ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ਸਬੰਧੀ ਵਿਚਾਰ- 

(ਸਮਾਜ ਵੀਕਲੀ)-  ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ਵਿੱਚ ਇਸਤਰੀ ਵੋਟਰਾਂ ਨੂੰ 3 ਮਾਰਚ ਤੱਕ ਫ਼ੈਸਲਾ ਕਰ ਲੈਣਾ ਚਾਹੀਦਾ ਹੈ ਕਿ ਸਾਨੂੰ ਕਿਸ ਪਾਸੇ ਵਧੀਆ ਨੁਮਾਇੰਦਗੀ ਮਿਲ ਸਕਦੀ ਹੈ। ਪੜ੍ਹਨ ਅਤੇ ਲਿਖਣ ਕਿੰਨਾ ਵਿੱਚ ਵਧੀਆ ਲੱਗਦਾ ਹੈ ਕਿ ਸਾਹਿਤਕਾਰ ਸਮਾਜ ਦਾ ਸ਼ੀਸ਼ਾ ਹੁੰਦੇ ਹਨ। ਸਮਾਜ ਵਿਚ ਬਰਾਬਰਤਾ ਦੀ ਗੱਲ ਕਰਦੇ ਹਨ। ਬਰਾਬਰਤਾ ਲਈ ਆਵਾਜ਼ ਬੁਲੰਦ ਕਰਦੇ ਹਨ। ਆਖਿਰ ਬੁੱਧੀਜੀਵੀ ਜੀਓ ਜੋ ਹੋਏ। ਅਖਬਾਰਾਂ ਵਿੱਚ ਔਰਤਾਂ ਦੇ ਹੱਕਾਂ ਲਈ ਲੇਖ ਲਿਖਣਗੇ, ਕਹਾਣੀਆਂ ਲਿਖਣਗੇ, ਨਾਟਕ ਲਿਖਣਗੇ ਵੱਡੇ ਵੱਡੇ ਔਰਤ ਦਿਵਸ ਤੇ ਸਮਾਗਮ ਰਚਾਉਣ ਦੇ ਡਰਾਮੇ ਕਰਨਗੇ।

    ਵਿਧਾਨ ਸਭਾ ਚੋਣਾਂ ਵਿੱਚ ਜਾਂ ਲੋਕ ਸਭਾ ਚੋਣਾਂ ਵਿੱਚ 33% ਤਾਂ ਮਿਲ ਹੀ ਰਿਹਾ ਹੈ ਅੱਗੇ 50% ਰਾਖਵਾਂਕਰਨ ਮੰਗਣ ਵਾਲੇ ਲੇਖਕ,ਆਮ ਲੋਕਾਂ ਦੇ ਮਨਾਂ ਵਿੱਚ ਵਧੀਆ ਪ੍ਰਭਾਵ ਸਿਰਜਦੇ ਹਨ।
     ਇਹ 3 ਮਾਰਚ ਨੂੰ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਚੋਣਾਂ ਵਿੱਚ ਦੋਵੇਂ ਧੜੇ ( ਡਾ.ਲਖਵਿੰਦਰ ਸਿੰਘ ਜੌਹਲ ਅਤੇ ਡਾ.ਸਰਬਜੀਤ ਸਿੰਘ) ਦੇ ਪੈਨਲਾਂ ਨੂੰ ਜ਼ਰੂਰ ਵੇਖਣਾ। ਦੋਵੇਂ ਧਿਰਾਂ ਨੇ 23 ਉਮੀਦਵਾਰਾਂ ਵਿਚੋਂ ਸਿਰਫ਼ 4 ਔਰਤ ਉਮੀਦਵਾਰ ਭਾਵ 17% ਰਾਖਵਾਂਕਰਨ ਔਰਤਾਂ ਨੂੰ ਦੇ ਰਹੇ ਹਨ, ਇਹ ਵੀ ਸ਼ਾਇਦ ਕੋਈ ਮਜਬੂਰੀ ਹੋਵੇਗੀ।
     ਦੂਸਰੇ ਪਾਸੇ ਬਿਨਾਂ ਕਿਸੇ ਪੈਨਲ ਤੋਂ ਖੜ੍ਹੇ ਉਮੀਦਵਾਰ (ਚਾਹੇ ਵਣ ਵਣ ਦੀ ਲੱਕੜੀ ਕਹਿ ਸਕਦੇ ਹੋ) ਗਿਣਤੀ ਵਿੱਚ 6 ਹਨ ਅਤੇ ਜਿਨ੍ਹਾਂ ਨੇ 2 ਔਰਤ ਉਮੀਦਵਾਰ ਭਾਵ 33% ਰਾਖਵਾਂਕਰਨ ਔਰਤਾਂ ਲਈ ਰੱਖਿਆ ਹੈ ਅਤੇ ਉਪਰੋਕਤ ਧੜਿਆਂ ਨੂੰ ਟੱਕਰ ਦੇ ਰਹੇ ਹਨ।
ਹੁਣ ਫੈਸਲਾ ਔਰਤ ਵੋਟਰਾਂ ਨੇ ਕਰਨਾ ਹੈ ਕਿ ਸਾਨੂੰ ਵਧੀਆ ਨੁਮਾਇੰਦਗੀ ਕੌਣ ਦੇ ਸਕਦੇ ਹਨ।
ਰਜਿੰਦਰ ਸਿੰਘ ਰਾਜਨ
ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ।
9876184954

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous article ਏਹੁ ਹਮਾਰਾ ਜੀਵਣਾ ਹੈ 522
Next articleSamaj Weekly 355 = 28/02/2024