ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ ਕਾਂਗਰਸ: ਸੁਭਾਸ਼ ਸ਼ਰਮਾ

(ਸਮਾਜ ਵੀਕਲੀ): ਕਿਸਾਨਾਂ ਦੇ ਘਿਰਾਓ ਕਰਕੇ ਕੋਠੀ ਵਿੱਚ ਤੜੇ ਭਾਜਪਾ ਆਗੂਆਂ ’ਚ ਸੂਬਾਈ ਜਨਰਲ ਸਕੱਤਰ ਸੁਭਾਸ਼ ਸ਼ਰਮਾ, ਸੂਬਾਈ ਆਗੂ ਭੁਪੇਸ਼ ਅਗਰਵਾਲ ਸਮੇਤ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਅਤੇ ਵਿਕਾਸ ਸ਼ਰਮਾ ਪ੍ਰਮੁੱਖ ਹਨ। ਕੋਠੀ ਦੇ ਅੰਦਰੋਂ ਹੀ ਬਣਾ ਕੇ ਭੇਜੀ ਵੀਡੀਓ ਵਿੱਚ  ਭਾਜਪਾ ਆਗੂਆਂ ਨੇ ਪੰਜਾਬ ਕਾਂਗਰਸ ’ਤੇ ਸੂਬੇ ਦੇ ਹਾਲਾਤ ਖਰਾਬ ਕਰਨ ਦਾ ਦੋਸ਼ ਲਾਇਆ ਹੈ। ਸੁਭਾਸ਼ ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ  ਨੇ ਸੂਬੇ ’ਚ ਅਤਿਵਾਦ ਨਾਲੋਂ ਵੀ ਮਾੜੇ ਹਾਲਾਤ ਪੈਦਾ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜ ਛੇ ਸੌ ਦੀ  ਭੀੜ ਨੇ ਉਨ੍ਹਾਂ ਨੂੰ ਕੋਠੀ ਅੰਦਰ ਬੰਦੀ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦੇ ਹੱਥਾਂ  ’ਚ ਭਾਵੇਂ ਝੰਡੇ ਕਿਸਾਨੀ ਦੇ ਹਨ, ਪਰ ਇਹ ਲੋਕ ਕਾਂਗਰਸ ਦੇ ਗੁੰਡੇ ਹਨ। ਇਸ ਦੌਰਾਨ ਹਰਿੰਦਰ ਕੋਹਲੀ ਨੇ ਭੁਪੇਸ਼ ਅਗਰਵਾਲ ਦੇ ਹਵਾਲੇ ਨੇ ਕਿਹਾ ਿਕ  ਉਨ੍ਹਾਂ ’ਤੇ ਿਕਸਾਨਾਂ ਨੂੰ ਗਾਲ੍ਹ ਕੱਢਣ ਦੇ ਲਗਾਏ ਦੋਸ਼ ਬੇਬੁਨਿਆਦ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨਾਂ ਨੇ ਬੰਦੀ ਬਣਾਏ ਭਾਜਪਾ ਆਗੂ; ਸਥਿਤੀ ਤਣਾਅਪੂਰਨ
Next articleਟਵਿੱਟਰ ਵੱਲੋਂ ਸ਼ਿਕਾਇਤ ਨਿਵਾਰਣ ਅਧਿਕਾਰੀ ਨਿਯੁਕਤ