ਸੰਵਿਧਾਨ ਤੇ ਡਾ ਅੰਬੇਡਕਰ ਵਿਰੋਧੀ ਪੁਨੂੰ ਨੂੰ ਮੋਦੀ ਤੇ ਪੰਜਾਬ ਸਰਕਾਰ ਅਮਰੀਕਾ ਤੋ ਤੁਰੰਤ ਲਿਆਉਣ ਦਾ ਪ੍ਰਬੰਧ ਕਰੇ ਪ੍ਰਵੀਨ ਬੰਗਾ

ਹਲਕੇ ਵਿੱਚ ਡਾ ਅੰਬੇਡਕਰ ਜੀ ਤੇ ਮਹਾਂਪੁਰਸ਼ਾ ਦੇ ਸਟੈਚੂਆਂ ਦੀ ਸੁਰਖਿਆ ਨੂੰ ਯਕੀਨੀ ਬਣਾਵੇ

ਬੰਗਾ (ਸਮਾਜ ਵੀਕਲੀ)  ਪੰਜਾਬ ਵਿੱਚ ਸਮਾਜਿਕ ਭਾਈਚਾਰੇ ਨੂੰ ਲੜਾਉਣ ਦੇ ਖਤਰੇ ਨੂੰ ਮਹਿਸੂਸ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਦਾ ਵਫਦ ਬਸਪਾ ਪੰਜਾਬ ਦੇ ਸੂਬਾਈ ਆਗੂ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ ਨਵਾਸ਼ਹਿਰ ਦੀ ਅਗਵਾਈ ਵਿੱਚ ਬੰਗਾ ਸਬਡਵੀਜਨ ਦੇ ਐਸ ਡੀ ਐਮ ਤੇ ਬੰਗਾ ਦੇ ਡੀ ਐਸ ਪੀ ਨੂੰ ਮਿਲਿਆ ਫਿਲੋਰ ਦੇ ਪਿੰਡ ਨੰਗਲ ਬਟਾਲਾ ਵਿੱਚ ਡਾ ਅੰਬੇਡਕਰ ਜੀ ਦੇ ਸਟੈਚੂ ਤੇ ਉਨ੍ਹਾਂ ਦੇ ਖਿਲਾਫ਼ ਭਦੀ ਸ਼ਬਦਾਵਲੀ ਲਿਖਣ ਦਾ ਵਿਰੋਧ ਕਰਦੇ ਹੋਏ ਆਖਿਆ ਵਿਦੇਸ਼ ਵਿੱਚ ਬੈਠੇ ਪੁਨੂੰ ਵਰਗੇ ਦੇਸ਼ ਤੇ ਸਮਾਜਿਕ ਭਾਈਚਾਰੇ ਨੂੰ ਤੋੜਨ ਵਾਲੇ ਅਨਸਰਾਂ ਤੇ ਉਨ੍ਹਾਂ ਦੇ ਨੈਟਵਰਕ ਦੇ ਖਿਲਾਫ਼ ਸਖਤ ਕਾਰਵਾਈ ਕਰਨ ਲਈ ਆਖਿਆ ਤੇ ਪੰਜਾਬ ਤੇ ਮੋਦੀ ਸਰਕਾਰ ਅਮਰੀਕਾ ਤੋ ਪੁਨੂੰ ਵਰਗੇ ਦੇਸ਼ ਵਿਰੋ ਨੂੰ ਗ੍ਰਿਫਤਾਰ ਕਰਵਾਉਣ ਦੀ ਤੁਰੰਤ ਕਾਰਵਾਈ ਕਰੇ ਇਸ ਮੋਕੇ ਤੇ ਬਸਪਾ ਆਗੂ ਪ੍ਰਵੀਨ ਬੰਗਾ ਜਿਲਾ ਇੰਚਾਰਜ ਮਨੋਹਰ ਕਮਾਮ, ਜਿਲਾ ਜਨਰਲ ਸਕੱਤਰ ਹਰ ਬਲਾਸ ਬਸਰਾ ਜਿਲਾ ਸਕੱਤਰ ਵਿਜੇ ਕੁਮਾਰ ਗੁਣਾਚੌਰ ਸਾਬਕਾ ਹਲਕਾ ਪ੍ਰਧਾਨ ਜੈ ਪਾਲ ਸੂੰਡਾ, ਜਿਲੇ ਦੇ ਸੀਨੀਅਰ ਆਗੂ ਰੂਪ ਲਾਲ ਧੀਰ ਜੀ ਦੀ ਅਗਵਾਈ ਵਿੱਚ ਪ੍ਰਸ਼ਾਸਨ ਨੂੰ ਬੰਗਾ ਹਲਕੇ ਵਿੱਚ ਸਥਾਪਿਤ ਡਾ ਅੰਬੇਡਕਰ ਜੀ ਤੇ ਹੋਰ ਮਹਾਂਪੁਰਸ਼ਾ ਦੇ ਸਟੈਚੂਆਂ ਵਾਲੇ ਪਿੰਡਾਂ ਦੀ ਲਿਸਟ ਦਿਤੀ ਤੇ ਉਨ੍ਹਾਂ ਦੀ ਸੁਰਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕਰਦੇ ਹੋਏ ਆਖਿਆ ਸਥਾਨਿਕ ਅੰਬੇਡਕਰੀਆਂ ਨੂੰ ਦੇਸ਼ ਤੇ ਸਮਾਜ ਵਿਰੋਧੀ ਅਨਸਰਾਂ ਤੋਂ ਸੁਚੇਤ ਹੋਣ ਦੀ ਅਪੀਲ ਕੀਤੀ ਬਸਪਾ ਆਗੂਆਂ ਨੇ ਪੰਜਾਬ ਦੇ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਤੇ ਹੋਰਾਂ ਨੂੰ ਪੁਨੂੰ ਵਲੋਂ ਸੋਸ਼ਲ ਮੀਡੀਆ ਤੇ ਧਮਕਾਉਣ ਦੀ ਕਾਰਵਾਈ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਸੁਰਖਿਆ ਵਧਾਉਣ ਦੀ ਜਰੂਰਤ ਹੈ ਇਸ ਮੋਕੇ ਬਸਪਾ ਆਗੂ ਪ੍ਰਵੀਨ ਬੰਗਾ ਨੇ ਆਖਿਆ ਲੋਕਾਂ ਵਿਚ ਪੁਲੀਸ ਠਾਣਿਆਂ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਲੋਕਾਂ ਵਿੱਚ ਪੁਲੀਸ ਪ੍ਰਸ਼ਾਸਨ ਵਿੱਚ ਸੁਰਖਿਆ ਦੀ ਭਾਵਨਾ ਪੈਦਾ ਕਰਨ ਲਈ ਪੁਲਿਸ ਸਟੇਸ਼ਨਾਂ ਤੇ ਪੁਲੀਸ ਚੌਂਕੀਆਂ ਵਿੱਚ ਮੁਲਾਜਮਾਂ ਦੀ ਗਿਣਤੀ ਵਧਾਈ ਜਾਵੇ ਬਸਪਾ ਆਗੂਆਂ ਵਲੋਂ ਪੰਜਾਬ ਦੇ ਲੋਕਾਂ ਨੂੰ ਭਾਈਚਾਰਾ ਕਾਇਮ ਰੱਖਣ ਦੀ ਅਪੀਲ ਕੀਤੀ ਇਸ ਮੋਕੇ ਤੇ ਜਿਲਾ ਮਹਿਲਾਂ ਆਗੂ ਰਵਿੰਦਰ ਮਹਿਮੀ ਹਲਕੇ ਦੇ ਉਪ ਪ੍ਰਧਾਨ ਅਸੋਕ ਕੁਮਾਰ ਸਾਬਕਾ ਸਰਪੰਚ ਖੋਥੜਾਂ, ਗੁਰਦਿਆਲ ਦੋਸਾਂਝ ਰਮੇਸ਼ ਚਕ ਕਲਾਲ, ਮਨਜੀਤ ਸੋਨੂੰ, ਭਲਵਾਨ ਜਗਦੀਸ਼ ਗੁਰੂ ਗੁਣਾਚੌਰ ਦਿਲਾਵਰ ਸਿੰਘ ਸਰਪੰਚ ਪਠਲਾਵਾ ਨੰਬਰਦਾਰ ਚਰਨਜੀਤ ਸਲਾਂ,   ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਭਾਰਤ ਰਤਨ ਡਾ. ਭੀਮਰਾਵ ਅੰਬੇਡਕਰ: ਸਮਾਜ ਦੇ ਮਸੀਹਾ ਅਤੇ ਸੰਵਿਧਾਨ ਦੇ ਨਿਰਮਾਤਾ ਦੀ ਅਮਰ ਦੇਨ
Next articleਜਸ਼ਨਦੀਪ ਸਿੰਘ ਨੈਣੋਵਾਲ ਨੇ ਜ਼ਿਲ੍ਹਾ ਮੰਡੀ ਅਫ਼ਸਰ ਵਜੋਂ ਅਹੁਦਾ ਸੰਭਾਲਿਆ