HOME ਜਰਖੜ ਖੇਡਾਂ ਦੇ ਜੇਤੂਆਂ ਨੂੰ ਮਿਲਣਗੇ 50 ਏਵਨ ਸਾਈਕਲ — ਉਂਕਾਰ ਸਿੰਘ...

ਜਰਖੜ ਖੇਡਾਂ ਦੇ ਜੇਤੂਆਂ ਨੂੰ ਮਿਲਣਗੇ 50 ਏਵਨ ਸਾਈਕਲ — ਉਂਕਾਰ ਸਿੰਘ ਪਾਹਵਾ

4
ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) 38ਵੀਂਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਜੋ 13 ਤੋਂ 15 ਫ਼ਰਵਰੀ 2026 ਨੂੰ 6 ਕਰੋੜ ਦੀ ਲਾਗਤ ਨਾਲ ਬਣੇ ਜਰਖੜ ਖੇਡ ਸਟੇਡੀਅਮ ਵਿਖੇ ਜਿੱਥੇ ਪੂਰੇ ਜਾਹੋ-ਜਲਾਲ ਤੇ ਹੋਣਗੀਆਂ ਉੱਥੇ ਖਿਡਾਰੀਆਂ ਵਿੱਚ 50 ਏਵਨ ਸਾਈਕਲ ਜਿੱਤਣ ਦਾ ਜਨੂੰਨ ਵੀ ਸਿਰ ਚੜ੍ਹ ਕੇ ਬੋਲੇਗਾ। ਕਿਉਂਕਿ ਏਵਨ ਸਾਈਕਲ ਹਰ ਸਾਲ ਹੋਣ ਵਾਲੀਆਂ ਜਰਖੜ ਖੇਡਾਂ ਦੀ ਵੱਡੇ ਪੱਧਰ ਤੇ ਨੁਮਾਇੰਦਗੀ ਕਰਦਾ ਹੈ, ਖਿਡਾਰੀਆਂ ਵਿੱਚ ਸਾਈਕਲ ਜਿੱਤਣ ਦੀ ਖਿੱਚ ਬਣੀ ਰਹਿੰਦੀ ਹੈ, ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਏਵਨ ਸਾਈਕਲ ਕੰਪਨੀ ਦੇ ਮਾਲਕ ਉਂਕਾਰ ਸਿੰਘ ਪਾਹਵਾ ਨੇ ਕਰਦਿਆਂ ਦੱਸਿਆ ਕਿ ਜਰਖੜ ਖੇਡਾਂ ਦੇ ਵੱਖ-ਵੱਖ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਏਵਨ ਕੰਪਨੀ 50 ਜੇਤੂ ਸਾਈਕਲਾਂ ਨਾਲ ਸਨਮਾਨਿਤ ਕਰੇਗੀ। ਇਸ ਤੋਂ ਇਲਾਵਾ ਜੇਤੂ ਖਿਡਾਰੀਆਂ ਲਈ 50 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਵੀ ਇਨਾਮ ਵਜੋਂ ਕੰਪਨੀ ਦੇਵੇਗੀ। ਇਸ ਮੌਕੇ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਏਵਨ ਸਾਈਕਲ ਕੰਪਨੀ ਪਿਛਲੇ 25 ਸਾਲਾਂ ਤੋਂ ਜਰਖੜ ਖੇਡਾਂ ਦੇ ਨਾਲ ਜੁੜੀ ਹੋਈ ਹੈ। ਸ੍ਰ: ਉਂਕਾਰ ਸਿੰਘ ਪਾਹਵਾ ਹਰ ਸਾਲ ਵੱਡੇ ਪੱਧਰ ਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦੇ ਹਨ ਜੋ ਕਿ ਜਰਖੜ ਖੇਡਾਂ ਅਤੇ ਖਿਡਾਰੀਆਂ ਲਈ ਇਕ ਵੱਡੇ ਮਾਣ ਵਾਲੀ ਗੱਲ ਹੈ। ਉਹਨਾਂ ਆਖਿਆ ਅਸੀਂ ਹਮੇਸ਼ਾਂ ਸ੍ਰ: ਉਂਕਾਰ ਸਿੰਘ ਪਾਹਵਾ ਅਤੇ ਏਵਨ ਸਾਈਕਲ ਕੰਪਨੀ ਦੇ ਰਿਣੀ ਰਹਾਂਗੇ, ਜਿਨਾਂ ਦੀ ਬਦੌਲਤ ਜਰਖੜ ਵਿੱਚ ਖੇਡਾਂ ਦਾ ਮਹਾਨ ਜੱਗ ਚੱਲਦਾ ਹੈ । ਪੰਜਾਬ ਦਾ ਖੇਡ  ਸੱਭਿਆਚਾਰ ਪ੍ਰਫੁੱਲਿਤ ਹੋ ਰਿਹਾ ਹੈ। ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਸਰਪੰਚ ਸੰਦੀਪ ਸਿੰਘ ਜਰਖੜ ਨੇ ਦੱਸਿਆ ਕਿ 13 ਤੋਂ 15 ਫ਼ਰਵਰੀ ਤੱਕ ਹੋਣ ਵਾਲੀਆਂ ਜਰਖੜ ਖੇਡਾਂ ਵਿੱਚ ਮਹਿੰਦਰ ਪ੍ਰਤਾਪ ਸਿੰਘ ਗਰੇਵਾਲ ਗੋਲਡ ਕੱਪ ਹਾਕੀ ਵਿੱਚ ਮਰਦ ਅਤੇ ਇਸਤਰੀਆਂ ਦੇ ਮੁਕਾਬਲੇ, ਹਾਕੀ ਜੂਨੀਅਰ 15 ਸਾਲ, ਫੁਟਬਾਲ ਮੁੰਡੇ ਅਤੇ ਕੁੜੀਆਂ, ਅਮਰਜੀਤ ਸਿੰਘ ਗਰੇਵਾਲ ਵਾਲੀਬਾਲ ਸਮੈਸ਼ਿੰਗ ਯੂਥ ਸਟੇਟ ਚੈਂਪੀਅਨਸ਼ਿਪ, ਨਾਇਬ ਸਿੰਘ ਗਰੇਵਾਲ ਜੋਧਾਂ ਕਬੱਡੀ ਇੱਕ ਪਿੰਡ ਓਪਨ ਕੱਪ, ਕਬੱਡੀ ਬਾਬਿਆਂ ਦੀ 40 ਸਾਲ ਤੋਂ ਉੱਪਰ , ਰੱਸਾਕਸ਼ੀ ਦੇ ਮੁਕਾਬਲੇ, ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀਆਂ ਖੇਡਾਂ, ਕਬੱਡੀ ਮੁੰਡੇ ਤੇ ਕੁੜੀਆਂ, ਰੱਸਾਕਸ਼ੀ ਆਦਿ ਹੋਰ ਖੇਡਾਂ ਦੇ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਤੇ 5 ਸ਼ਖ਼ਸ਼ੀਅਤਾਂ ਦਾ ਵੱਖ-ਵੱਖ ਖੇਡ ਐਵਾਰਡਾਂ ਨਾਲ ਸਨਮਾਨ ਹੋਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਨੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ*
Next articleਮਾਲਵਾ ਸੱਭਿਆਚਾਰਕ ਮੰਚ ਦੀ ਸ਼ੁਕਰਾਨਾ ਮੀਟਿੰਗ ਵਿੱਚ ਰਮਿੰਦਰ ਸਿੰਘ ਰਿਟਾ. ਆਈ.ਏ.ਐੱਸ. ਮੰਚ ਦੇ ਮੁੱਖ ਸਰਪ੍ਰਸਤ ਬਣੇ