HOME ਹਲਕਾ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਵੱਲੋਂ ਡੇਰਾਬੱਸੀ ਨਗਰ ਕੌਂਸਲ ਚੋਣ ਪ੍ਰਚਾਰ...

ਹਲਕਾ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਵੱਲੋਂ ਡੇਰਾਬੱਸੀ ਨਗਰ ਕੌਂਸਲ ਚੋਣ ਪ੍ਰਚਾਰ ਦਾ ਆਗਾਜ਼, ‘ਆਪ’ ਉਮੀਦਵਾਰਾਂ ਲਈ ਮੰਗਿਆ ਸਮਰਥਨ

ਡੇਰਾਬੱਸੀ,    (ਸਮਾਜ ਵੀਕਲੀ)    (ਸੰਜੀਵ ਸਿੰਘ ਸੈਣੀ)  ਹਲਕਾ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਵੱਲੋਂ ਡੇਰਾਬੱਸੀ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਖ-ਵੱਖ ਵਾਰਡਾਂ ਵਿੱਚ ਪਹੁੰਚ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਪਾਰਟੀ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਲੋਕ ਹਿਤ ਵਿੱਚ ਕਈ ਇਤਿਹਾਸਕ ਫੈਸਲੇ ਲਏ ਗਏ ਹਨ ਅਤੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਥਾਨਕ ਪੱਧਰ ‘ਤੇ ਵੀ ਇਮਾਨਦਾਰ ਅਤੇ ਲੋਕ-ਪੱਖੀ ਪ੍ਰਸ਼ਾਸਨ ਲਈ ਨਗਰ ਕੌਂਸਲ ਵਿੱਚ ‘ਆਪ’ ਦੀ ਮਜ਼ਬੂਤ ਟੀਮ ਦੀ ਲੋੜ ਹੈ। ਇਸ ਮੌਕੇ ਹਲਕਾ ਵਿਧਾਇਕ ਨੇ ਵਾਰਡ ਨੰਬਰ 7 ਤੋਂ ਸ਼੍ਰੀਮਤੀ ਬੀਪਨਦੀਪ ਕੌਰ ਪਤਨੀ ਸ੍ਰੀ ਦਵਿੰਦਰ ਸਿੰਘ ਬਿੰਦਰ, ਵਾਰਡ ਨੰਬਰ 8 ਤੋਂ ਸ੍ਰੀ ਅਜੇ ਕੁਮਾਰ, ਵਾਰਡ ਨੰਬਰ 9 ਤੋਂ ਸ਼੍ਰੀਮਤੀ ਨਰਿੰਦਰ ਕੌਰ ਪਤਨੀ ਸ੍ਰੀ ਮੋਹਨ ਸਿੰਘ, ਵਾਰਡ ਨੰਬਰ 11 ਤੋਂ ਸ਼੍ਰੀਮਤੀ ਕਿਰਨ ਪਤਨੀ ਸ੍ਰੀ ਕਰਮ ਸਿੰਘ, ਵਾਰਡ ਨੰਬਰ 12 ਤੋਂ ਸ੍ਰੀ ਭੁਪਿੰਦਰ ਸ਼ਰਮਾ ਅਤੇ ਵਾਰਡ ਨੰਬਰ 13 ਤੋਂ ਸ਼੍ਰੀਮਤੀ ਰਾਜਿੰਦਰ ਕੌਰ ਪਤਨੀ ਸ੍ਰੀ ਬਲਕਾਰ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਲੋਕਾਂ ਤੋਂ ਸਮਰਥਨ ਮੰਗਿਆ। ਇਸ ਦੌਰਾਨ ਵਾਰਡ ਨੰਬਰ 9 ਵਿੱਚ ਹੋਈ ਮੀਟਿੰਗ ਦੌਰਾਨ ਕਈ ਪਰਿਵਾਰਾਂ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਅਲਵਿਦਾ ਕਹਿੰਦੇ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਹਲਕਾ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਨੇ ਪਾਰਟੀ ਵਿੱਚ ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਲੋਕਾਂ ਦਾ ਵੱਧਦਾ ਵਿਸ਼ਵਾਸ ਪਾਰਟੀ ਦੀਆਂ ਨੀਤੀਆਂ ਅਤੇ ਵਿਕਾਸ ਪੱਖੀ ਸੋਚ ਦੀ ਜਿੱਤ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਸਰਕਾਰ ਆਸ਼ਾ ਵਰਕਰਾਂ ਤੇ ਫੈਸੀਲੀਟੇਟਰਾਂ ਦੀਆਂ ਮੰਗਾਂ ਦਾ ਤੁਰੰਤ ਕਰੇ ਨਿਪਟਾਰਾ, ਨੀਤੀਆਂ ਤੋਂ ਉੱਠ ਰਿਹਾ ਭਰੋਸਾ: ਮਹਾਂ ਸਿੰਘ ਰੋੜੀ
Next articleਥਾਣਾ ਕਾਠਗੜ੍ਹ ‘ ਚ ਖੜ੍ਹੇ ਹਾਦਸਾਗ੍ਰਸਤ ਅਤੇ ਹੋਰ ਵਾਹਨਾਂ ਨੂੰ ਮਾਲਕ ਆਪਣੇ ਕਾਗਜ਼ਾਤ ਲਿਆ ਕੇ ਪੁਲਿਸ ਕੋਲ ਚੈਂਕ ਕਰਵਾ ਕੇ ਆਪਣੇ ਵਾਹਨ ਲੈ ਜਾਣ : ਐਸਐਚਓ ਅਭਿਸ਼ੇਕ ਸ਼ਰਮਾ