“ਵਧਾਈਆਂ ਸਤਿਗੁਰ ਦੇ ਆਉਣ ਦੀਆਂ” ਸਿੰਗਲ ਟ੍ਰੈਕ ਨਾਲ ਹਾਜ਼ਰ ਹੋਇਆ ਮਨਦੀਪ ਦਾਸ

ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਡੇਰਾ ਸੱਚਖੰਡ ਬੱਲਾਂ ਤੇ ਬੱਲਾਂ ਟੀਵੀ ਦੀ ਪੇਸ਼ਕਸ਼ ਵਿੱਚ ਮਾਖਿਓ ਮਿੱਠੀ ਆਵਾਜ਼ ਦਾ ਮਾਲਕ ਮਨਦੀਪ ਦਾਸ ਆਪਣੇ ਨਵੇਂ ਸਿੰਗਲ ਟ੍ਰੈਕ “ਵਧਾਈਆਂ ਸਤਿਗੁਰਾਂ ਦੇ ਆਉਣ ਦੀਆਂ “ਨਾਲ ਸੰਗਤ ਵਿੱਚ ਹਾਜ਼ਰ ਹੋਇਆ ਹੈ । ਇਸ ਸਬੰਧੀ ਵਿਸ਼ੇਸ਼ ਜਾਣਕਾਰੀ ਦਿੰਦਿਆਂ ਮਨਦੀਪ ਦਾਸ ਨੇ ਦੱਸਿਆ ਕਿ ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾਂ ਸ੍ਰੀਮਾਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਅਤੇ ਸੰਤ ਰਾਮਾਨੰਦ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਸ਼ਬਦ ਗਾਇਨ ਕੀਤਾ ਗਿਆ ਹੈ । ਜਿਸ ਦੇ ਪਾਕ ਮੁਕੱਦਸ ਬੋਲਾਂ ਨੂੰ ਬਿੰਦਰ ਖਾਨਪੁਰੀਆ ਨੇ ਕਲਮਬੱਧ ਕੀਤਾ ਹੈ । ਇਸ ਦਾ ਮਿਊਜਿਕ ਕੇ ਕੁਲਦੀਪ ਦਾ ਹੈ ਤੇ ਸੋਨੂ ਮੱਟੂ ਵਲੋਂ ਇਸ ਦਾ ਵੀਡੀਓ ਫਿਲਮਾਂਕਣ ਕੀਤਾ ਗਿਆ ਹੈ ਜੋ ਸੰਗਤ ਨੂੰ ਭਾਵੇਗਾ। ਕੁਲਦੀਪ ਕੁੰਦਲ, ਰਾਕੇਸ਼ ਕੁਮਾਰ ਅਤੇ ਧਰਮਾ ਸੁਨੀਲ ਆਰਟਿਸਟ ਦਾ ਇਸ ਟ੍ਰੈਕ ਲਈ ਸ਼ੁਕਰਾਨਾ ਕੀਤਾ ਗਿਆ ਹੈ ਅਤੇ ਸ੍ਰੀ ਵਰਿੰਦਰ ਦਾਸ ਜੀ, ਸ੍ਰੀ ਹਰਦੇਵ ਦਾਸ ਜੀ, ਬਿੰਦਰ ਖਾਨਪੁਰੀਆ ਦਾ ਇਸ ਟ੍ਰੈਕ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਹੈ । ਸੰਗਤ ਨੂੰ ਅਪੀਲ ਬੇਨਤੀ ਕੀਤੀ ਗਈ ਹੈ ਕਿ ਮਨਦੀਪ ਦਾਸ ਦੇ ਇਸ ਟ੍ਰੈਕ “ਵਧਾਈਆਂ ਸਤਿਗੁਰਾਂ ਦੇ ਆਉਣ ਦੀਆਂ” ਨੂੰ ਜਰੂਰ ਸੁਣਿਆ ਜਾਵੇ ਅਤੇ ਆਸ਼ੀਰਵਾਦ ਦਿੱਤਾ ਜਾਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪਾਕਿਸਤਾਨ ਚੀਨ ਤੋਂ ਹਵਾਈ ਅੱਡਾ ਲੈਣ ਬਾਰੇ ਬੜੇ ਮਾਣ ਨਾਲ ਸ਼ੇਖੀ ਮਾਰ ਰਿਹਾ ਸੀ ਪਾਕਿਸਤਾਨ,ਪਰ ਅਜਗਰ ਨੇ ਇਹ ਵੱਡੀ ਗੱਲ ਕਹੀ
Next articleSTF ਦੀ ਵੱਡੀ ਕਾਰਵਾਈ, 1 ਲੱਖ ਦੇ ਇਨਾਮ ਵਾਲੇ ਅਰਸ਼ਦ ਸਮੇਤ ਚਾਰ ਦੋਸ਼ੀ ਮਾਰੇ, ਇੰਸਪੈਕਟਰ ਵੀ ਜ਼ਖਮੀ