ਮਿਠੜਾ ਕਾਲਜ ਵਿਖੇ ਕੋਵਿਡ-19 ਦੇ ਅਰਥ ਵਿਵਸਥਾ ਦੇ ਪ੍ਰਭਾਵਾਂ ਤੇ ਗੈਸਟ ਲੈਕਚਰ ਕਰਵਾਇਆ

ਕੈਪਸ਼ਨ- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿਠੜਾ ਵਿਖੇ ਕਰਵਾਏ ਗਏ ਆਨਲਾਈਨ ਕਰਵਾਏ ਡਿਸਕਸ਼ਨ ਦੇ ਵੱਖ ਵੱਖ ਦ੍ਰਿਸ਼

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿਠੜਾ ਵਿਖੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੇ ਮੁਖੀ ਡਾ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਕੋਵਿੰਡ-19 ਦੇ ਭਾਰਤੀ ਅਰਥਵਿਵਸਥਾ ਉੱਪਰ ਪਏ ਪ੍ਰਭਾਵਾਂ ਉੱਤੇ ਇੱਕ ਆਨਲਾਈਨ ਗਰੁੱਪ ਡਿਸਕਸ਼ਨ ਕਰਵਾਈ ਗਈ। ਜਿਸ ਵਿੱਚ ਵਿਭਾਗ ਦੇ 33 ਵਿਦਿਆਰਥੀਆਂ ਨੇ ਭਾਗ ਲਿਆ । ਵਿਦਿਆਰਥੀਆਂ ਨੂੰ ਕੋਵਿੰਡ -19 ਦੇ ਵੱਖ ਵੱਖ ਵਰਗ ਜਿਵੇਂ ਕਿ ਸਿੱਖਿਆ ,ਟੂਰਿਜ਼ਮ ,ਵਪਾਰ ਵਪਾਰੀ ਵਰਗ, ਵਿਦੇਸ਼ੀ ਪਲਾਨ, ਔਰਤਾਂ ਦੀ ਭੂਮਿਕਾ ਕੰਮਕਾਰ ਚ ਪੈਦਾ ਹੋ ਰਹੀਆਂ ਸਮੱਸਿਆਵਾਂ, ਫਾਰਮੈਸੀ ਤੇ ਪਏ ਮਾੜੇ ਪ੍ਰਭਾਵ ਉੱਪਰ ਵਿਚਾਰ ਚਰਚਾ ਕੀਤੀ ਗਈ।

ਬੀ ਕਾਮ ਭਾਗ ਤੀਜਾ ਦੀ ਵਿਦਿਆਰਥਣ ਅਨੁਰੀਤ ਕੌਰ ਨੇ ਦੱਸਿਆ ਕਿ ਕਿਵੇਂ ਕੋਵਿਡ-19 ਦੇ ਕਾਰਨ ਅਲੱਗ ਅਲੱਗ ਵਰਗ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਬੀ ਕਾਮ ਭਾਗ ਦੂਜਾ ਦੀ ਵਿਦਿਆਰਥਣ ਹਰਮੀਤ , ਏਕਮਪ੍ਰੀਤ, ਤਾਨੀਆ ਅਤੇ ਪ੍ਰਭਨੂਰ ਨੇ ਵਿਸਥਾਰਪੂਰਵਕ ਵਧ ਰਹੀ ਮਹਿੰਗਾਈ ਦੇ ਕਾਰਨਾਂ ਅਤੇ ਉਨ੍ਹਾਂ ਦੇ ਵੱਖ ਵੱਖ ਵਰਗਾਂ ਉੱਪਰ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ । ਬੀ ਕਾਮ ਭਾਗ ਪਹਿਲਾ ਦੀ ਪ੍ਰਭਦੀਪ ਕੌਰ ਅਤੇ ਵਿਦਿਆਰਥੀ ਹਰੀਓਮ ਤਿਵਾੜੀ ਨੇ ਸਿਹਤ ਸਿਸਟਮ ਉਪਰ ਕੋਵਿਡ-19 ਦੇ ਮਾੜੇ ਪ੍ਰਭਾਵਾਂ ਤੇ ਚਰਚਾ ਕੀਤੀ । ਅੰਤ ਵਿਚ ਵਿਭਾਗ ਮੁਖੀ ਅਤੇ ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਾਨੂੰ ਇਸ ਮਹਾਂਮਾਰੀ ਨੇ ਵਾਤਾਵਰਨ ਦੀ ਸੰਭਾਲ ਅਤੇ ਹੋਰ ਕਈ ਤਰ੍ਹਾਂ ਦੀ ਸਿੱਖਿਆ ਪ੍ਰਦਾਨ ਕੀਤੀ ਹੈ।

ਇਸ ਤੋਂ ਇਲਾਵਾ ਲੋਕ ਲਾਕਡਾਊਨ ਦੌਰਾਨ ਘਰ ਵਿੱਚ ਬੰਦ ਰਹਿਣ ਕਰਕੇ ਪਰਿਵਾਰ ਦੀ ਮਹੱਤਤਾ ਬਾਰੇ ਵੀ ਅਸੀਂ ਜਾਣੂ ਹੋਏ ਹਾਂ । ਇਸ ਤੋਂ ਇਲਾਵਾ ਮਹਾਂਮਾਰੀ ਨੇ ਸਾਨੂੰ ਸਿਹਤ ਦੀ ਸੁਰੱਖਿਆ ਸਬੰਧੀ ਵੀ ਜਾਗਰੂਕ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਲੈਕਚਰ ਕਾਲਜ ਵਿੱਚ ਕਰਵਾਏ ਜਾਂਦੇ ਰਹਿਣੇ ਚਾਹੀਦੇ ਹਨ, ਤਾਂ ਜੋ ਵਿਦਿਆਰਥੀਆਂ ਨੂੰ ਸਮਾਜਿਕ ਹਾਲਾਤਾਂ ਤੋਂ ਜਾਣੂ ਕਰਵਾਇਆ ਜਾ ਸਕੇ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਬਕਾ ਸਰਪੰਚ ਦੀ ਯਾਦ ਵਿੱਚ ਖੂਨਦਾਨ ਕੈਂਪ 25 ਨੂੰ
Next articleਸੁਲਤਾਨਵਿੰਡ ਰੋਡ ਤੇ ਆਰਵ ਪ੍ਰੋਡਕਸ਼ਨ ਅਤੇ ਕਲਾਕਾਰ ਸੰਗੀਤ ਐਕਟਿੰਗ ਅਕੈਡਮੀ ਦਾ ਉਦਘਾਟਨ ਕੀਤਾ