“ਭ੍ਰਿਸ਼ਟਾਚਾਰ”

ਸੰਦੀਪ ਸਿੰਘ"ਬਖੋਪੀਰ "

(ਸਮਾਜ ਵੀਕਲੀ)

ਭ੍ਰਿਸ਼ਟਾਚਾਰ ਕਰਾਪਸ਼ਨ ਪੁੱਜ ਕੇ,
ਆਉਂਦੀ ਪਈ ਹੈ ਦੱਬੇ ਪੈਰੀਂ।

ਮੁਲਕ ਸਾਡੇ ਵਿੱਚ ਕੀ ਨਹੀਂ ਹੁੰਦਾ,
ਕਤਲ, ਡਕੈਤੀ, ਹੇਰਾ ਫੇਰੀ।

ਨਸ਼ਿਆਂ ਦੀ ਜੋ ਵਗੇ ਹਨ੍ਹੇਰੀ।
ਰੌਲਾ ਇਸ ਦਾ, ਚਾਰ-ਚੁਫੇਰੀ,

ਨਸ਼ਿਆਂ ਨੇ ਹੁਣ ਘਰ ਹੈ ਕਰਿਆ,
ਪਿੰਡੀਂ-ਪਿੰਡੀਂ, ਸ਼ਹਿਰੀਂ-ਸ਼ਹਿਰੀਂ।

ਠੇਕਿਆਂ ਤੇ ਨਿਤ ਲੱਗਦੇ ਮੇਲੇ,
ਡੇਰਿਆਂ ਤੇ, ਵਧੀ ਭੀੜ ਬਥੇਰੀ।

ਨਸ਼ਾ ਛੁਡਾਊ ਕੇਂਦਰ ਖੁੱਲ ਗਏ,
ਖੁੱਲ੍ਹਦੀ ਘੱਟ ਕੋਈ, ਲਾਇਬ੍ਰੇਰੀ।

ਗੱਡੀਆਂ,ਪਰਸ,ਮੋਬਾਇਲ ਨੇ ਖੋਂਹਦੇ,
ਚੋਰਾਂ ਦੀ ਹੋਈ ਭੀੜ, ਵਧੇਰੀ।

ਬਾਹਰ ਭੇਜਣ ਦੇ ਨਾਂ ਤੇ ਝਾਂਸਾ,
ਏਜੰਟ ਵੀ ਕਰਦੇ ਲੁੱਟ ਬਥੇਰੀ।

ਸਰਕਾਰ ਨੌਕਰੀ, ਕੱਢਦੀ ਨਾ ਕੋਈ,
ਪਾਉਂਦੀ ਪਈ ਉਂਝ, ਖੱਪ ਵਥੇਰੀ।

ਲੀਡਰਾਂ ਦੇ ਪੁੱਤ ਲੱਗਣ ਮੈਨੇਜਰ,
ਪੋਸਟ ਨਿਕਲੇ, ਚੋਰੀਂ- ਚੋਰੀਂ।

ਫੋਨਾਂ ਦੇ ਵਿੱਚ ਡੁੱਬੀ ਜਵਾਨੀ,
ਆਲਸ ਦੀ ਪਈ, ਝੁੱਲੇ ਹਨ੍ਹੇਰੀ।

‘ਸੰਦੀਪ’ ਮੁਹੱਬਤ ਦਿਲ ਚੋਂ ਮੁੱਕੀ,
ਬੰਦੇ ਦਾ ਹੋਇਆ, ਬੰਦਾ ਵੈਰੀ।

ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article“ਪਿੰਡ ਨਹੀਓ ਭੁੱਲੇ”
Next articleਸ਼ੁਭ ਸਵੇਰ ਦੋਸਤੋ,