(ਸਮਾਜ ਵੀਕਲੀ)
ਨਵਾਂ ਸਾਲ ਮੁਬਾਰਿਕ, ਤੁਸਾਂ ਦੀ ਨਵੀਂ ਪਿਰਤ ਨੂੰ
ਮੇਰਾ ਸਲਾਮ ਕਿਸਾਨੀ ਨੂੰ, ਹੈ ਸਲਾਮ ਕਿਰਤ ਨੂੰ
ਸਾਲ ਨਵੇਂ ਵਿੱਚ ਹੋ ਕੇ ‘ਕੱਠੇ, ਲਾ ਦਿਓ ਜਿਲਬਾਂ ਗੰਦੀ ਕਾਈ
ਕਿਰਤੀਆਂ ਦੀ ਸਰਕਾਰ ਬਣੇ, ਕਹਾਂਗੇ ਫੇਰ ਮੁਬਾਰਕ ਬਾਈ
ਸਾਲ ਨਵੇਂ ਵਿੱਚ——————
ਕਿਰਤੀਆਂ ਦੀ ਸਰਕਾਰ ਬਣੇ———–
ਆਓ ਪੰਜਾਬ ਬਚਾ ਲਈਏ, ਆਪਣੀ ਮਿੱਟੀ ਆਪਣੀ ਬੋਲੀ
ਫ਼ਤਵੇ ਜ਼ਾਰੀ ਕਰ ਦਈਏ, ਗ਼ੈਰਤ ਜਿਹਨਾਂ ਮੁਜਰਿਮਾਂ ਰੋਲ਼ੀ
ਸੱਥਾਂ ਵਿੱਚ ਚਰਚੇ ਮੁੱਦਿਆਂ ਤੇ, ਕਰਿਓ ਬਹਿ ਬਹਿ ਕੱਠੇ ‘ਭਾਈ
ਨਵੇਂ ਸਾਲ ਵਿੱਚ ਹੋ ਕੇ ਕੱਠੇ———–
ਕਿਰਤੀਆਂ ਦੀ ਸਰਕਾਰ ਬਣੇ ———
ਕੁੱਝ ਖਾਸ਼ਮ-ਖਾਸ਼ ਗ਼ਦਾਰਾਂ ਦੇ, ਦੁਸ਼ਮਣ ਨਸ਼ਿਆਂ ਦੇ ਵਿਉਪਾਰੀ
ਉਲਝਾ ਲੈਣ ਨਾ ਜ਼ੁਮਲਿਆ ਵਿੱਚ, ਨਾ ਕਰ ਜਾਣ ਹੁਸ਼ਿਆਰੀ
ਧਰਮ ਦੇ ਨਾਂ ਤੇ ਮੰਗਣ ਵੋਟਾਂ, ਬੇਅਦਬੀਆਂ ਦੀ ਦੇ ਦੁਹਾਈ
ਨਵੇਂ ਸਾਲ ਵਿੱਚ ਹੋ ਕੇ ਕੱਠੇ——–
ਕਿਰਤੀਆਂ ਦੀ ਸਰਕਾਰ ਬਣੇ———
ਮੁਫ਼ਤਖ਼ੋਰੀ ਦੀ ਆਦਤ ਪਾ ਪਾ, ਸ਼ਾਜਿਸ਼ਾਂ ਕਰਨ ਸਿਆਸੀ ਨੇਤਾ
ਲੁੱਟ ਖ਼ਜ਼ਾਨਾ ਖਾ ਗਏ ਹਾਕਿਮ, ਰੁੱਖ਼ ਪਾਣੀ ਬਜਰੀ ਰੇਤਾ
ਵਿੱਦਿਆ ਦਾ ਵਿਉਪਾਰ ਬਣਾਤਾ, ਨਾ ਕੋਈ ਸੁਣੇ ਦੁਹਾਈ
ਨਵੇਂ ਸਾਲ ਵਿੱਚ ਹੋ ਕੇ ਕੱਠੇ———-
ਕਿਰਤੀਆਂ ਦੀ ਸਰਕਾਰ ਬਣੇ———–
ਦਸਤਾਰਾਂ ਦੀ ਲਾਜ ਰੱਖਿਓ, ਪੰਜਾਬੀ ਮਾਂ ਦਿਓ ਜਾਇਓ
ਇਕ ਇਕ ਆਪਣੀ ਵੋਟ ਕੀਮਤੀ, ਸੋਚ ਸਮਝ ਕੇ ਪਾਇਓ
ਕਲਮ “ਰੇਤਗੜੵ ਬਾਲੀ” ਦੀ, ਫਿਰ ਜਿੱਤ ਦੀ ਦਿਉ ਵਧਾਈ
ਨਵੇਂ ਸਾਲ ਵਿੱਚ ਹੋ ਕੇ ਕੱਠੇ ————–
ਕਿਰਤੀਆਂ ਦੀ ਸਰਕਾਰ ਬਣੇ———–
ਬਲਜਿੰਦਰ ਸਿੰਘ “ਬਾਲੀ ਰੇਤਗੜੵ “
+919465129168
+917087629168
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly