(ਸਮਾਜ ਵੀਕਲੀ) ਵੈਸੇ ਤਾਂ ਪੰਜਾਬ ਵਿਚ ਹਮੇਸ਼ਾਂ ਹੀ ਜ਼ਲੁਮਾਂ ਦੀ ਹਨੇਰੀ ਝੱੁਲਦੀ ਰਹੀ ਹੈ,ਮੰਗੋਲ ਗ੍ਰੀਕ,ਅਤੇੇ, ਮੁਗਲ ਜਿਹੜਾ ਵੀ ਕੋਈ ਧਾੜਵੀ ਦੱਰਾ ਖੈਬਰ ਰਾਹੀਂ ਲੰਘ ਕੇ ਆਇਆ, ਉਸਨੇ ਪਹਿਲਾਂ ਪੰਜਾਬ ਤੇ ਹਮਲਾ ਕੀਤਾ, ਅਤੇ ਪੰਜਾਬ ਨੂੰ ਉਜਾੜਿਆ। ਕਿਸੇ ਨੇ ਇਵੇਂ ਤਾਂ ਨਹੀਂ ਕਿਹਾ, “ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿਮਾਂ।” ਜਦੋਂ ਵੀ ਕੋਈ ਹਮਲਾਵਰ ਆਉਂਦਾ ਉਹ ਫਸਲਾਂ ਬਰਬਾਦ ਕਰ ਦਿੰਦਾ ਘਰ ਢਹਿ- ਢੇਰੀ ਕਰ ਦਿੰਦਾਕਤਲੋਗਾਰਤ ਹੁੰਦੀ, ਔਰਤਾ ਦੀ ਬੇਪੱਤੀ ਹੁੰਦੀ ,ਬਾਹਰੋਂ ਆਏ ਹਮਲਾਵਰ ਮੁਲਕ ਤੇ ਕਬਜਾ ਕਰਕੇ ਬਹਿ ਜਾਂਦੇ ਤੇ ਹਿੰਦੁਸਤਾਨ ਦੇ ਲੋਕ ਚੱੁਪ ਕਰਕੇ ਜ਼ੁਲਮ ਸਹੀ ਜਾਂਦੇ ਕਦੇ ਵੀ ਇਕੱਠੇ ਹੋਕੇ ਹਮਲਾਵਰਾਂ ਦਾ ਮੁਕਾਬਲਾ ਨਾ ਕੀਤਾ।ਸੇ਼ਰੇ ਪੰਜਾਬ ਮਹਾਂਰਾਜਾ ਰਣਜੀਤ ਸਿੰਘ ਹੀ ਸੀ ਜਿਸਨੇ ਉਲਟੀ ਗੰਗਾ ਵਹਾਈ।ਪਹਿਲਾਂ ਲੋਕ ਭਾਰਤ ਤੇ ਕਬਜਾ ਕਰਦੇ ਸਨ ਮਹਾਰਾਜਾ ਰਣਜੀਤ ਸਿੰਘ ਨੇ ਕੇਵਲ ਬਾਹਰਲੇ ਹਮਲਾਂਵਰਾਂ ਨੂੰ ਹੀ ਠੱਲ ਨਹੀਂ ਸੀ ਪਾਈ ਬਲਕਿ ਕਾਬੁਲ ਕੰਧਾਰ ਤੱਕ ਮੱਲਾਂ ਮਾਰੀਆਂ।ਜਦੋਂ 1947 ਵਿਚ ਦੇਸ਼ ਅਜਾਦ ਹੋਇਆ ਤਾਂ ਭਾਰਤ ਦੋ ਹਿੱਸਿਆਂ ਵਿਚ ਵੰਡਿਆ ਗਿਆ ਇਕ ਪਾਕਿਸਤਾਨ ਤੇ ਦੂਜਾ ਭਾਰਤ ਤੇ ਪੰਜਾਬ ਦੀਵੀ ਦੋ ਹਿਸਆਂ ਵਿਚ ਵੰਡ ਹੋ ਗਈ, ਉਦੋਂ ਬਲਦੇਵ ਸਿੰਘ ਅਤੇ ਮਾਸਟਰ ਤਾਰਾ ਸਿੰਘ ਆਪਣਾ ਵਤਨ ਖਾਲਿਸਤਾਨ ਲੈਣ ਤੋਂ ਖੰੁਜ ਗੲ,ੇ ਕਿਉਂਕਿ ਜਵਾਹਰ ਲਾਲ ਨਹਿਰੂ ਨੇ ਉਨ੍ਹਾ ਨੂੰ ਵਰਗਲਾਕੇ ਕਿਹਾ ਕਿ ਤੁਸੀਂ ਸਾਡੇ ਨਾਲ ਰਹੋ ਤੁਹਾਨੂੰ ਹਰ ਸਹੂਲਿਅਤ ਦਿੱਤੀ ਜਾਵੇਗੀ। ਬਲਦੇਵ ਸਿੰਘ ਇਕ ਹੋਰ ਗੱਲ ਤੇ ਵੀ ਨਾਲ ਰਹਿਣ ਵਾਸਤੇ ਮੰਨ ਗਿਆ ਕਿਉਂਕਿ ਉਸਦੀਆਂ ਫੈਕਟਰੀਆ ਕਲੱਕਤੇ ਵਿਚ ਸਨ ਅਤੇ ਉਸਨੂੰ ਆਪਣੇ ਵਪਾਰ ਖੁੱਸਣ ਦਾ ਡਰ ਪੈ ਗਿਆ ਸੀ। ਉਦੋਂ ਸਿੱਖਾਂ ਨੇ ਵੇਲਾ ਖੁੰਝਾ ਲਿਆ।ਬਲਦੇਵ ਸਿੰਘ ਮਗਰੋਂ ਬਹੁਤ ਪਛਤਾਇਆ ਪਰ ਫੇਰ ਕੁਝ ਨਹੀਂ ਸੀ ਹੋ ਸਕਦਾ। ਖੈਰ 1955 ਤੋਂ ਲੇਕੇ ਅਕਾਲੀਆਂ ਨੇ ਆਪਣੀਆਂ ਮੰਗਾਂ ਮਣਵਾਉਣ ਵਾਸਤੇ ਜਲਸੇ ਅਤੇ ਹੜਤਾਲਾਂ ਕੀਤੀਆਂ ਜੇਲ੍ਹ ਭਰੇ ਕਈ ਸ਼ਹੀਦ ਹੋਏਮੰਗਾ ਤਾਂ ਸਰਕਾਰ ਨੇ ਕੀ ਮੰਨਣੀਆਂ ਸਨ ਸਗੋਂ ਪੰਜਾਬ ਦੇ ਦੋ ਹੋਰ ਟੁਕੜੇ ਕਰ ਦਿੱਤੇ ਇਕ ਹਰਿਆਣਾ ਤੇ ਹਿਮਾਚਲ ਪ੍ਰਦੇਸ਼।ਫੇਰ ਖਾਲਿਸਤਾਨ ਦੀ ਮੁਹਿੰਮ ਚੱਲੀ ।ਨਿੱਤ ਗੱਲਾਂ ਹੁੰਦੀਆਂ ਸਨ ਅੱਜ ਬੱਸ ਤੋਂ ਉਤਾਰਕੇ ਪੰਜ ਬੰਦੇ ਮਾਰ ਦਿੱਤ,ੇ ਅਤੇ ਦਸ ਮਾਰ ਦਿੱਤੇ।ਹਾਲਤ ਇਹੋ ਜਿਹੇ ਹੋ ਗਏ ਸਨ ਕਿ ਪਤਾ ਨਹੀਂ ਸੀ ਲਗਦਾ ਬੰਦਾ ਬਾਹਰ ਗਿਆ ਸ਼ਾਮ ਨੂੰ ਘਰ ਮੁੜੇਗਾ ਵੀ ਜਾਂ ਨਹੀਂ।ਲੋਕ ਡਰਦੇ ਮਾਰੇ ਬਾਹਰ ਨਹੀਂ ਸੀ ਨਿਕਲਦੇ,ਪੰਜਾਬ ਵਾਲੇ ਪੰਜ ਦਰਿਆਵਾਂ ਦਾ ਪਾਣੀ ਮੰਗਦੇ ਸਨ ਪਰ ਉਨ੍ਹਾਂ ਨੂੰ ਖੁਨ ਦਾ ਛੇਵਾਂ ਦਰਿਆ ਮਿਲਿਆ।ਪਹਿਲਾਂ ਬੱਸਾਂ ਚੋਂ ਲਾਹ ਲਾਹ ਮਾਰਦੇ ਸਨ ਤੇ ਫੇਰ ਦੇਸ਼ ਦੀ ਪਰਧਾਨ ਮੰਤਰੀ ਸਿਰੀਮਤੀ ਇੰਦਰਾ ਗਾਧੀ ਨੇ ਦਰਬਾਰ ਸਾਹਿਬ ਚੋਂ ਸੰਤ ਭਿੰਡਰਾਂ ਵਾਲਿਆਂ ਨੂੰ ਬਾਹਰ ਕੱਢਣ ਵਾਸਤੇ ਉਪਰੇਸ਼ਨ ਨੀਲਾ ਤਾਰਾ ਦੇ ਨਾਂ ਤੇ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਢਹਿ- ਢੇਰੀ ਕਰ ਦਿੱਤਾ। ਸੰਤ ਭਿੰਡਰਾ ਵਾਲੇ ਅਤੇ ਜਨਰਲ ਸੁਬੇਗ ਸਿੰਘ ਅਤੇ ਹੋਰ ਬਹੁਤ ਸਾਰੇ ਸਿਖ ਹੀਮਾਈਤੀ ਤਾਂ ਕਤਲ ਕੀਤੇ ਹੀ ਗਏ ਨਾਲ ਦੀ ਨਾਲ ਆਮ ਸਿੱਖ ਨਾਗਰਕ ਵੀ ਕਤਲ ਕਰ ਦਿੱਤੇ ਗਏ। ਇੰਦਰਾਾ ਗਾਂਧੀ ਨੇ ਦਰਬਾਰ ਸਾਹਿਬ ਤੇ ਫੌਜ ਤਾਂ ਇਸ ਤਰ੍ਹਾਂ ਚਾੜੀ੍ਹ ਸੀ ਜਿਵੇਂ ਦੂਜੇ ਮੁਲਕ ਨਾਲ ਲੜਾਈ ਕਰੀਦੀ ਹੈ, ਚਾਹੀਦਾ ਤਾਂ ਇਹ ਸੀ ਕਿ ਦਰਬਾਰ ਸਾਹਿਬ ਨੂੰ ਚਾਰੋਂ ਪਾਸਿਉਂ ਘੇਰਕੇ ਅੰਦਰ ਕਿਸੇ ਨੂੰ ਵੀ ਨਹੀਂ ਸੀ ਜਾਣ ਦੇਣਾ ਚਾਹੀਦਾ, ਤੇ ਜਦੋਂ ਅੱਨ ਪਾਣੀ ਮੁੱਕ ਜਾਂਦਾ ਤਾਂ ਆਪੇ ਹੀ ਉਨ੍ਹਾਂ ਨੇ ਬਾਹਰ ਆ ਜਾਣਾ ਸੀ,ਤੇ ਜਾਂ ਫੇਰ ਸੰਤਾਂ ਨੂੰ ਬਾਹਰ ਆਜਾਣਾ ਚਾਹੀਦਾ ਸੀ। ਇੰਦਰਾ ਗਾਂਧੀ ਨੂੰ ਸਲਾਹ ਦੇਣ ਵਾਲੇ ਵੀ ਗਲਤ ਸਨ ਅਤੇ ਫੇਰ ਇੰਦਰਾ ਗਾਂਧੀ ਦਾ ਕਤਲ ਅਤੇ ਉਸਤੋਂ ਬਾਅਦ ਰਾਜੀਵ ਗਾਂਧੀ ਵੱਲੋਂ ਸੋਚੀ ਸਮਝੀ ਵਿਉਂਤ ਨਾਲ ਦਿੱਲੀ ਵਿਚ ਹਜਾਰਾਂ ਬੇਕਸੂਰ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਕਹਿੰਦੇ ਹਨ ਰੱਬ ਦੀ ਲਾਠੀ ਡਾਹਡੀ ਹੁੰਦੀ ਹੈ ।ਬੇਕਸੂਰ ਲੋਕਾਂ ਨੂੰ ਮਾਰਨ ਦਾ ਰਾਜੀਵ ਗਾਂਧੀ ਨੂੰ ਛੇਤੀ ਹੀ ਇਨਾਮ ਮਿਲ ਗਿਆ ਉਸੇ ਛੀਥੜੇ ਉੱੱਡ ਗਏ । ਖੈਰ ਜੋ ਹੋ ਗਿਆ ਉਹ ਬਦਲਿਆ ਨਹੀਂ ਜਾ ਸਕਦਾ ।ਇਹ ਸਭ ਗੱਲਾਂ ਵਲੈਤ ਤੋਂ ਆਏ ਹਰਨਾਮ ਸਿੰਘ ਅਤੇ ਉਸਦਾ ਫੌਜੀ ਚਾਚਾ ਕੁਲਵਿੰਦਰ ਸਿੰਘ ਕਰ ਰਹੇ ਸਨ। ਹਰਨਾਮ ਸਿੰਘ ਦੱਸ ਸਾਲ ਬਾਅਦ ਨੀਲਾ ਤਾਰਾ ਉੱਪਰੇਸ਼ਨ ਤੋਂ ਪਹਿਲਾਂ ਵਲੈਤ ਤੋਂ ਭਾਰਤ ਆਇਆ ਸੀ ਉਸਦੇ ਘਰਦਿਆਂ ਨੇ ਉਸਨੂੰ ਬਹੁਤ ਸਮਝਾਇਆ ਸੀ ਕਿ ਇਨ੍ਹਾਂ ਹਾਲਤਾਂ ਵਿਚ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਭਾਰਤ ਲੈਕੇ ਜਾਣਾ ਠੀਕ ਨਹੀਂ ਪਰ ਉਹ ਨਹੀਂ ਸੀ ਮੰਨਿਆਂ ਘਰਦਿਆਂ ਦਾ ਕਹਿਣਾ ਸੀ ਕਿ ਪਹਿਲਾ ਤਾਂ ਲੋਕ ਬੱਚਿਆਂ ਨੂੰ ਅਗਵਾਹ ਕਰ ਲੈਂਦੇ ਹਨ ਅਤੇ ਫੇਰ ਫਿਰੋਤੀਆਂ ਮੰਗਦੇ ਹਨਪੈਸਾ ਨਾ ਮਿਲੇ ਤਾਂ ਫੇਰ ਕਤਲ ਵੀ ਕਰ ਦਿੰਦੇ ਹਨ।
“ਚਾਚਾ ਲੋਕ ਕਿਉਂ ਲੜ ਲੜ ਮਰਦੇ ਹਨ ਖਾਣੀਆਂ ਤਾਂ ਬੰਦੇ ਨੇ ਦੋ ਰੋਟੀਆਂ ਹੀਹਨ ਨਾਲੇ ਤੈਨੂੰ ਪਤਾ ਹੈ ਏਕੇ ਬਗੈਰ ਕੁਝ ਵੀ ਪ੍ਰਾਪਤ ਨਹੀਂ ਹੂੰਦਾਤੇ ਏਕਾ ਆਪਣੇ ਵਿਚ ਹੈ ਨਹੀਂ।ਭੋਰਾ ਕੁ ਪੰਜਾਬ ਹੈ ਤੇ ਇੱਥੇ ਤਿੰਨ- ਚਾਰ ਅਕਾਲੀ ਦਲ ਹਨ ਦਸ ਕੂ ਖਾਵਕੂ ਜੱਥੇ ਬੰਦੀਆਂ ਹਨ ਪੰਜ ਸੱਤ ਫੈਡਰੈਸ਼ਨਾ ਹਨ ਸਬ ਆਪਣਾ ਅਪਣਾ ਰਾਗ ਅਲਾਪਦੇ ਹਨ ਕਿਸੇ ਦੀ ਇਕ ਦੁਜੇ ਨਾਲ ਰਾਏ ਤਾਂ ਮਿਲਦੀ ਨਹੀਂ ਹਰ ਕੋਈ ਆਪਣੀ ਚੌਧਰ ਭਾਲਦਾ ਹੈ। ਮੈਨੂੰ ਤਾਂ ਚਾਚਾ ਸਮਝ ਨਹੀਂ ਆਉਂਦੀ ਜੇ ਖਾਲਿਸਤਾਨ ਬਣ ਵੀ ਗਿਆ ਤੇ ਫੇਰ ਭਲਾ ਗਰੀਬਾਂ ਨੂੰ ਰੋਟੀ ਮਿਲ ਜਾਵੇਗੀ ਖੂਨ ਤਾਂ ਉਹੀ ਹੈ ਜਿਹੜਾ ਕੁਝ ਹੁਣ ਹੋ ਰਿਹਾ ਹੈ ਉਹੀ ਕੁਝ ਫੇਰ ਹੋਈ ਜਾਵੇਗਾ।ਖਾਲਿਸਤਾਨ ਬਣਾਉਣ ਦਾ ਸਵਾਦ ਤਾਂ ਹੈ ਜੇ ਉੱਥੇ ਵਸਦੇ ਹਰ ਇਨਸਾਨ ਨੂੰ ਰੋਟੀ ਕੱਪੜਾ ਤੇ ਮਕਾਨ ਮਿਲੇੇ, ਸਭ ਦੀ ਜਾਨ-ਮਾਲ ਦੀ ਰੱਖਿਆ ਹੋਵੇ, ਦੇਸ਼ ਦੀ ਤਰੱਕੀ ਹੋਵੇ ਸਭ ਪਿਆਰ ਨਾਲ ਮਿਲਕੇ ਰਹਿਣ।ਜੇ ਬਾਅਦ ਵਿਚ ਵੀ ਇਹੀ ਕੁਝ ਹੋਣਾ ਐਂਤੇ ਫੇਰ ਕੀ ਖਾਲਿਸਤਾਨ ਬਣਾਉਣ ਦਾ ਲਾਭ ਹੈ ।ਅਮਰੀਕਾ,ਜਪਾਨ,ਕਨੇਡਾ,ਇਗੰਲੈਂਡ ਆਦਿ ਦੇਸ਼ ਕਿੰਨੇ ਅੱਗੇ ਨਿਕਲ ਗਏ ਹਨ ਤੇ ਅਸੀਂ ਅਪਸ ਵਿਚ ਹੀ ਜੂਤ-ਪਤਾਨ ਹੋਈ ਜਾਨੇ ਹੈਂ।”
ਹਰਨਾਮ ਸਿਹਾਂ ਤੇਰੀ ਗੱਲ ਵੀ ਸਹੀ ਹੈ ਪਰ ਸਰਕਾਰ ਨੇ ਕੋਈ ਜਵਾਨ ਮੁੰਡਾ ਨਹੀਂ ਛੱਡਿਆ।ਇਕ ਗੱਲ ਹੋਰ ਹੈ ਸਿੱਖਾਂ ਨੂੰ ਵੀ ਆਵਦਾ ਘਰ ਚਾਹੀਦਾ ਹੈ, ਖਾਲਿਸਤਾਨ ਬਣਾਉਣਾ ਹੀ ਚਾਹੀਦਾ ਹੈ ਪਰ ਪੂਰੀ ਪਲਾਨਿਗ ਦੇ ਨਾਲ ਜਿਸ ਨਾਲ ਸਾਡਾ ਘੱਟ ਤੋਂ ਘੱਟ ਨੁਕਸਾਨ ਹੋਵੇ ਅਤੇ ਆਪਣੀ ਮੰਜਲ ਵੀ ਮਿਲ ਜਾਵੇ ਚੋਰ ਲੁਟੇਰੇ ਲੋਕਾਂ ਨੂੰ ਅੱਡ ਲੁੱਟਦੇ ਫਿਰਦੇ ਹਨਖਾੜਕੂ ਅੱਡ ਤੁਰੇ ਫਿਰਦੇ ਹਨ,ਜੇ ਖਾੜਕੂ ਕਿਸੇ ਦੇ ਘਰ ਆਕੇ ਚਾਹ ਪਾਣੀ ਛੱਕ ਜਾਦੇ ਹਨਤਾਂ ਪੂਲਿਸ ਆਕੇ ਘਰਦਿਆਂ ਨੂੰ ਪੁੱਠਾ ਟੰਗ ਦਿੰਦੀ ਹੈ ।ਪਜਾਬ ਦੇ ਲੋਕ ਤਾਂ ਦੋਨੋਂ ਪਾਸੇ ਨਪੀੜੇ ਪਏ ਹਨ,ਰਹਿੰਦੀ-ਖੁਹੰਦੀ ਕਸਰ ਆਹ ਕਾਲੇ ਕੱਛੇ ਵਾਲਿਆਂ ਨੇ ਨੱਕ ਵਿਚ ਦਮ ਕਰਕੇ ਪੂਰੀ ਕਰ ਦਿੱਤੀ ਹੈ।” ਫੋਜੀ ਚਾਚਾ ਪੰਜਾਬ ਦੀ ਤ੍ਰਾਸਦੀ ਬਾਰੇ ਗੱਲ ਕਰ ਰਿਹਾ ਸੀ।
ਚਾਚਾ ਲੋਕ ਹਮੇਸ਼ਾਂ ਅਮਰੀਕਾ,ਅਤੇ ਵਲੈਤ ਆਦਿ ਪੱਛਮੀ ਦੇਸ਼ਾਂ ਨੂੰਹੀ ਕਿਉਂ ਦੋਸ਼ ਦਿੰਦੇ ਹਨ ਕਹਿਣਗੇ ਇਹ ਸਾਰਾ ਕੰਮ ਅਮਰੀਕਾ ਦੀ ਸ਼ਹਿ ਤੇ ਹੋ ਰਿਹਾ ਹੈੳਨ੍ਹਾਂ ਨੂੰ ਭਲਾ ਕੋਈ ਪੁੱਛਣ ਵਾਲਾ ਹੋਵੇ ਤੁਹਾਡੇ ਵਿਚ ਅਕਲ ਨਹੀਂ ਹੈ ਕਿ ਅਕਲ ਵੇਚ ਕੇ ਖਾ ਗਏ ਨਾ ਮੰਨੋ ਪੱਛਮੀ ਦੇਸ਼ਾਂ ਦੀ ਗੱਲ।”ਹਰਨਾਮ ਸਿੰਘ ਫੌਜੀ ਚਾਚੇ ਨੂੰ ਕਹਿ ਰਿਹਾ ਸੀ ।
“ਸਾਡੇ ਨਾਲ ਤਾਂ ਉਹ ਹੋਈ ਗੰਢੇ ਵੀ ਖਾਂਧੇ ਤੇ ਜੱੁਤੀਆਂ ਵੀ ਖਾਧੀਆਂ।”
“ਉਹ ਕਿਵੇਂ ਚਾਚਾ ।”
ਮੈਂ ਬਿਲਕੁਲ ਠੀਕ ਕਿਹਾ ਹੈ ਪੰਜਾਬ ਦਾ ਇੰਨਾ ਨੁਕਸਾਨ ਕਰਵਾ ਲਿਆ ਬੰਦੇ ਵੀ ਮਰਵਾ ਲਏ ਖਾਲਿਸਤਾਨ ਵੀ ਨਾ ਬਣਿਆਂ ਨੁਕਸਾਨ ਹੀ ਹੋਇਅ ਹੈ ।”
ਇਹ ਗੱਲ ਜਾਣਦੇ ਚਾਚਾ ਕਈਆਂ ਨੂੰ ਲਾਭ ਵੀ ਹੋਇਆ ਹੈ ਖਾਲਿਸਤਾਨ ਦੇ ਨਾਂ ਤੇ ਲੋਕਾਂ ਨੇ ਦਿਲ ਖੋਲ੍ਹ ਕੇ ਪੈਸਾ ਦਿੱਤਾ ਹੈ ਕੋਈ ਉਸਦਾ ਹਿਸਾਬ, ਲੋਕਾਂ ਨੇ ਕੋਠੀਆਂ ਬਣਾ ਲਈਆਂ ਵਪਾਰ ਖੋਲ੍ਹ ਲਏ ਤੇ ਖਾਲਿਸਤਾਨ ਦੇ ਨਾਂ ਤੇ ਪੈਸਾ ਦੇਣ ਵਾਲੇ ਲੋਕ ਮੂਰਖ ਬਣ ਗਏ।”ੇ
“ ਹਰਨਾਮ ਸਿਹਾਂ 1947 ਤੋਂ ਪਹਿਲਾ ਵੀ ਜੇਹੜੇ ਲੋਕ ਅਜਾਦੀ ਦੀ ਲੜਾਈ ਲੜ ਰਹੇ ਸੀ ੳਨ੍ਹਾਂ ਨੂੰ ਬ੍ਰਿਟਿਸ਼ ਸਰਕਾਰ ਅੱਤਿਵਾਦੀ ਕਹਿੰਦੀ ਸੀ ਅਤੇ ਚੰਗੇ ਲੋਕਾਂ ਵਿਚ ਗਦਾਰ ਲੋਕ ਵਿਚ ਰਲਕੇ ਮੁਖਬਰੀਆਂ ਕਰਦੇ ਸੀ ੳਨ੍ਹਾਂ ਨੇ ਨੰਬਰਦਾਰੀਆਂ ਲਈਆਂ ਇਹ ਤਾਂ ਹਮੇਸ਼ਾਂ ਹੀ ਹੁੰਦਾ ਆਇਆ ਹੈ ਜਦੋਂ ਵੀ ਕੋਈ ਲਹਿਰ ਚਲਦੀ ਹੈ ਤਾਂ ਸਰਕਾਰਾਂ ਜਾਣਕੇ ਆਪਣੇ ਬੰਦੇ ਵਿਚ ਰਲਾਕੇ ਮੁੰਹਿਮ ਨੂੰ ਫੇਲ੍ਹ ਕਰਨ ਦੀ ਪੂਰੀ ਕੋਸਿ਼ਸ਼ ਕਰਦੀਆਂ ਹਨ। ਪਰ ਤੂੰ ਦੱਸ ਆਹ ਲੁਟੇਰਿਆਂ ਦਾ ਕੀ ਕਰੀਏ ਜਿਹੜੇ ਭੇਸ ਬਦਲਕੇ ਡਾਕੇ ਮਾਰਦੇ ਫਿਰਦੇ ਹਨਫੌਜੀ ਚਾਚਾ ਲੁਟੇਰਿਆਂ ਤੋਂ ਪਰੇਸ਼ਾਨ ਸੀ ਜਿਹੜੇ ਘਰਾਂ ਚ ਨਿੱਤ ਲੁੱਟ ਮਾਰ ਕਰ ਰਹੇਹਨ।”
ਮੈਂ ਤਾਂ ਚਾਰ ਦਿਨ ਦਾ ਪਰੋ੍ਹਣਾ ਹਾਂ ਤੁਹਾਨੂੰ ਇਕ ਪਤੇ ਦੀ ਗੱਲ ਦੱਸ ਕੇ ਜਾਉਂਗਾ।ਪਿਡ ਵਿਚ ਸਾਰੇ ਇਕੱਠੇ ਹੋਕੇ ਪੜ੍ਹੇ ਲਿਖਿਆਂ ਦੀ ਇਕ ਪੰਜ ਮੈਮਬਰੀ ਕਮੇਟੀ ਬਣਾਉ ਜਿਹੜੇ ਪਿੰਡ ਵਾਲਿਆਂ ਨੂੰ ਇਹ ਦੱਸਣ ਕਿ ਲੜਾਈ ਝਗੜੇ ਵਿੱਚੋਂ ਕੂਝ ਨਹੀਂ ਲੱਭਣਾ ਸਾਰੇ ਮਿਲਕੇ ਪਿੰਡ ਦੀ ਬੇਹਤਰੀ ਬਾਰੇ ਸੋਚੋ।ਤੇ ਇਕ ਹੋਰ ਗੱਲ ਪੰਦਰਾਂ ਵੀਹ ਸੇਵਾਦਾਰ ਲਗਾ ਦਿਉ ਜਿਹੜੇ ਸਾਰੀ ਰਾਤ ਪਹਿਰਾ ਦੇਣ ਤੇ ਉਪਰੇ ਬੰਦੇ ਨੂੰ ਪਿੰਡ ਵਿਚ ਵੜਣ ਨਾ ਦੇਣ, ਇਹ ਦੋ ਗਰੂਪ ਹੋਣੇ ਚਾਹੀਦੇ ਹਨ ਜਿਹੜੇ ਵਾਰੀ ਸਿਰ ਪਹਿਰਾ ਦੇਣ ।ਅਤੇ ਪੁਲਿਸ ਵਾਲਿਆਂ ਨੂੰ ਇਤਲਾਹ ਕਰ ਦਿਉ ਕਿ ਉਨ੍ਹਾਂ ਤੋਂ ਲੁਟੇਰਿਆਂ ਦਾ ਕੁਝ ਨਹੀਂ ਸਵਾਰ ਹੋਣਾਅਤੇ ਹੁਣ ਜੇ ਲੁਟੇਰੇ ਆਏ ਤਾਂ ਪਿੰਡ ਵਾਲੇ ਉਨ੍ਹਾਂ ਨੂੰ ਗੱਡੀ ਚੜ੍ਹਾ ਦੇਣਗੇ ਤੇ ਫੇਰ ਪਿੰਡ ਵਾਲਿਆਂ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ।”
ਪੁਲਿਸ ਵਾਲਿਆਂ ਦਾ ਕਹਿਣਾ ਸੀ ਕਿ ਪਿੰਡ ਵਾਲੇ ਖਾੜਕੂਆਂ ਨੂੰ ਪਨਾਹ ਦਿੰਦੇ ਹਨ। ਤੇ ਪਿੰਡ ਵਾਲਿਆਂ ਨੂੰ ਪੁਲਿਸ ਨੇ ਚਿਤਾਵਨੀ ਦਿੱਤੀ ਕਿ ਜੇ ਹੁਣ ਕਿਸੇ ਨੇ ਖਾੜਕੂਆਂ ਨੂੰ ਪਨਾਹ ਦਿੱਤੀ ਤਾਂ ਸਣੇ ਪਰਿਵਾਰ ਦੇ ਅਸੀਂ ਟੰਗ ਦੇਣਾ ਹੈ ਫੇਰ ਨਾ ਕਿਹੋ ਕਿ ਅਸੀਂ ਤੁਹਾਨੂੰ ਅਗਾਹ ਨਹੀਂ ਕੀਤਾ।”
ਫੌਜੀ ਚਾਚੇ ਨੇ ਹਰਨਾਮ ਸਿੰਘ ਦੇ ਕਹੇ ਮੁਤਾਬਕ ਸਰਪੰਚ ਅਤੇ ਨੰਬਰਦਾਰ ਨਾਲ ਮਿਲਕੇ ਸਾਰੀ ਪਲੈਨਿੰਗ ਤਿਆਰ ਕਰ ਲਈ ਅਤੇ ਉਸਤੋਂ ਤੀਜੇ ਦਿਨ ਖਾੜਕੂ ਹਰਨਾਮ ਸਿੰਘ ਦੇ ਘਰ ਆ ਗਏ ਆ ਗਏ ਤੇ ਲੱਗੇ ਪੈਸੇ ਦੀ ਮੰਗ ਕਰਨ, ਉਨ੍ਹਾਂ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਕਿ ਹਰਨਾਮ ਸਿੰਘ ਬਾਹਰੋਂ ਆਇਆ ਹੈ, ਪਿੰਡ ਵਾਲਿਆਂ ਨੇ ਉਹ ਸਾਰੇ ਖਾੜਕੂ ਘੇਰਕੇ ਮਾਰ ਦਿੱਤੇ।ਫੋਜੀ ਚਾਚਾ ਅਤੇ ਸਰਪੰਚ ਅਤੇ ਨੰਬਰਦਾਰ ਤੇ ਪੰਜ ਹੋਰਮੋਹਤਬਰ ਬੰਦੇ ਥਾਣੇ ਵਿਚ ਆਕੇ ਥਾਣੇਦਾਰ ਨੂੰ ਕਹਿਣ ਲੱਗੇ ਅਸੀਂ ਸਾਰੇ ਖਾੜਕੂ ਮਾਰ ਦਿੱਤੇ ਹਨ ਜਾਉ ਉਨ੍ਹਾਂ ਦੀਆਂ ਲਾਸ਼ਾਂ ਚੁੱਕ ਲਿਆਉ ਨਾਲੇ ਜਿਹੜਾ ਤੁਸੀਂ ਖਾੜਕੂਆਂ ਨੂੰ ਮਾਰਨ ਦਾ ਇਨਾਮ ਰੱਖਿਆ ਹੋਇਆ ਸੀ ਉਸਦੇ ਵੀ ਅਸੀਂ ਹੱਕਦਾਰ ਹਾਂ ਤੇ ਉਹ ਵੀ ਸਾਨੂੰ ਦਿਉ ਕਿਉਂਕਿ ਅਸੀਂ ਖਾੜਕੂਆਂ ਨੂੰ ਮਾਰਕੇ ਤੁਹਾਡੀ ਮੁਸੀਬਤ ਹਲ ਕਰ ਦਿੱਤੀ ਹੈ।”
ਥਾਣੇਦਾਰ ਨੇ ਪਿੰਡ ਦਾ ਨਾਂ ਪੁੱਛਿਆ ਪਿਡ ਦਾ ਨਾਂ ਪਤਾ ਲੱਗਣ ਤੋਂ ਬਾਅਦ ਉਹ ਪੱਟਾਂ ਤੇ ਹੱਥ ਮਾਰਕੇ ਕਹਿਣ ਲੱਿਗਆ ਕੰਜਰੋ ਤੁਹਾਨੂੰ ਇਨਾਮ ਦੀ ਪਈ ਹੈ, ਉਏ ਤੁਹਾਡਾ ਬੇੜਾ ਗਰਕ ਜਾਏ,ਤੁਸੀਂ ਤਾਂ ਸਾਡਾ ਸਾਰਾ ਥਾਣਾ ਹੀ ਮਾਰ ਦਿੱਤਾ ਉਹ ਖਾੜਕੂ ਨਹੀਂ ਸਨ ਉਹ ਤਾਂ ਸਾਡੇ ਸਾਥੀ ਪੁਲਿਸ ਵਾਲੇ ਸਨ ਤੇ ਉਹ ਫਿਰੋਤੀ ਮੰਗਣ ਗਏ ਸਨ ਹਾਏ ਉਏ ਰੱਬਾ ਹੁਣ ਕਿੱਧਰ ਨੂੰ ਜਾਵਾਂ ਮੇਰੀ ਨੌਕਰੀ ਤਾਂ ਗਈ ਤੇ ਜੇਲ੍ਹ ਵੱਖਰੀ ਹੋਵੇਗੀ ।” ਅਤੇ ਉਹ ਆਵਦਾ ਸਿਰ ਪਕੜ ਕੇ ਭੁੰਜੇ ਹੀ ਬੈਠ ਗਿਆ।
ਫੌਜੀ ਚਾਚਾ ਪਹਿਲਾਂ ਤਾਂ ਬਹੁਤ ਹੱਸਿਆ ਤੇ ਫੇਰ ਕਹਿਣ ਲਗਿਆ , “ਫਿਰੋਤੀਆਂ ਤਾਂ ਤੁਸੀਂ ਆਪ ਮਗਦੇ ਹੋਨਾਂ ਵਿਚਾਰੇ ਖਾੜਕੂਆਂ ਦਾ ਲਗਦਾ ਹੈ।ਤੁਹਾਨੂੰ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਪਿੰਡ ਵਿਚ ਅਸੀਂ ਉਪਰਾ ਬੰਦਾ ਨਹੀਂ ਵੜਣ ਦੇਣਾ,ਅਸੀਂ ਸਾਰਾ ਹਫ਼ਤਾ ਠਿਕਰੀ ਪਹਿਰਾ ਦਿੰਦੇ ਰਹੇ ਹਾਂਤੇ ਨਤੀਜਾ ਤੁਹਾਡੇ ਸਾਹਮਣੇ ਹੈ।”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly