ਮੈਦਾਨ ਫਤਿਹ ਕਰ ਲਓ

(ਸਮਾਜ ਵੀਕਲੀ)

ਕਰ ਲਓ!ਕਰ ਲਓ! ਮੈਦਾਨ ਫ਼ਤਿਹ ਕਰ ਲਓ!
ਮੁੜਿਓ ਨਾ ਪਿੱਛੇ ਹੁਣ ਜਹਾਨ ਫ਼ਤਿਹ ਕਰ ਲਓ !
ਨਾਦਰਸ਼ਾਹੀ ਫਰਮਾਨਾਂ ਦਾ ਕਰਕੇ ਬਾਈਕਾਟ ,
ਲੋਟੂ-ਨਿਜ਼ਾਮ ਦੀ ਖੁੰਭ ਹੁਣ ਠੱਪ ਦਿਓ।
ਕਰ ਲਓ!ਕਰ ਲਓ! ਮੈਦਾਨ ਫ਼ਤਿਹ ਕਰ ਲਓ।
ਵਧਣਾ ਏ ਅੱਗੇ ਮੁੜ ਪਿੱਛੇ ਨਹੀਂ ਵੇਖਣਾ,
ਕਿਸੇ ਦੀ ਗੁਲਾਮੀ ਅੱਗੇ ਮੱਥਾ ਨਹੀਓ ਟੇਕਣਾ।
ਬਸ ਹੁਣ ਜਿੱਤ ਵਾਲਾ ਰਾਹ ਤੁਸੀਂ ਫੜ ਲਓ!
ਕਰ ਲਓ! ਕਰ ਲਓ! ਮੈਦਾਨ ਫ਼ਤਿਹ ਕਰ ਲਓ।
ਔਖੀਆਂ ਨੇ ਰਾਹਾਂ ਭਾਵੇਂ ਮੰਜ਼ਿਲਾਂ ਵੀ ਦੂਰ ਨੇ,
ਸੱਚਾ ਸਾਹਿਬ ਨਾਲ ਸਦਾ ਹਾਜ਼ਰਾ-ਹਜ਼ੂਰ ਏ।
ਹੱਕ ਲੈਣੇ ਆਪਣੇ ਪੱਕੀ ਗੱਲ ਦਿਲ ਉੱਤੇ ਮੜ ਲਓ!
ਕਰ ਲਓ! ਕਰ ਲਓ! ਮੈਦਾਨ ਫ਼ਤਿਹ ਕਰ ਲਓ ।
ਦੇ ਕੇ ਜਵਾਬ ਕੋਰਾ ਸਮੇਂ ਦੀ ਨਿਜ਼ਾਮ ਨੂੰ,
ਕਾਲੇ ਕਾਨੂੰਨਾਂ ਦੀ ਫੋਕੀ ਜਿਹੀ ਸ਼ਾਨ ਨੂੰ।
ਰਾਖਾ ਬਣ ਕਿਸਾਨੀ ਦਾ ਇਹ ਬਿੱਲ ਛਿੱਕੇ ਟੰਗ ਦਿਓ।
ਕਰ ਲਓ! ਕਰ ਲਓ! ਮੈਦਾਨ ਫ਼ਤਿਹ ਕਰ ਲਓ।
ਗੈਸਾਂ ਬੁਛਾੜਾਂ ਅੱਗੇ ਹੁੰਦੇ ਅਸੀਂ ਢੇਰ ਨਾ, ਬਿੱਲੀਆਂ ਨੇ ਸ਼ੇਰਾਂ ਨੂੰ ਵੀ ਹੁੰਦਾ ਕੀ ਏ ਘੇਰਨਾ।
ਹੰਕਾਰੀ ਜ਼ਮੀਰ ਵਾਲਾ ਹੈਵਾਨ ਫ਼ਤਿਹ ਕਰ ਲਓ।
ਕਰ ਲਓ!ਕਰ ਲਓ! ਮੈਦਾਨ ਫ਼ਤਿਹ ਕਰ ਲਓ।
ਟੱਪੇ ਜਾਣੇ ਸਭ ਹੱਦਾਂ ਬੰਨ੍ਹੇ ਚਾਹੇ ਜਿੰਨੇ ਪੱਥਰ ਧਰ ਲਓ।
ਜ਼ੁਲਮਾਂ ਦੀ ਅੱਗ ਉੱਤੇ ਠੰਡਾ ਪਾਣੀ ਪਾਉਣਾ ਏ।
ਝੰਡਾ ਅਸਮਾਨੀ ਬਸ ਜਿੱਤ ਦਾ ਚੜਾਉਣਾ ਏ ਨਿਸ਼ਚਾ ਕਰ ਪੱਕਾ ‘ਜੋਤੀ’ਦਿੱਲੀ ਸਰ ਕਰ ਲਓ ।
ਕਰ ਲਓ! ਕਰ ਲਓ! ਮੈਦਾਨ ਫਤਿਹ ਕਰ ਲਓ।
             ਜੋਤੀ ਭਗਤ ਬਟਾਲਵੀ (ਕਵਿੱਤਰੀ)
              ਸੰਪਰਕ-8360597941

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਂਰੋਂ ਵਿਖੇ ਅੱਖਾਂ ਦਾ ਫਰੀ ਚੈੱਕਅੱਪ ਅਤੇ ਆਪ੍ਰੇਸ਼ਨ ਕੈਂਪ ਆਯੋਜਿਤ
Next articleਪਿਤਾ ਦੀ ਥਾਂ ਕੋਈ ਰਿਸ਼ਤਾ ਨਹੀਂ ਲੈ ਸਕਦਾ