ਕਵਿਤਾ

ਖੁਸ਼ੀ ਮੁਹੰਮਦ "ਚੱਠਾ"

(ਸਮਾਜ ਵੀਕਲੀ)

ਹੁੰਦੇ ਜ਼ੁਲਮ ਨੂੰ ਵੇਖ ਜੋ ਚੁੱਪ ਰਹਿੰਦੇ
ਉਨ੍ਹਾਂ ਜਿਉਂਦਿਆਂ ਦੀ ਮਰੀ ਜ਼ਮੀਰ ਦੇਖੀ

ਜਿਹੜੇ ਕਰਨ ਤਸ਼ੱਦਦ ਮਜ਼ਲੂਮ ਉੱਤੇ
ਹੁੰਦੀ ਜ਼ਾਲਮਾਂ ਦੀ ਮਾੜੀ ਅਖੀਰ ਦੇਖੀ

ਸਾਡੇ ਭਾਰਤ ਇਸ ਦੇਸ਼ ਮਹਾਨ ਅੰਦਰ
ਪੱਤ ਔਰਤ ਦੀ ਹੁੰਦੀ ਲੀਰੋ ਲੀਰ ਦੇਖੀ

“ਖੁਸ਼ੀ ਮੁਹੰਮਦਾ” ਕਰ ਕਲਮ ਦੀ ਧਾਰ ਤਿੱਖੀ
ਕਲਮ ਜਿਹੀ ਨਾ ਕੋਈ ਸ਼ਮਸ਼ੀਰ ਦੇਖੀ

ਖੁਸ਼ੀ ਮੁਹੰਮਦ ‘ਚੱਠਾ’

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਸਬੀ ਖੁਦਾ ਕਰੇ ਮੰਜ਼ੂਰ
Next articleਮਜ਼੍ਹਬ