(ਸਮਾਜ ਵੀਕਲੀ)
ਸੁਖਬੀਰ ‘ਬਾਦਲ’ ਦਾ ਕਬੂਲਨਾਮਾ,
ਅਜੇ ਬੜੇ ਹੀ ਰੰਗ ਦਿਖਾਏਗਾ।
‘ਜਥੇਦਾਰਾਂ’ ਦੀ ਹੈ ਜ਼ੁਰਅਤ ਕਿੰਨੀ
ਉਹ ਵੀ ਸਾਹਮਣੇ ਲਿਆਏਗਾ।
ਸੱਚ ਝੂਠ ਦਾ ਕਿਹੜਾ ਹਾਮੀ,
ਇਹ ਸਭ ਤੋਂ ਪਰਦਾ ਲਾਹੇਗਾ।
‘ਮੇਜਰ’ ਲਿਖੇ ਜਾਣੇ ਇਤਿਹਾਸ ਅੰਦਰ,
ਕੌਣ ਕਿਸ ਥਾਂ ਨਾਮ ਲਿਖਾਏਗਾ।
ਮੇਜਰ ਸਿੰਘ ਬੁਢਲਾਡਾ
94176 42327