ਟਾਂਡਾ ਕੇਸ-ਬੇਰੁਜਗਾਰ ਲਾਇਨਮੈਨਾਂ-ਸੇਵਾ ਕੇਂਦਰ ਕਾਮਿਆਂ ਉਪਰ ਹੋਏ ਪੁਲਿਸ ਤਸ਼ੱਦਦ, ਵਾਰ-ਵਾਰ ਨੀਟ ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਸੂਬਾ ਤੇ ਕੇਂਦਰ ਸਰਕਾਰ ‘ਤੇ ਵਰ੍ਹੀ ਨਿਸ਼ਾਂਤ ਅਖ਼ਤਰ
ਮਾਲੇਰਕੋਟਲਾ (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬੀਬਾ ਨਿਸ਼ਾਤ ਅਖ਼ਤਰ, ਬੀਬਾ ਅਮਨਦੀਪ ਖੰਗੂੜਾ ਅਤੇ ਜ਼ਿਲ੍ਹੇ ਦੇ ਵੱਡੀ ਗਿਣਤੀ ਚ ਇਕੱਠੇ ਹੋਏ ਕਾਂਗਰਸੀ ਵਰਕਰਾਂ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਰੋਸ ਧਰਨਾ ਲਾਕੇ ਜਬਰਦਸਤ ਪ੍ਰਦਰਸ਼ਨ ਕੀਤਾ ਅਤੇ ਹਲਕਾ ਵਿਧਾਇਕ ਦੇ ਦਫਤਰ ਅੱਗੇ ਝਾੜੂ ਦਾ ਖਿਲਾਰਾ ਪਾਇਆ।ਜਾਰੀ ਕੀਤੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਹੁਸ਼ਿਆਰਪੁਰ ਦੇ ਟਾਂਡਾ ਵਿਖ਼ੇ ਇਕ ਕਾਂਗਰਸੀ ਕੌਂਸਲਰ ਦੀ ਜਿੱਤ ਤੋਂ ਖਫਾ ਹੋਈ ਆਪ ਸਰਕਾਰ ਵੱਲੋਂ ਕਾਂਗਰਸੀ ਕੌਂਸਲਰ ਉਪਰ ‘ਝਾੜੂ ਦੀ ਬੇਅਦਬੀ’ ਦਾ ਦੋਸ਼ ਲਾ ਕੇ ਉਸਨੂੰ ਥਾਣੇ ‘ਚ ਬੰਦ ਕਰਨ ਦੇ ਰੋਸ ਵਜੋ ਰੋਸ ਮੁਜ਼ਾਹਰਾ ਕਰਕੇ ਸਥਾਨਕ ਵਿਧਾਇਕ ਦੇ ਦਫਤਰ ਅੱਗੇ ਝਾੜੂ ਤੀਲਾ-ਤੀਲਾ ਕਰਕੇ ਖਿੰਡਾਏ ਗਏ।ਇਸ ਮੌਕੇ ਨਿਸ਼ਾਤ ਅਖਤਰ ਨੇ ਟਾਂਡਾ ਵਿਖ਼ੇ ‘ਝਾੜੂ ਦੀ ਬੇਅਦਬੀ’ ਵਰਗੇ ਦੋਸ਼ਾਂ ਤਹਿਤ ਕਾਂਗਰਸੀ ਆਗੂਆਂ ਖਿਲਾਫ ਪੁਲਿਸ ਕੇਸ ਦਰਜ ਕਰਨ, ਪਟਿਆਲਾ ’ਚ ਰੋਜ਼ਗਾਰ ਮੰਗਦੇ ਲਾਇਨਮੈਨਾਂ ਅਤੇ ਸੁਨਾਮ ਵਿਚ ਸੇਵਾ ਕੇਂਦਰ ਕਾਮਿਆਂ ਉਪਰ ਅੰਨ੍ਹਾ ਪੁਲਿਸ ਤਸੱਦਦ ਕਰਨ ਸਮੇਤ ਨੀਟ ਵਰਗੇ ਵਕਾਰੀ ਇਮਤਿਹਾਨ ਦੇ ਪੇਪਰ ਵਾਰੀ-2 ਲੀਕ ਹੋਣ ਵਰਗੇ ਮਾਮਲਿਆਂ ਨੂੰ ਲੈਕੇ ਸੂਬਾ ਅਤੇ ਕੇਂਦਰ ਸਰਕਾਰਾਂ ਉਪਰ ਜ਼ੋਰਦਾਰ ਸ਼ਬਦੀ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਝਾੜੂ ਦੀ ਬੇਅਦਬੀ ਦੇ ਦੋਸ਼ ਲਾ ਕੇ ਕਾਂਗਰਸੀ ਆਗੂਆਂ ਨੂੰ ਸੀਖਾਂ ਪਿੱਛੇ ਬੰਦ ਕਰਨ ਵਾਲੀ ਆਪ ਸਰਕਾਰ ਦੇ ਮੰਤਰੀ ਤੇ ਵਿਧਾਇਕ ਮਾਲੇਰਕੋਟਲਾ ਚ ਪਵਿੱਤਰ ਕੁਰਾਆਨ ਦੀ ਬੇਅਦਬੀ ਕਰਨ ਵਾਲੇ ਆਪ ਵਿਧਾਇਕ ਨਰੇਸ਼ ਯਾਦਵ ਦੀ ਕਨੂੰਨੀ ਪੈਰਵਾਈ ਕਰਦਿਆਂ ਦਿਨ ਰਾਤ ਉਸ ਦੀ ਟਹਿਲ ਸੇਵਾ ਵਿਚ ਜੁੱਟੇ ਰਹੇ ਅਤੇ ਉਸਨੂੰ ਬਚਾਉਣ ਲਈ ਹਰ ਤਰਾਂ ਦੇ ਯਤਨ ਕਰਦੇ ਰਹੇ।ਉਨ੍ਹਾਂ ਕਿਹਾ ਕਿ ਲੋਕੀਂ ਆ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਉਪਰ ਤਸੱਦਦ ਕਰਨ ਵਾਲੀ ਸਰਕਾਰ ਨੂੰ ਠੋਕਵਾਂ ਜਵਾਬ ਦੇਣਗੇ।ਉਨ੍ਹਾਂ ਨੀਟ ਵਰਗੇ ਵਕਾਰੀ ਇਮਤਿਹਾਨ ਦੇ ਪੇਪਰ ਵਾਰੀ ਵਾਰੀ ਲੀਕ ਕਰਨ ਲਈ ਕੇਂਦਰੀ ਮੋਦੀ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਦਿਨ-ਰਾਤ ਇਕ ਕਰਕੇ ਪੜ੍ਹਾਈ ਕਰਨ ਵਾਲੇ ਹੋਣਹਾਰ ਨੌਜਵਾਨਾਂ ਦੇ ਭਵਿੱਖ ਨਾਲ ਇਹ ਬਹੁਤ ਵੱਡਾ ਧਰੋਹ ਹੈ ਅਤੇ ਕੇਂਦਰੀ ਸਿੱਖਿਆ ਮੰਤਰੀ ਨੂੰ ਅਹੁੱਦੇ ਤੋਂ ਤੁਰੰਤ ਲਾਂਭੇ ਕਰ ਦਿੱਤਾ ਜਾਣਾ ਚਾਹੀਦਾ ਹੈ।ਇਸ ਉਪਰੰਤ ਵੱਡੀ ਗਿਣਤੀ ਵਰਕਰਾਂ ਸਮੇਤ ਉਨ੍ਹਾਂ ਸਥਾਨਕ ਵਿਧਾਇਕ ਦੇ ਦਫਤਰ ਅੱਗੇ ਪਹੁੰਚ ਕੇ ਆਪਣੇ ਹੱਥਾਂ ਵਿਚ ਚੁੱਕੇ ਝਾੜੂ ਤੀਲਾ-ਤੀਲਾ ਖੰਡਾਉਂਦਿਆਂ ਆਮ ਆਦਮੀ ਪਾਰਟੀ ਖਿਲ਼ਾਫ ਜਬਰਦਸਤ ਨਾਅਰੇਬਾਜੀ ਕੀਤੀ। ਇਸ ਮੌਕੇ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸ ਆਗੂ ਸ੍ਰੀ ਕਮਲ ਧਾਲੀਵਾਲ, ਕਾਂਗਰਸੀ ਆਗੂ ਬੀਬਾ ਅਮਨਦੀਪ ਖੰਗੂੜਾ, ਅਨਵਾਰ ਮੁਹੰਮਦ, ਕੁਲਵਿੰਦਰ ਸਿੰਘ ਟਿਵਾਣਾ,(ਐਸ ਸੀ ਵਿਭਾਗ ਤੋਂ ਗੁਰਮੀਤ ਸਿੰਘ ਲਸੋਈ, ਦਲਜੀਤ ਸਿੰਘ ਦੁੱਗਰੀ, ਗੁਰਪ੍ਰੀਤ ਸਿੰਘ ਬਾਬਾ, ਰੂਪ ਸਿੰਘ ਅਮਰਗੜ੍ਹ) (ਮਹਿਲਾ ਕਾਂਗਰਸ ਬਲਾਕ ਪ੍ਰਧਾਨ ਕੁਲਵੰਤ ਕੌਰ ਉਪਲਖੇੜੀ, ਪਰਮਜੀਤ ਕੌਰ ਰਾਣੀ) ਐਮ.ਸੀ ਸ੍ਰੀਮਤੀ ਵਿਸ਼ਾਲ ਸ਼ਰਮਾ ਪਤਨੀ ਪ੍ਰਿੰਸ ਜੋਸ਼ੀ ਅਮਰਗੜ੍ਹ, ਸਰਪੰਚ ਪਰਮਜੀਤ ਸਿੰਘ ਬਾਗੜੀਆਂ, ਰੁਪਿੰਦਰ ਸਿੰਘ ਬਲਾਕ ਪ੍ਰਧਾਨ, ਸ਼ਹਿਰੀ ਪ੍ਰਧਾਨ ਦੀਪਕ ਸ਼ਰਮਾ, ਸਰਪੰਚ ਸਗੀਰ ਹਾਜ਼ੀ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਝੁਨੇਰ, ਬੀਬੀ ਰਜ਼ੀਆ, ਹਰਜਿੰਦਰ ਸਿੰਘ ਕਾਕਾ, ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਮੌਜੂਦ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



