HOME ਸੰਵਿਧਾਨ ਬਚਾਓ ਟੀਮ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਨੂੰ...

ਸੰਵਿਧਾਨ ਬਚਾਓ ਟੀਮ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਨੂੰ ਮੰਗ ਪੱਤਰ ਦਿੱਤਾ ਗਿਆ

 ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਸੰਵਿਧਾਨ ਬਚਾਓ ਟੀਮ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਵੱਲੋਂ ਨਗਰ ਕੌਂਸਲ ਨਵਾਂਸ਼ਹਿਰ ਦੀ ਪ੍ਰਧਾਨ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਪੱਤਰ ਵਿੱਚ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਸਟੈਚੂ ਤੇ ਸਫ਼ਾਈ, ਲਾਈਟਾਂ ਅਤੇ ਫੁਆਰਇਆ ਦੀ ਬਹੁਤ ਮਾੜੀ ਹਾਲਤ ਹੈ। ਜਦੋਂ ਕਦੇ ਵੀ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਅਤੇ ਗੁਰਪੁਰਬ ਆਉਂਦੇ ਹਨ ਤਾਂ ਮੇਨ ਚੌਕ ਬਾਬਾ ਸਾਹਿਬ ਦੇ ਨਾਂ ਤੇ ਬਣਿਆ ਹੋਇਆ ਹੈ ਪਰ ਇਹ ਚੌਕ ਸੁਨਾ ਹੁੰਦਾ ਹੈ ਜੋਂ ਕਿ ਬਹੁਤ ਨਿੰਦਣਯੋਗ ਗੱਲ ਹੈ ਕਿਸੇ ਪ੍ਰਾਈਵੇਟ ਆਦਮੀ ਜਾਂ ਕੰਪਨੀ ਦਾ ਪੋਸਟਰ ਨਾ ਲੱਗਣ ਦਿੱਤਾ ਜਾਵੇ ਇਸ ਕੰਮ ਨੂੰ 14 ਅਪ੍ਰੈਲ ਤੱਕ ਮੁਕੰਮਲ ਕੀਤਾ ਜਾਵੇ ਨਹੀਂ ਤਾਂ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਇਸ ਮੌਕੇ ਏ ਐਮ ਈ ਚਰਨ ਸਿੰਘ ਬੱਗਾ, ਗੁਰਮੁਖ ਨੌਰਥ ਵਾਈਸ ਪ੍ਰਧਾਨ ਨਗਰ ਕੌਂਸਲ, ਬਲਵਿੰਦਰ ਕੁਮਾਰ, ਹਰਵਿੰਦਰ ਕੌਰ ਪ੍ਰਧਾਨ, ਰੇਖਾ ਰਾਣੀ ਵਾਈਸ ਪ੍ਰਧਾਨ,ਰੀਨਾ ਰਾਣੀ ਚੇਅਰਮੈਨ, ਅਮਰਜੀਤ ਕੌਰ ਸੈਕਟਰੀ,ਰਾਜ ਕੁਮਾਰ ਕੈਸ਼ੀਅਰ,ਸੋਨੂ ਸਾਬ, ਜਤਿੰਦਰ ਸਿੰਘ, ਸਤਨਾਮ ਕਲੇਰ, ਹਰਮੇਸ਼ ਠੇਕੇਦਾਰ,ਸੋਨੂ ਲੱਧੜ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਹਿਪ-ਹਾਪ ਦੇ ਆਗੂ ਆਫ਼ਰੀਕਾ ਬੰਬਾਟਾ ਦਾ 68 ਸਾਲ ਦੀ ਉਮਰ ਵਿੱਚ ਦੇਹਾਂਤ
Next articleਪ੍ਰਸਿੱਧ ਸਮਾਜ ਸੇਵੀ ਸੰਸਥਾ ਬੇਗ਼ਮਪੁਰਾ ਏਡ ਇੰਟਰਨੈਸ਼ਨਲ ਵਲੋਂ ਮਿਸ਼ਨਰੀ ਗਾਇਕਾ ਪ੍ਰਿਆ ਬੰਗਾ ਨੂੰ ਗੋਲਡ ਮੈਡਲ ਨਾਲ ਕੀਤਾ ਸਨਮਾਨਿਤ