ਤਰਕਸ਼ੀਲਾਂ ਵੱਲੋਂ *ਚੇਤਨਾ ਪ੍ਰੀਖਿਆ ਦੇ ਜੇਤੂਆਂ ਦਾ ਸਨਮਾਨ ਸਮਾਰੋਹ ਸੰਪੰਨ*

 

ਸੰਗਰੂਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) : ਵਿਗਿਆਨਕ ਚੇਤਨਾ ਦੇ ਪ੍ਰਚਾਰ ਪਸਾਰ ਵਿੱਚ ਜੁਟੀ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਕਰਵਾਈ ਚੌਥੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਸਥਾਨਕ ਇਕਾਈ ਦੇ ਮੋਹਰੀ ਰਹੇ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਸਥਾਨਕ ਰਾਜ ਰਾਜੇਸ਼ਵਰੀ ਮੰਦਰ ਹਾਲ ਵਿਖੇ ਕੀਤਾ ਗਿਆ,ਜਿਸ ਵਿੱਚ ਸਥਾਨਕ ਇਕਾਈ ਵੱਲੋਂ 29 ਸਕੂਲਾਂ ਦੇ1683 ਵਿਦਿਆਰਥੀਆਂ ਦੀ 8 ਪ੍ਰੀਖਿਆ ਕੇਂਦਰਾਂ ਵਿੱਚ ਹੋਈ ਪ੍ਰੀਖਿਆ ਵਿੱਚ ਪਹਿਲੇ ਸਥਾਨਾਂ ਤੇ ਰਹੇ 110 ਵਿਦਿਆਰਥੀ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਤੇ ਤਰਕਸ਼ੀਲ ਕਾਮਿਆਂ ਨੇ ਸ਼ਮੂਲੀਅਤ ਕੀਤੀ। ਸਮਾਰੋਹ ਦੇ ਸ਼ੁਰੂ ਵਿੱਚ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਸਮਾਗਮ ਵਿੱਚ ਸ਼ਾਮਲ ਸਾਰਿਆਂ ਦਾ ਸਵਾਗਤ ਕੀਤਾ ਤੇ ਚੇਤਨਾ ਪ੍ਰੀਖਿਆ ਵਿੱਚ ਮਿਲੇ ਸਹਿਯੋਗ ਦਾ ਜ਼ਿਕਰ ਕੀਤਾ।

ਇਸ ਤੋਂ ਬਾਅਦ ਪ੍ਰੀਖਿਆ ਵਿੱਚ ਸ਼ਮੂਲੀਅਤ ਕਰਨ ਵਾਲੇ ਵਿਦਿਆਰਥੀਆਂ ਹਰਮਨ ਮਹਿਲਾਂ, ਅਰਮਾਨਪ੍ਰੀਤ ਕੌਰ,ਨਾਜ਼ੀਆ ਬਾਲੀਆਂ ਨੇ ਸਮਾਰੋਹ ਵਿੱਚ ਬੋਲਦਿਆਂ ਆਪਣੇ ਜ਼ਜ਼ਬਾਤ ਸਾਂਝੇ ਕੀਤੇ ਤੇ ਚੇਤਨਾ ਪ੍ਰੀਖਿਆ ਨੂੰ ਆਪਣੇ ਜੀਵਨ ਦੀ ਮਾਰਗ ਦਰਸ਼ਕ ਦੱਸਿਆ।ਵਿਦਿਆਰਥੀਆਂ ਦੇ ਬੋਲਾਂ ਵਿੱਚੋਂ ਝਲਕਦਾ ਆਤਮਵਿਸ਼ਵਾਸ ਪ੍ਰੀਖਿਆ ਦੇ ਪੂਰੇ ਹੋ ਰਹੇ ਉਦੇਸ਼ ਦੀ ਗਵਾਹੀ ਦੇ ਰਿਹਾ ਸੀ। ਸਮਾਰੋਹ ਵਿੱਚ ਮੁਖ ਬੁਲਾਰੇ ਵਜੋਂ ਸ਼ਾਮਲ ਹੋਏ ਰਜਿੰਦਰ ਭਦੌੜ ਸੂਬਾ ਮੁਖੀ ਵਿਦਿਆਰਥੀ ਚੇਤਨਾ ਵਿਭਾਗ ਨੇ ਆਪਣੇ ਸੰਬੋਧਨ ਵਿੱਚ ਵਿਗਿਆਨਕ ਚੇਤਨਾ ਨੂੰ ਭਰਮ ਮੁਕਤ ਤੇ ਚੰਗੇਰੇ ਸਮਾਜ ਦਾ ਰਾਹ ਆਖਿਆ।ਉਨ੍ਹਾਂ ਕਿਹਾ ਕਿ ਰਸਮੀ ਪੜ੍ਹਾਈ ਤੋਂ ਬਿਨਾਂ ਹੋਰ ਕਿਤਾਬਾਂ ਪੜ੍ਹਨਾ ਤੇ ਜਾਣਕਾਰੀ ਹਾਸਲ ਕਰਨ ਦੇ ਗੁਣ ਮਨੁੱਖੀ ਸਖਸ਼ੀਅਤ ਦੀ ਉਸਾਰੀ ਵਿੱਚ ਅਹਿਮ ਨਿਭਾਉਂਦੇ ਹਨ।

ਉਨ੍ਹਾਂ ਕਿਹਾ ਮਾਪਿਆਂ ਨੂੰ ਬੱਚਿਆਂ ਦੀ ਰੁਚੀ ਤੇ ਪ੍ਰਤਿਭਾ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ । ਸਿੱਖਿਆ,ਚੇਤਨਾ ਤੇ ਸੰਘਰਸ਼ ਨਾਲ ਹੀ ਬਰਾਬਰੀ ਦਾ ਸਮਾਜ ਸਿਰਜਿਆ ਜਾ ਸਕਦਾ ਹੈ।ਉਨ੍ਹਾਂ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੀ ਆਲੋਚਨਾ ਕਰਦਿਆਂ ਆਖਿਆ ਕਿ ਇੱਕ ਚੇਤੰਨ ਮਨੁੱਖ ਹੀ ਸਰਕਾਰੀ ਜਨਤਕ ਖ਼ੇਤਰ ਦੇ ਕੀਤੇ ਜਾ ਰਹੇ ਖਾਤਮੇ ਤੇ ਸਿੱਖਿਆ, ਰੁਜ਼ਗਾਰ ਖੋਹਣ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਸਮਝ ਸਕਦਾ ਹੈ।ਉਨ੍ਹਾਂ ਆਪਣੇ ਸੰਬੋਧਨ ਵਿੱਚ ਹਾਜ਼ਰੀਨ ਨੂੰ ਸੁਨਿਹਰੇ ਭਵਿੱਖ ਵਾਲੇ ਬਰਾਬਰੀ ਦੇ ਸਮਾਜ ਦੀ ਸਿਰਜਣਾ ਲਈ ਤਰਕਸ਼ੀਲ ਸੋਚ ਅਪਨਾਉਣ ਦਾ ਸੱਦਾ ਦਿੱਤਾ।ਸਮਾਰੋਹ ਦੇ ਦੂਸਰੇ ਸ਼ੈਸ਼ਨ ਵਿੱਚ ਸੈਕੰਡਰੀ ਤੇ ਮਿਡਲ ਵਿਭਾਗਾਂ ਵਿੱਚੋਂ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਹੋਣਹਾਰ ਵਿੱਦਿਆਰਥੀਆਂ ਨੂੰ ਸਨਮਾਨ ਸਰਟੀਫਿਕੇਟ, ਨਕਦ ਰਾਸ਼ੀ ਤੇ ਪੁਸਤਕਾਂ ਦੇ ਸੈੱਟ ਦੇ ਕੇ ਤੇ ਬਾਕੀ ਵਿਦਿਆਰਥੀਆਂ ਨੂੰ ਪੜ੍ਹਨ ਸਮੱਗਰੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਚੇਤਨਾ ਪ੍ਰੀਖਿਆ ਵਿੱਚ ਸਹਿਯੋਗ ਕਰਨ ਵਾਲੇ ਸਕੂਲ ਮੁਖੀਆਂ , ਪ੍ਰੀਖਿਆ ਦੀ ਵਧੀਆ ਜਿਮੇਵਾਰੀ ਨਿਭਾਉਣ ਵਾਲੇ ਆਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਜਗਦੇਵ ਕੰਮੋਮਾਜਰਾ ਨੇ ਜਾਦੂ ਸ਼ੋਅ ਪੇਸ਼ ਕੀਤਾ,ਉਨ੍ਹਾਂ ਰੁਮਾਲ ਤੋਂ ਛੜੀ ਬਣਾ ਕੇ,ਅਖਬਾਰ ਦੇ ਟਕੜੇ ਟੁਕੜੇ ਕਰਕੇ ਪੂਰਾ ਅਖਬਾਰ ਬਣਾ ਕੇ,ਬੱਚੇ ਦੇ ਕੰਨ ਤੋਂ ਫੁਲਦਾਰ ਲੜੀ ਕਢ ਕੇ ਦਰਸ਼ਕਾਂ ਨੂੰ ਅਚੰਭਿਤ ਕੀਤਾ।ਜਾਦੂ ਦੀਆਂ ਟ੍ਰਿਕਾਂ ਰਾਹੀਂ ਲੋਕਾਂ ਨੂੰ ਆਪਣਾ ਨਜਰੀਆ ਵਿਗਿਆਨਕ ਬਣਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਜਾਦੂ ਇਕ ਕਲਾ ਹੈ,ਹੱਥ ਦੀ ਸਫਾਈ ਹੈ ,ਕੋਈ ਚਮਤਕਾਰ ਨਹੀਂ।ਲਵਲੀ ਬਡਰੁਖਾਂ ਨੇ ਮੋਨੋ ਐਕਟਿੰਗ ਪੇਸ਼ ਕਰਕੇ ਸਰੋਤਿਆਂ ਦਾ ਸਾਰਥਿਕ ਮਨੋਰੰਜਨ ਕੀਤਾ।

ਮਾਸਟਰ ਪਰਮ ਵੇਦ ਨੇ ਗਲ ਬਾਤ ਕਰਦਿਆਂ ਕਿਹਾ ਕਿ ਕਿ ਸਮਾਗਮ ਵਿਗਿਆਨਕ ਚੇਤਨਾ ਦਾ ਸੁਨੇਹਾ ਦੇਣ ਵਿਚ ਸਫਲ ਰਿਹਾ। ਚਰਨਕਮਲ ਸਿੰਘ ਨੇ ਹਾਜਰੀਨ ਦਾ ਧੰਨਵਾਦ ਕਰਦਿਆਂ ਇਸੇ ਤਰ੍ਹਾਂ ਸਹਿਯੋਗ ਕਰਦੇ ਰਹਿਣ ਦੀ ਆਪੀਲ ਕੀਤੀਸਨਮਾਨ ਸਮਾਗਮ ਵਿੱਚ ਪ੍ਰਿੰਸੀਪਲ ਹਰਦੇਵ ਕੁਮਾਰ,ਪ੍ਰਿੰਸੀਪਲਦਿਆਲ ਸਿੰਘ,ਪ੍ਰਿੰਸੀਪਲ,ਪਰਵੀਨ ਕੁਮਾਰ ਮਨਚੰਦਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਸਮਾਗਮ ਨੂੰ ਵਧੀਆ ਸੁਨੇਹਿਆਂ ਨਾਲ ਸੰਪੰਨ ਕਰਨ ਵਿੱਚ ਤਰਕਸ਼ੀਲ ਆਗੂਆਂ, ਸੁਰਿੰਦਰਪਾਲ ਉਪਲੀ, ਗੁਰਦੀਪ ਸਿੰਘ ਲਹਿਰਾ,ਪ੍ਰਗਟ ਬਾਲੀਆ,ਚਰਨ ਕਮਲ ਸਿੰਘ, ਸੁਖਦੇਵ ਸਿੰਘ ਕਿਸ਼ਨਗੜ੍ਹ,ਪਰਵਿੰਦਰ ਮਹਿਲਾ,ਸੀਤਾ ਰਾਮ,ਤਰਸੇਮ ਅਲੀਸ਼ੇਰ ਮਾਸਟਰ ਰਣਬੀਰ ਸਿੰਘ ਪ੍ਰਿੰਸ,ਜਸਦੇਵ ਸਿੰਘ , ਲੈਕਚਰਾਰ ਤ੍ਰਿਲੋਕੀ ,ਰਣਜੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਵੱਖ-ਵੱਖ ਧਰਮਾਂ ਪ੍ਰਤੀ ਪੰਜਾਬੀਆਂ ਦੀ ਪਹੁੰਚ ਅਤੇ ਸ਼ਾਂਤੀ ਲਈ ਸਰਗਰਮੀਆਂ