼ਨ ਲਾਲ ਜੀ ਮੰਗੂਪੁਰ ਸ਼ਾਨਦਾਰ ਜਿੱਤ ਹਾਸਿਲ ਕਰਨਗੇ ।
Next articleਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ