ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )-ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਡਾਕਟਰ ਤੁਸ਼ਾਰ ਗੁਪਤਾ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਦੀ ਇਨ ਬਿਨ ਪਾਲਣਾਂ ਕਰਦੇ ਹੋਏ ਥਾਣਾ ਕਾਠਗੜ੍ਹ ਦੇ ਐਸਐਚਓ ਅਭਿਸ਼ੇਕ ਸ਼ਰਮਾ ਵਲੋਂ ਥਾਣੇ ਵਿੱਚ ਚੋਰੀ ਅਤੇ ਐਕਸੀਡੈਂਟ ਨਾਲ ਸਬੰਧਿਤ ਕਈ ਟੂ ਵੀਲਰ ਵਹੀਕਲ ਤੇ ਫੋਰ ਵੀਲਰ ਵਹੀਕਲ ਭਾਰੀ ਗਿਣਤੀ ਵਿੱਚ ਖੜ੍ਹੇ ਹਨ | ਜਿਸ ਦੇ ਚੱਲਦੇ ਉਨ੍ਹਾਂ ਨੇ ਸਮੂਹ ਵਾਹਨ ਮਾਲਕ ਨੂੰ ਸਪੁਰਦਗੀ ਕਰਨ ਦੇ ਲਈ ਕਿਹਾ | ਉਨ੍ਹਾਂ ਕਿਹਾ ਕਿ ਜਿੰਨਾ ਮਾਲਕਾਂ ਦੇ ਵਾਹਨ ਥਾਣੇ ਵਿੱਚ ਖੜ੍ਹੇ ਹਨ ਉਹ ਆਪਣੇ ਵਾਹਨਾਂ ਦੇ ਅਸਲੀ ਕਾਗਜ਼ਾਤ ਦਿਖਾ ਕੇ ਆਪਣੇ ਵਾਹਨ ਲੈ ਕੇ ਜਾ ਸਕਦੇ ਹਨ | ਉਨ੍ਹਾਂ ਕਿਹਾ ਕਿ ਵਾਹਨਾ ਦੇ ਕਾਗਜਾਂ ਦੀ ਪੂਰੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



