(ਸਮਾਜ ਵੀਕਲੀ) ਸਾਡਾ ਮਿੱਤਰ ਨੌਹਰ ਚੰਦ ਨੇ ਮਾਨਸਾ ਨਹਿਰੂ ਮੈਮੋਰੀਅਲ ਕਾਲਜ ਪੜ੍ਹਦਿਆ ਪੋ ਅਜਮੇਰ ਸਿੰਘ ਔਲਖ ਸਾਬ ਦੀ ਛਤਰ-ਛਾਇਆ ‘ਚ ਨਾਟਕ ‘ਚ ਭਾਗ ਲੈਣਾ ਸੁਰੂ ਕੀਤਾ।ਇੱਥੋਂ ਉਹ ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਆ ਗਿਆ।ਇੱਥੇ ਵੀ ਕਾਲਜ ਦੀ ਨਾਟਕ ਟੀਮ ‘ਚ ਸ਼ਾਮਲ ਹੋ ਗਿਆ।ਨਾਟਕ ਦੀ ਚੰਗੀ ਸੂਝ-ਬੂਝ ਰੱਖਦਾ ਸੀ। ਪਰ ਕਦੇ-ਕਦੇ ਉਹ ਨਕਲਚੀ ਵੀ ਬਣ ਜਾਂਦਾ।ਕਾਲਜਾਂ ਦੇ ਯੂਥ ਫੈਸਟੀਵਲ ‘ਚ ਵੀ ਇਹ ਆਈਟਮ ਸ਼ਾਮਲ ਹੁੰਦੀ ਸੀ।ਪਰ ਇਸ ਤੋਂ ਇਲਾਵਾ ਹੋਰ ਸਮਾਗਮਾਂ ਵਿੱਚ ਵੀ ਉਹ ਸਮਾਂ ਲੈ ਲੈਂਦਾ ਸੀ।ਅਜ਼ਾਦੀ ਦਿਹਾੜਾ। ਉਸ ਨੇ ਸਮਾਂ ਲੈ ਲਿਆ। ਸਟੇਜ ਤੇ ਚੜ੍ਹਦਿਆ ਹੀ ਪਸ਼ੂ,ਪੰਛੀਆਂ ਦੀਆਂ ਅਵਾਜ਼ਾਂ ਦੀ ਨਕਲ ਲਾਹਉਣ ਲੱਗਿਆ।ਇਹਨਾਂ ‘ਚ ਕੁੱਤੇ ਦੀ ਅਵਾਜ ਦੀ ਵੀ ਨਕਲ ਸੀ।ਸਮਾਗਮ ਖਤਮ ਹੋਇਆ ਤਾਂ ਅਸੀਂ ਬੱਸ ਅੱਡੇ ਨੂੰ ਹੋ ਤੁਰੇ।ਕੁੱਝ ਬੀਬੀਆਂ ਜਿਹੜੀਆਂ ਪ੍ਰੋਗਰਾਮ ਦੇਖ ਕੇ ਜਾ ਰਹੀਆਂ ਸਨ,ਉਹਨਾਂ ਕੋਲੋਂ ਲੰਘਣ ਲੱਗੇ ਤਾਂ ਸਿਆਣ ਜਿਹੀ ਕੱਢ ਕੇ ਕਹਿੰਦੀਆਂ, ਨੀ ਛਿੰਦੀਏ!!ਕੁੱਤਾ ਜਾਂਦਾ ਨੀ।”
ਫਲੇਲ ਸਿੰਘ ਸਿੱਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj