HOME ਜਲਾਲਦੀਵਾਲ ਨੂੰ ਜੋੜਦੀਆਂ ਲਿੰਕ ਸੜਕਾਂ ਟੁੱਟੀਆਂ ਹੋਣ ਕਾਰਨ ਲੋਕ ਪ੍ਰੇਸ਼ਾਨ

ਜਲਾਲਦੀਵਾਲ ਨੂੰ ਜੋੜਦੀਆਂ ਲਿੰਕ ਸੜਕਾਂ ਟੁੱਟੀਆਂ ਹੋਣ ਕਾਰਨ ਲੋਕ ਪ੍ਰੇਸ਼ਾਨ

1
ਰਾਏਕੋਟ,  (ਸਮਾਜ ਵੀਕਲੀ)  (ਗੁਰਭਿੰਦਰ ਗੁਰੀ) : ਲੁਧਿਆਣਾ – ਬਠਿੰਡਾ ਰਾਜਮਾਰਗ ’ਤੋਂ ਪਿੰਡ ਜਲਾਲਦੀਵਾਲ ਨੂੰ ਜੋੜਨ ਵਾਲੀ ਲਿੰਕ ਸੜਕ ਕਈ ਥਾਵਾਂ ਤੋਂ ਬੁਰੀ ਤਰ੍ਹਾਂ ਨਾਲ ਟੁੱਟੀ ਹੋਣ ਕਾਰਨ ਪਿੰਡ ਵਾਸੀਆਂ, ਸਕੂਲੀ ਬੱਚਿਆਂ ਤੋਂ ਇਲਾਵਾ ਹੋਰਨਾਂ ਪਿੰਡਾਂ ਨੂੰ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਜਿਕਰਯੋਗ ਹੈ ਕਿ ਇਹ ਲਿੰਕ ਸੜਕ ਕੁਝ ਸਮਾਂ ਪਹਿਲਾਂ ਹੀ ਬਣੀ ਸੀ, ਪਰੰਤੂ ਹੁਣ ਇਸ ਸੜਕ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ।ਬਰਸਾਤ ਦੇ ਦਿਨਾਂ ਵਿੱਚ ਸੜਕ ’ਤੇ ਪਏ ਵੱਡੇ ਟੋਇਆਂ ਵਿੱਚ ਗੰਦਾ ਪਾਣੀ ਜਮਾਂ ਹੋ ਜਾਂਦਾ ਹੈ, ਜਿਸਦੇ ਚੱਲਦਿਆਂ ਰਾਹਗੀਰਾਂ ਦਾ ਉੱਥੋਂ ਲੰਘਣਾ ਵੀ ਔਖਾ ਹੋ ਜਾਂਦਾ ਹੈ ਅਤੇ ਰਾਤ ਬਰਾਤੇ ਸੜਕ ’ਤੇ ਪਏ ਇਹ ਟੋਏ ਹਾਦਸਿਆਂ ਦਾ ਵੀ ਕਾਰਨ ਬਣਦੇ ਹਨ।ਇਸ ਤੋਂ ਇਲਾਵਾ ਦੂਸਰੀ ਬਾਠ ਹਸਪਤਾਲ ਕੋਲੋਂ ਪਿੰਡ ਜਲਾਲਦੀਵਾਲ ਨੂੰ ਜੋੜਨ ਵਾਲੀ ਸੜਕ ਵੀ ਕਈ ਥਾਵਾਂ ਤੋਂ ਟੁੱਟੀ ਹੋਈ ਹੈ, ਜੇਕਰ ਹੁਣ ਸਮਾਂ ਰਹਿੰਦਿਆਂ ਉਸਦੀ ਰਿਪੇਅਰ ਨਾ ਹੋਈ ਤਾਂ ਉਸਦੀ ਹਾਲਤ ਵੀ ਬੁਰੀ ਤਰ੍ਹਾਂ ਖਰਾਬ ਹੋ ਸਕਦੀ ਹੈ।ਪਿੰਡ ਵਾਸੀਆਂ ਦੀ ਮੰਗ ਹੈ ਕਿ ਮੰਡੀ ਬੋਰਡ ਇਸ ਵੱਲ੍ਹ ਧਿਆਨ ਦੇਵੇਂ ਅਤੇ ਤੁਰੰਤ ਇੰਨ੍ਹਾਂ ਦੋਵਾਂ ਸੜਕਾਂ ਦੀ ਉਸਾਰੀ ਕਰਵਾਈ ਜਾਵੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਸੜਕ ਦੀ ਰਿਪੇਅਰ ਲਈ ਉਨ੍ਹਾਂ ਨੇ ਐਸਡੀਐਮ ਰਾਏਕੋਟ, ਐਸਡੀਓ ਮੰਡੀ ਬੋਰਡ ਤੋਂ ਇਲਾਵਾ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੂੰ ਵੀ ਜਾਣੂੰ ਕਰਵਾਇਆ ਸੀ, ਪਰ ਅੱਜ ਤੱਕ ਕੋਈ ਸੜਕ ਦੀ ਰਿਪੇਅਰ ਨਹੀਂ ਹੋਈ। ਪੰਚਾਇਤ ਨੇ ਚੇਅਰਮੈਨ ਮਾਰਕੀਟ ਕਮੇਟੀ ਨੂੰ ਸੜਕ ਬਣਾਉਣ ਲਈ ਦਿੱਤਾ ਮੰਗ ਪੱਤਰ : ਸਰਪੰਚ  ਪਿੰਡ ਜਲਾਲਦੀਵਾਲ ਦੇ ਸਰਪੰਚ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਗ੍ਰਾਂਮ ਪੰਚਾਇਤ ਵੱਲੋਂ ਲੋਕਾਂ ਦੀ ਸਮੱਸਿਆ ਦੇ ਹੱਲ ਲਈ ਟੁੱਟੀ ਸੜਕ ਤੇ ਮਿੱਟੀ ਪਵਾਈ ਗਈ ਸੀ, ਪਰ ਬਰਸਾਤ ਤੋਂ ਬਾਅਦ ਸੜਕ ਦੀ ਹਾਲਤ ਹੋਰ ਖਰਾਬ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤ ਵੱਲੋਂ ਸੜਕ ਬਣਾਉੇਣ ਲਈ ਚੇਅਰਮੈਨ ਮਾਰਕੀਟ ਕਮੇਟੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਭਰੋਸਾ ਦਿਵਾਇਆ ਸੀ ਕਿ ਜਲਦੀ ਹੀ ਸੜਕ ਦੀ ਰਿਪੇਅਰ ਕਰਵਾਈ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਾਬਾ ਸ਼ਹੀਦਾਂ ਸਪੋਰਟਸ ਕਲੱਬ ਅਜ਼ਨੌਦ ਵੱਲੋਂ ਸਮੂਹਿਕ ਵਿਆਹ ਸਮਾਗਮ 28 ਸਤੰਬਰ ਨੂੰ
Next articleਲੈਂਡ ਪੁਲਿੰਗ ਨੀਤੀ ਤਹਿਤ ਸਰਕਾਰ ਕਲੋਨਾਈਜ਼ਰਾਂ ਨੂੰ ਫਾਇਦਾ ਦੇਣ ਲਈ ਜ਼ਮੀਨਾਂ ਤੇ ਕਬਜਾ ਕਰਨਾ ਚਾਹੁੰਦੀ ਹੈ : ਅਮਨਦੀਪ ਸ਼ਰਮਾਂ