HOME *ਠੇਕੇਦਾਰ ਸੁਰਜੀਤ ਭਾਟੀਆ ਗੋਲੂਮਾਜਰਾ ਮਿਲਾਪੜੇ ਸੁਭਾਅ ਅਤੇ ਲੋੜਵੰਦਾਂ ਦੇ ਮਸੀਹਾ ਸਨ। ਸਮਾਜ...

*ਠੇਕੇਦਾਰ ਸੁਰਜੀਤ ਭਾਟੀਆ ਗੋਲੂਮਾਜਰਾ ਮਿਲਾਪੜੇ ਸੁਭਾਅ ਅਤੇ ਲੋੜਵੰਦਾਂ ਦੇ ਮਸੀਹਾ ਸਨ। ਸਮਾਜ ਸੇਵੀ ਠੇਕੇਦਾਰ ਸੁਰਜੀਤ ਭਾਟੀਆ ਦੀ ਘਾਟ ਇਲਾਕੇ ਨੂੰ ਹਮੇਸ਼ਾ ਹੀ ਰੜਕਦੀ ਰਹੇਗੀ*

*ਭੋਗ ਤੇ ਵਿਸ਼ੇਸ਼*
   (ਸਮਾਜ ਵੀਕਲੀ)  ਠੇਕੇਦਾਰ ਸੁਰਜੀਤ ਭਾਟੀਆ ਗੋਲੂਮਾਜਰਾ ਦਾ ਜਨਮ ਰੋਪੜ੍ਹ ਸ਼ਹਿਰ ਵਿਖੇ ਚੋਧਰੀ ਰਾਮਨਾਥ ਭਾਟੀਆ ਦੇ ਘਰ ਮਾਤਾ ਧੰਨੋ ਦੇਵੀ ਦੀ ਕੁੱਖੋਂ 12 ਜੂਨ 1957 ਨੂੰ ਹੋਇਆ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਰੋਪੜ੍ਹ ਸ਼ਹਿਰ ਦੇ ਸਕੂਲ ਅਤੇ ਪਿੰਡ ਬਾਗੋਵਾਲ ਦੇ ਸਰਕਾਰੀ ਸਕੂਲ ਤੋਂ ਮੁਕੰਮਲ ਕੀਤੀ। ਉਪਰੰਤ ਉਹ ਖੇਤੀ ਬਾੜੀ ਅਤੇ ਆਲੂਆਂ ਦੀ ਠੇਕੇਦਾਰ ਵਿਚ ਕੰਮ ਕਰਨ ਲੱਗ ਪਏ ਹੋਲੀ ਹੋਲੀ ਆਪਣੀ ਮਿਹਨਤ ਨਾਲ ਉਨ੍ਹਾਂ ਨੇ ਕਾਠਗੜ੍ਹ ਵਿਖੇ ਵੱਡਾ ਫਾਰਮ ਹਾਊਸ ਬਣਾ ਖਰੀਦੀ ਜਮੀਨ ਨੂੰ ਵਾਹੀ ਯੋਗ ਬਣਾਉਣ ਲਈ ਦਿਨ ਰਾਤ ਮਿਹਨਤ ਕਰਕੇ ਉਸ ਨੂੰ ਉਪਜਾਊ ਬਣਾਈਆਂ ਅਤੇ ਉੱਥੇ ਲੱਕੜ ਦੀ ਠੇਕੇਦਾਰ ਦਾ ਕੰਮ ਸ਼ੁਰੂ ਕਰਕੇ ਸਾਫ ਸੁਥਰਾ ਵਜਣ ਕਰਦਿਆ ਆਪਣੇ ਲੱਕੜ ਦੇ ਕਾਰੋਬਾਰ ਨੂੰ ਬੁਲੰਦੀਆਂ ਤੇ ਪਹੁੰਚਾ ਕੇ ਇਲਾਕੇ ਵਿਚ ਆਪਣੀ ਵਧੀਆ ਪੈਂਠ ਬਣਾਕੇ ਆਪਣੇ ਪਿੰਡ ਗੋਲੂਮਾਜਰਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਉਹੀ ਵੀ ਗਰੀਬੀ ਦੇ ਮਸੀਹਾ ਸਨ ਅਤੇ ਸਮੇਂ ਸਮੇਂ ਸਿਰ ਹਰੇਕ ਲੋੜਵੰਦ ਦੀ ਸਹਾਇਤਾ ਕਰਕੇ ਗਰੀਬ ਲੋਕਾਂ ਦੀ ਮਦਦ ਕਰਦੇ ਸਨ। ਉਨ੍ਹਾਂ ਨੇ ਚਾਰ ਕੁ ਮਹੀਨੇ ਪਹਿਲਾਂ ਉਨਾਂ ਨੂੰ ਹਾਸਟ ਦੀ ਤਕਲੀਫ ਹੋਈ ਜਿਸ ਤੇ ਉਨ੍ਹਾਂ ਦੇ ਦੋਹਾਂ ਸਪੁੱਤਰਾਂ ਅਤੇ ਪਿੰਡ ਵਾਸੀਆਂ ਉਨ੍ਹਾਂ ਨੂੰ ਤਰੁੰਤ ਲਿਵਾਸਾ ਹਸਪਤਾਲ ਮੋਹਾਲੀ ਵਿਖੇ ਦਾਖਲ ਕਰਵਾ ਦਿੱਤਾ ਜਿੱਥੇ ਉੱਥੇ ਦੇ ਹਾਰਟ ਦੀਆਂ ਨਾੜੀਆਂ ਵਿਚ ਡਾਕਟਰਾਂ ਵਲੋਂ ਸਟੰਟ ਪਾਏ ਗਏ ਅਤੇ ਉਹ ਆਪਣੇ ਘਰ ਆ ਗਏ ਅਤੇ ਅਚਾਨਕ ਹੀ ਉਨ੍ਹਾਂ ਦੇ 17 ਅਕਤੂਬਰ ਨੂੰ ਫਿਰ ਦੁਬਾਰਾ ਦਿਲ ਦੀ ਤਕਲੀਫ ਹੋਈ ਅਤੇ ਉਨ੍ਹਾਂ ਨੂੰ ਪੀ ਜੀ ਆਈ ਦਾਖਲ ਕਰਵਾਇਆ ਗਿਆ ਪਰ ਹਸਤਪਾਲ ਦੇ ਮਾਹਿਰ ਡਾਕਟਰ ਉਨ੍ਹਾਂ ਦੇ ਸਵਾਸਾਂ ਵਿਚ ਵਾਧਾ ਕਰਨ ਲਈ ਕਾਮਯਾਬ ਨਾ ਹੋ ਸਕੇ ਅਤੇ ਠੇਕੇਦਾਰ ਸੁਰਜੀਤ ਭਾਟੀਆ ਗੋਲੂਮਾਜਰਾ 19 ਅਕਤੂਬਰ ਨੂੰ ਸਦੀਵੀਂ ਵਿਛੋੜਾ ਦੇ ਗਏ। ਉਹ ਆਪਣੇ ਪਿਛੇ ਆਪਣੀ ਪਤਨੀ ਸਤਿਆ ਦੇਵੀ ਪੁੱਤਰ ਜਸਪਾਲ ਭਾਟੀਆ ਨੰਬਰਦਾਰ, ਹਰਿੰਦਰਜੀਤ ਭਾਟੀਆ, ਹਰਦੀਪ ਭਾਟੀਆ ਭਤੀਜਾ,ਜਸਵਿੰਦਰ ਕੋਰ, ਮਮਤਾ ਚੋਧਰੀ ਧੀਆਂ ਨੂੰ ਛੱਡ ਗਏ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਰਮਾਇਣ ਪਾਠ ਜੀ ਦੇ ਭੋਗ 3/11 /25 ਨੂੰ ਬਾਅਦ ਦੁਪਹਿਰ ਭਾਟੀਆ ਫਾਰਮ ਹਾਊਸ ਕਾਠਗੜ੍ਹ ਤਹਿਸੀਲ ਬਲਾਚੌਰ ਵਿਖੇ ਸੁਆਮੀ ਦਿਆਲ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਪਾਏ ਜਾਣਗੇ।
ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਨਵਾਂਸ਼ਹਿਰ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਸਪਾ ਨੇ ਉੱਘੇ ਵਕੀਲ ਐਡਵੋਕੇਟ ਪ੍ਰਿਤਪਾਲ ਸਿੰਘ ਨੂੰ ਜਲੰਧਰ ਵੈਸਟ ਦਾ ਇੰਚਾਰਜ ਲਗਾਇਆ
Next articleਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਵੱਖ-ਵੱਖ ਵਿਸ਼ਿਆਂ ਦੇ ਮੇਲਿਆਂ ਦਾ ਆਯੋਜਨ