ਜ਼ਮੀਰ

ਸਿਮਰਨਜੀਤ ਕੌਰ

(ਸਮਾਜ ਵੀਕਲੀ)

ਮਰਿਆ ਜਮੀਰ ਸੀ ਉਹ ਦੇਹ ਤੱਕ ਰਹਿ ਗਏ,
ਹਵਾਵਾਂ ਹੀ ਚੁੱਪ ਸੀ ਵਰੋਲੇ ਸਭ ਕਹਿ ਗਏ ।

ਮਿੱਟੀ ਵਿੱਚ ਗੁੰਨਿਆਂ ਪੀੜਾਂ ਦਾ ਪਰਾਗਾ ,
ਗੁੰਨਦਿਆਂ ਅੱਖਾਂ ‘ਚੋਂ ਸੁਪਨੇ ਹੀ ਵਹਿ ਗਏ ।

ਮੌਤ ਦਾ ਮਿਆਰ ਕਿੱਥੋਂ ਤੱਕ ਨਾਪ ਸਕਨੈ ?
ਮੁੱਢੋਂ-ਸੁੱਢੋਂ ਅੰਤ ਵਿੱਚ ਮੌਤ ਜੋਗੇ ਰਹਿ ਗਏ ।

ਗਰਦਸ਼ ਦੀ ਰਾਤ ਤੇ ਖੌਫ ਦਾ ਹਨੇਰ ਹੈ ,
ਚਾਨਣ ਦੇ ਸਾਏ ਕਿੱਥੇ ਜਾ ਬਹਿ ਗਏ ।

ਖੋਲ੍ਹ ਵਹੀ ! ਚੱਲ ਹਿਸਾਬ ਪੂਰਾ ਕਰਲੈ ,
ਹੋਰ ਨਹੀ ਬਸ ਬਹੁਤ ਅਸੀ ਸਹਿ ਗਏ ।

ਸਿਮਰਨਜੀਤ ਕੌਰ ਸਿਮਰ

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਵੋਟਾਂ ਦੀ ਰੁੱਤ ਫੇਰ ਆ ਪਹੁੰਚੀ ਹੈ..ਰੰਗਮੰਚ ਕੀ ਕਰੇ!! ਉਹਦਾ ਹੋਕਾ ਕੀ ਹੋਵੇ!