ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧੂਰੀ ਪਿੰਡ ਵਿਖੇ ਲਗਾਇਆ ਬਿਜਨਲ ਬਲਾਸਟਰਜ਼ ਸਬੰਧੀ ਸੈਮੀਨਾਰ

ਧੂਰੀ . ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਕੂਲ ਇੰਚਾਰਜ਼ ਸ਼੍ਰੀਮਤੀ ਰਮਨਦੀਪ ਕੌਰ ਦੀ ਯੋਗ ਅਗਵਾਈ ਵਿੱਚ ਗਿਆਰਵੀਂ ਜਮਾਤ ਦੇ ਵਿਿਦਆਰਥੀਆਂ ਦਾ ਪ੍ਰੋਜੈਕਟ “ਬਿਜਨਸ ਬਲਾਸਟਰਜ਼” ਅਧੀਨ ਸੈਮੀਨਾਰ ਲਗਾਇਆ ਗਿਆ । ਇਸ ਸੈਮੀਨਾਰ ਵਿੱਚ ਰਿਟੇਲ ਕਰਿਆਨਾ ਐਸੋਸੀਏਸ਼ਨ ਪੰਜਾਬ ਅਤੇ ਵਪਾਰ ਮੰਡਲ ਧੂਰੀ ਦੇ ਜਨਰਲ ਸੱਕਤਰ ਸ਼੍ਰੀ ਅਸ਼ੋਕ ਭੰਡਾਰੀ, ਸਟੇਟ ਬੈਂਕ ਆਫ ਇੰਡਿਆ ਆਰੀਆ ਸਮਾਜ ਬਲਾਕ ਧੂਰੀ ਦੇ ਚੀਫ ਮੈਨੇਜਰ ਸ਼੍ਰੀ ਜਸਵੀਰ ਸਿੰਘ ਪੰਨੂ ਅਤੇ ਸ਼੍ਰੀ ਕੁਲਦੀਪ ਸਿੰਘ ਸਪਾਟ ਆਫਿਸਰ ਹਾਜ਼ਰ ਸਨ । ਸਟੇਜ ਸੱਕਤਰ ਦੀ ਭੁਮਿਕਾ ਲੈਕਚਰਾਰ ਪੰਜਾਬੀ ਸ. ਸਰਬਜੀਤ ਸਿੰਘ ਨੇ ਨਿਭਾਈ ਅਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਬੱਚਿਆ ਨੂੰ ਕੈਰੀਅਰ ਗਾਇਡੈਂਸ ਸਬੰਧੀ ਜਾਗਰੁਕ ਕੀਤਾ। ਸ਼੍ਰੀ ਭੰਡਾਰੀ ਨੇ ਵਿਿਦਆਰਥੀਆਂ ਨੂੰ ਵਪਾਰ ਦੀ ਮੱਹਤਤਾ, ਅਜੋਕੇ ਯੁੱਗ ਵਿੱਚ ਵਪਾਰ ਦੀ ਲੋੜ ਅਤੇ ਇਸਨੰੰੂ ਸਫਲ ਬਨਾਉਣ ਸਬੰਧੀ ਮੁਕੰਮਲ ਜਾਣਕਾਰੀ ਦਿੱਤੀ । ਬੈਂਕ ਵੱਲੋ ਬੱਚਿਆ ਨੂੰ ਮੁਦਰਾ ਲੋਨ ਅਤੇ ਬਾਹਰ ਜਾਣ ਵਾਸਤੇ ਲੋਨ ਸਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ । ਇਸ ਮੌਕੇ ਸਟੇਟ ਬੈਂਕ ਆਫ ਇੰਡਿਆ ਵੱਲੋਂ ਵਧੀਆਂ ਨੰਬਰ ਆਉਣ ਵਾਲੇ ਵਿਿਦਆਰਥੀਆਂ ਨੂੰ ਮੈਡਲ ਦੇ ਕੇ ਵੀ ਸਨਮਾਨਿਤ ਕੀਤਾ ਗਿਆ । ਅੰਤ ਵਿੱਚ ਸਕੂਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਮੁਮੈਂਟੋ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਵਿਜੈ ਸਿੰਗਲਾ, ਸ਼੍ਰੀ ਮਹਿੰਦਰ ਕੁਮਾਰ ਗਰਗ, ਮੈਡਮ ਸਵੀਤਾ ਰਾਣੀ, ਮੈਡਮ ਨੀਲਮ ਸ਼ਰਮਾ ਸਮੇਤ ਸਟਾਫ ਮੈਂਬਰਜ਼ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇਵਫਾਈ ਨੂੰ ਮਿਲੀ 7 ਸਾਲ ਬਾਅਦ ਸਜ਼ਾ 
Next articleDisha, Johanna display their skills ahead of Women’s Indian Open 2023