ਕੰਪਿਊਟਰ ਅਧਿਆਪਿਕਾ ਰਾਜਵਿੰਦਰ ਕੌਰ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਨੂੰ 10 ਹਜ਼ਾਰ ਰੁਪਏ ਭੇਂਟ

ਕਪੂਰਥਲਾ (ਸਮਾਜ ਵੀਕਲੀ)  (ਕੌੜਾ)- ਰਾਜਵਿੰਦਰ ਕੌਰ ਸਾਬਕਾ ਕੰਪਿਊਟਰ ਅਧਿਆਪਕਾ ਜੋ ਕਿ ਪਹਿਲਾਂ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਸੈਦਪੁਰ ਵਿਖੇ ਕੰਪਿਊਟਰ ਫੈਕਲਟੀ ਦੇ ਤੌਰ ਤੇ ਸੇਵਾ ਨਿਭਾ ਚੁੱਕੇ ਹਨ । ਰਾਜਵਿੰਦਰ ਕੌਰ ਜੋ ਕਿ ਪਿੰਡ ਠੱਟਾ ਨਵਾਂ ਦੇ ਰਹਿਣ ਵਾਲੇ ਹਨ ਅਤੇ ਉਹ ਆਸਟਰੇਲੀਆ ਵਿਚ ਰਹਿ ਰਹੇ ਹਨ । ਕਾਰਜਕਾਰੀ ਪ੍ਰਿੰਸੀਪਲ ਪਰਮਜੀਤ ਸਿੰਘ ਟੋਡਰਵਾਲ ਨੇ ਦੱਸਿਆ ਕਿ ਸਕੂਲ ਵਿਚੋਂ ਪੜ੍ਹ ਕੇ ਗਏ ਵਿਦਿਆਰਥੀਆਂ ਅਤੇ ਪੜਾ ਕੇ ਗਏ । ਅਧਿਆਪਕਾਂ ਨਾਲ ਮੇਰਾ ਸੰਪਰਕ ਬਣਿਆ ਰਹਿੰਦਾ ਹੈ, ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਦੀ ਬਿਹਤਰੀ ਲਈ ਗੱਲਬਾਤ ਹੁੰਦੀ ਰਹਿੰਦੀ ਹੈ। ਬਹੁਤ ਸਾਰੇ ਵਿਦੇਸ਼ ਵੱਸਦੇ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਸਕੂਲ ਦੀ ਆਰਥਿਕ ਸਹਾਇਤਾ ਕੀਤੀ ਜਾਂਦੀ ਹੈ।

ਇਸੇ ਹੀ ਕੜੀ ਤਹਿਤ ਰਾਜਿੰਦਰ ਕੌਰ ਸਾਬਕਾ ਕੰਪਿਊਟਰ ਅਧਿਆਪਕਾਂ ਨੇ ਵੀ ਮੈਨੂੰ ਸਕੂਲ ਆਉਣ ਲਈ ਕਿਹਾ। ਇਸ ਲਈ ਉਹ ਆਪਣੇ ਪਰਿਵਾਰ ਸਮੇਤ ਸਕੂਲ ਪੁੱਜੇ। ਇਸ ਮੌਕੇ ਉਨ੍ਹਾਂ ਸਕੂਲ ਦੀ ਬੇਹਤਰੀ ਲਈ 10 ਹਜ਼ਾਰ ਭੇਂਟ ਕੀਤੇ ਤੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਸਕੂਲ ਦੀ ਬਿਹਤਰੀ ਲਈ ਹਰ ਸਹਾਇਤਾ ਕਰਦੇ ਰਹਿਣਗੇ। ਪ੍ਰਿੰਸੀਪਲ ਪਰਮਜੀਤ ਸਿੰਘ ਟੋਡਰਵਾਲ ਨੇ ਰਾਜਵਿੰਦਰ ਕੌਰ ਨਾਲ ਆਏ ਪਰਵਾਰਿਕ ਮੈਂਬਰਾਂ ਦਾ ਧੰਨਵਾਦ ਕੀਤਾ ।ਇਸ ਮੌਕੇ ਸੁਖਵਿੰਦਰ ਕੌਰ , ਰਵਿੰਦਰ ਕੌਰ, ਕੁਲਬੀਰ ਸਿੰਘ ਪੀ ਟੀ ਆਈ, ਰਕੇਸ਼ ਕੁਮਾਰ, ਸ਼ਰਨਜੀਤ ਅਮਰ, ਰਾਜਵਿੰਦਰ ਕੌਰ ਬੂੜੇਵਾਲ, ਹਰਪ੍ਰੀਤ ਕੌਰ, ਮਨਿੰਦਰ ਕੌਰ, ਸਿੰਦਰਜੀਤ ਕੌਰ, ਰਾਜਵੀਰ ਕੌਰ ਹਰਵਿੰਦਰ ਕੌਰ, ਆਦਿ ਹਾਜ਼ਰ ਸਨ।

 

Previous articleSri Lanka raises match fee for women cricketers for white-ball matches
Next article‘You try to back every sportsman in difficult time,’ Babar on viral ‘This too shall pass’ message for Kohli