ਮਿੱਠੜਾ ਕਾਲਜ ਵਿਖੇ ਕੈਰੀਅਰ ਕੌਂਸਲਿੰਗ ਸੈਲ ਵਜੋਂ ਦੋ ਰੋਜ਼ਾ ਵਰਕਸ਼ਾਪ ਆਯੋਜਿਤ 

ਕਪੂਰਥਲਾ (ਕੌੜਾ )– ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਨੈਸ਼ਨਲ ਇੰਸਟੀਟਿਊਟ ਆਫ ਸਕਿਉਰਟੀ ਮਾਰਕੀਟ ਅਤੇ ਸਕਿਰਟੀ ਐਕਸਚੇਂਜ ਬੋਰਡ ਆਫ ਇੰਡੀਆ ਅਤੇ ਕੋਟਕ ਮਹਿੰਦਰਾ ਬੈਂਕ ਦੇ ਸਾਂਝੇ ਉਪਰਾਲੇ ਸਦਕਾ ਕੋਨਾ ਕੋਨਾ ਸਿੱਖਿਆ ਪ੍ਰੋਗਰਾਮ ਦੇ ਬੈਨਰ ਤਹਿਤ ਕਾਲਜ ਦੇ ਕੈਰੀਅਲ ਕਾਉਂਸਲਿੰਗ ਵੱਲੋਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਦਲਜੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਦੋ ਰੋਜਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਕਾਲਜ ਦੇ ਕੈਰੀਅਰ ਕੌਂਸਲਿੰਗ ਸੈੱਲ ਦੇ ਮੁਖੀ ਡਾਕਟਰ ਗੁਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਨੂੰ ਨਿਵੇਸ਼ ਸਬੰਧੀ ਭਵਿੱਖ ਤੇ ਯੋਜਨਾਵਾਂ ਦੇ ਮੱਦੇ ਨਜ਼ਰ ਜਾਗਰੂਕ ਕਰਨ ਦੇ ਉਦੇਸ਼ ਤਹਿਤ ਕਰਵਾਈ ਇਸ ਵਰਕਸ਼ਾਪ  ਦੌਰਾਨ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਜਲੰਧਰ ਤੋਂ ਕਮਰਸ ਵਿਭਾਗ ਦੇ ਮੁਖੀ ਡਾਕਟਰ ਜਸਵਿੰਦਰ ਕੌਰ ਮੁੱਖ ਬੁਲਾਰੇ ਦੇ ਤੌਰ ਤੇ ਸ਼ਾਮਿਲ ਹੋਏ, ਜੋ ਕਿ ਸਕਿਉਰਟੀ ਬੋਰਡ ਆਫ ਇੰਡੀਆ ਦੇ ਮਾਸਟਰ ਟਰੇਨਰ ਵਜੋਂ ਸੇਵਾਵਾਂ ਨਿਭਾ ਰਹੇ ਹਨ । ਵਰਕਸ਼ਾਪ ਦੌਰਾਨ ਕਾਲਜ ਦੇ ਸਾਰੇ ਵਿਭਾਗਾਂ ਤੋਂ 50 ਤੋਂ ਵੱਧ ਵਿਦਿਆਰਥੀਆਂ ਨਾਲ ਸ਼ਿਰਕਤ ਕਰਦਿਆਂ ਬਾਜ਼ਾਰ ਵਿੱਚ ਨਿਵੇਸ਼ ਸੰਬੰਧੀ ਵੱਖ-ਵੱਖ ਵਿਸ਼ਿਆਂ ਉੱਪਰ ਜਾਣਕਾਰੀ ਪ੍ਰਾਪਤ ਕੀਤੀ। ਪਹਿਲੇ ਦਿਨ ਦੇਸ਼ ਅਤੇ ਬਚਤ ਸਬੰਧੀ ਮੂਲ ਸਿਧਾਂਤ ਤੇ ਵੱਖ-ਵੱਖ ਨਿਵੇਸ਼ ਅਤੇ ਬੱਚਤ ਸਬੰਧੀ ਮੌਕਿਆਂ ਦੇ ਤੁਲਨਾਤਮਕ ਅਧਿਐਨ, ਧਨ, ਪੂੰਜੀ ਬਾਜ਼ਾਰ ਦੀ ਕਾਰਜ ਪ੍ਰਣਾਲੀ ਬਾਰੇ ਵਿਦਿਆਰਥੀਆਂ ਨੂੰ ਢੁੱਕਵੀਂ ਜਾਣਕਾਰੀ ਮੁਹੱਈਆ ਕਰਵਾਈ ਗਈ।
ਇਸ ਤਰਾਂ ਦੂਜੇ ਦਿਨ ਵੀ ਵਰਕਸ਼ਾਪ ਰਾਣ ਵਿਦਿਆਰਥੀਆਂ ਨੂੰ ਡੀ ਮੈਟ ਖਾਤਿਆਂ ਨੂੰ ਖੋਲਣ ਉਸ ਦੀ ਕਾਰਜ ਪ੍ਰਣਾਲੀ ਅਤੇ ਡੀ ਮੈਟ ਖਾਤਿਆਂ ਦੀ ਸਹਾਇਤਾ ਦੇ ਨਾਲ ਸ਼ੇਅਰਾਂ ਦੀ ਖਰੀਦੋ ਫਰੋਖਤ ਕਾਰਨ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਸ਼ੇਅਰ ਮਾਰਕੀਟ ਵਿੱਚ ਪੈਸਾ ਨਿਵੇਸ਼ ਕਰਨ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਜਾਣੂ ਕਰਵਾਇਆ ਗਿਆ। ਵਰਕਸ਼ਾਪ ਦੀ ਸਮਾਪਤੀ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾਕਟਰ ਦਲਜੀਤ ਸਿੰਘ ਖਹਿਰਾ ਨੇ ਵਰਕਸ਼ਾਪ ਦੇ ਦੌਰਾਨ ਮਿਲੀ ਜਾਣਕਾਰੀ ਨੂੰ ਜ਼ਿੰਦਗੀ ਵਿੱਚ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ ਅਤੇ ਮੁੱਖ ਬੁਲਾਰੇ ਵਜੋਂ ਪਹੁੰਚੇ ਡਾਕਟਰ ਜਸਵਿੰਦਰ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਡਾਕਟਰ ਪਰਮਜੀਤ ਕੌਰ ਕਮਿਸਟਰੀ ਵਪਾਰ ਡਾਕਟਰ ਪਰਮਜੀਤ ਕੌਰ ਕਾਮਰਸ ਵਿਭਾਗ ,ਪ੍ਰੋਫੈਸਰ ਅਰਪਨਾ, ਪ੍ਰੋਫੈਸਰ ਹਰਲੀਨ ਕੌਰ, ਪ੍ਰੋਫੈਸਰ ਹਿਨਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਹੋਦਿਆ ਅੰਤਰ ਸਕੂਲ ਮੁਕਾਬਲੇ ‘ਚ ਗੁਰੂ ਹਰਕਿਸ਼ਨ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਦਰਸ਼ਨ
Next articleਬੇਵਫਾਈ ਨੂੰ ਮਿਲੀ 7 ਸਾਲ ਬਾਅਦ ਸਜ਼ਾ