ਰਾਏਕੋਟ, (ਸਮਾਜ ਵੀਕਲੀ) ( ਗੁਰਭਿੰਦਰ ਗੁਰੀ ) : ਬਾਬਾ ਸ਼ਹੀਦਾਂ ਸਪੋਰਟਸ ਕਲੱਬ ਅਜ਼ਨੌਦ ਵੱਲੋਂ ਐਨਆਰਆਈਜ਼ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਰਿੱਕੀ ਅਜ਼ਨੌਦ ਦੀ ਅਗਵਾਈ ਹੇਠ 28 ਸਤੰਬਰ 2025 ਨੂੰ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਰੁਪਿੰਦਰਜੀਤ ਸਿੰਘ ਖੰਗੂੜਾ ਸੋਹਣ ਬਾਬਾ ਅਤੇ ਰਿੱਕੀ ਅਜ਼ਨੌਦ ਨੇ ਦੱਸਿਆ ਕਿ ਇਹ ਸਮੂਹਿਕ ਵਿਆਹ ਸਮਾਗਮ ਧੀ ਦਿਵਸ ਦੇ ਮੌਕੇ ਤੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਲੋੜਵੰਦ ਪਰਿਵਾਰ ਦੀ ਲੜਕੀ ਹੈ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸੋਹਣ ਸਿੰਘ ਬਾਬਾ ਤਾਜਪੁਰ ਨੇ ਦੱਸਿਆ ਕਿ ਕਮੇਟੀ ਵੱਲੋਂ ਇਸ ਮੌਕੇ ਘਰੇਲੂ ਵਰਤੋਂ ‘ਚ ਆਉਣ ਵਾਲਾ ਸਮਾਨ ਵੀ ਦਿੱਤਾ ਜਾਵੇਗਾ। ਇਸ ਮੌਕੇ ਹਰਜੀਤ ਸਿੰਘ ਕਾਕਾ, ਮਨਦੀਪ ਸਿੰਘ ਬੱਸੀਆਂ, ਹੈਪੀ ਸੇਖੋਂ, ਇਕਬਾਲ ਸਿੰਘ, ਜੋਗਿੰਦਰ ਸਿੰਘ ਖੰਗੂੜਾ, ਅਮਨਦੀਪ ਸਿੰਘ ਅਮਨਾ, ਹਰਮਿੰਦਰ ਸਿੰਘ, ਜੱਗਾ ਖੰਗੂੜਾ, ਹੈਪੀ ਪਨੇਸਰ, ਸਿੰਦਰੀ ਖੰਗੂੜਾ, ਸਰਬਾ ਖੰਗੂੜਾ, ਸੁਖਵਿੰਦਰ ਸਿੰਘ, ਗੁਰਜੀਤ ਸਿੰਘ ਝੱਜ, ਬਰਿੰਦਰ ਸਿੰਘ ਖੰਗੜਾ, ਇਕਬਾਲ ਸਿੰਘ ਖੰਗੂੜਾ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


