(ਸਮਾਜ ਵੀਕਲੀ)
ਕੱਲਾ ਰੁੱਖ ਨਈ ਕਿਤੇ ਹੋਣਾ ਚਾਹੀਦਾ।
ਦੁਖ ਕਿਸੇ ਕੋਲੇ ਨੀ ਰੋਣਾ ਚਾਹੀਦਾ।
ਭਾਵੇਂ ਜ਼ਿੰਦਗੀ ਚ ਲੱਖ ਮਜਬੂਰੀ ਹੁੰਦੀ ਆ।
ਸੋਹਣਿਆ, ਆਪਣਿਆਂ ਨਾਲ਼ ਸਲਾਹ ਵੀ ਜ਼ਰੂਰੀ ਹੁੰਦੀ ਆ।
ਹਾਂ ਆਪਣਿਆਂ ਨਾਲ਼ ਹੀ ਜ਼ਰੂਰੀ………..
ਚੁੱਪ ਰਹਿ ਕੇ ਕਿਨਾਂ ਚਿਰ ਸੋਚੀਂ ਜਾਊਗਾ।
ਜੇ ਕਰੇਗਾ ਗੱਲ ਹੱਲ ਨਿਕਲ ਆਊਗਾ।
ਸੌ ਚਾਚਾ ਤੇ ਪਿਓ ਘਿਓ ਦੀ ਚੂਰੀ ਹੁੰਦੀ ਆ।
ਸੋਹਣਿਆ, ਆਪਣਿਆਂ ਨਾਲ਼ ਸਲਾਹ ਵੀ ਜ਼ਰੂਰੀ ਹੁੰਦੀ ਆ।
ਹਾਂ ਆਪਣਿਆਂ ਨਾਲ਼ ਹੀ ਜ਼ਰੂਰੀ………..
ਐਵੇਂ ਲਾਕੇ ਮਸਾਲਾ ਗੱਲ ਨੀ ਵਧਾਈ ਦੀ।
ਆਪਣਿਆਂ ਦੀ ਚੁਗ਼ਲੀ ਕਦੇ ਨਹੀਓ ਲਾਈ ਦੀ।
ਸਿਆਣਿਆਂ ਦੀ ਬੱਚਿਆਂ ਨੂੰ ਸਦਾ ਘੂਰੀ ਹੁੰਦੀ ਆ।
ਸੋਹਣਿਆ, ਆਪਣਿਆਂ ਨਾਲ਼ ਸਲਾਹ ਵੀ ਜ਼ਰੂਰੀ ਹੁੰਦੀ ਆ।
ਹਾਂ ਆਪਣਿਆਂ ਨਾਲ਼ ਹੀ ਜ਼ਰੂਰੀ………..
ਭੱਜੀਆਂ ਬਾਹਾਂ ਗਲ ਨੂੰ ਸਦਾ ਆਉਂਦੀਆਂ ਨੇ।
ਮਸਲੇ ਲੜੋਈ ਸਿਆਣਪਾ ਸੁਲਝਾਉਦੀਆ ਨੇ।
ਨਰਿੰਦਰ ਉਂਝ ਵਧਦੀ ਸਦਾ ਦੂਰੀ ਹੁੰਦੀ ਆ।
ਸੋਹਣਿਆ, ਆਪਣਿਆਂ ਨਾਲ਼ ਸਲਾਹ ਵੀ ਜ਼ਰੂਰੀ ਹੁੰਦੀ ਆ।
ਹਾਂ ਆਪਣਿਆਂ ਨਾਲ਼ ਹੀ ਜ਼ਰੂਰੀ………..
ਰਲ਼ ਬੈਠੇ ਕੇ ਤਾਂ ਵਖ਼ਤ ਕੱਟ ਜਾਂਦਾ ਏ।
ਔਖਾ ਓਹੀ ਮੁਖ ਆਪਣਿਆਂ ਤੋਂ ਵੱਟ ਜਾਂਦਾ ਏ।
ਬਸ ਫਿਰ ਉਸ ਖ਼ਾਨਦਾਨ ਦੀ ਮਸ਼ਹੂਰੀ ਹੁੰਦੀ ਆ।
ਸੋਹਣਿਆ, ਆਪਣਿਆਂ ਨਾਲ਼ ਸਲਾਹ ਵੀ ਜ਼ਰੂਰੀ ਹੁੰਦੀ ਆ।
ਹਾਂ ਆਪਣਿਆਂ ਨਾਲ਼ ਹੀ ਜ਼ਰੂਰੀ………..
ਨਰਿੰਦਰ ਲੜੋਈ ਵਾਲਾ