
ਬੌਧਿਕਤਾ ਵਧਾਉਣ ਲਈ ਕਿਤਾਬਾਂ ਨਾਲ ਜੁੜਨਾ ਸਮੇਂ ਦੀ ਵੱਡੀ ਲੋੜ – ਇੰਜੀ. ਸਵਰਨ ਸਿੰਘ
ਕਪੂਰਥਲਾ, (ਸਮਾਜ ਵੀਕਲੀ) (ਕੌੜਾ )-ਹੱਕ ਸੱਚ ਨਾਲ ਹਮੇਸ਼ਾਂ ਖੜੇ ਰਹਿਣ ਲਈ ਪ੍ਰੇਰਿਤ ਕਰਨ ਵਾਲੇ ਆਪਣੇ ਮਾਤਾ ਸ੍ਰੀਮਤੀ ਸੰਤ ਕੌਰ ਅਤੇ ਪਿਤਾ ਗੁੱਜਰ ਸਿੰਘ ਦੀ ਯਾਦ ਨੂੰ ਸਮਰਪਿਤ ਕਾਮਰੇਡ ਮਾਸਟਰ ਅਜੀਤ ਸਿੰਘ ਦਾ ਨਾਵਲ ‘ਪੀਲੇ ਪੱਤੇ’ ਨੂੰ ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਲੋਕ ਅਰਪਿਤ ਕੀਤਾ ਗਿਆ। ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਸ਼ਸ਼ੋਭਿਤ ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਖਾਲਸਾ ਕਾਲਜ, ਸਾਹਿਤ ਸਭਾ ਦੇ ਪ੍ਰਧਾਨ ਡਾਕਟਰ ਸਵਰਨ ਸਿੰਘ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਡਾਕਟਰ ਪਰਮਜੀਤ ਸਿੰਘ ਮਾਨਸਾ, ਪ੍ਰਿੰਸੀਪਲ ਲਖਬੀਰ ਸਿੰਘ ਸੈਦਪੁਰ , ਬੀਬੀ ਗੁਰਪ੍ਰੀਤ ਕੌਰ ਆਦਿ ਨੇ ਮਾਸਟਰ ਅਜੀਤ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਪੰਜਾਬੀ ਸਾਹਿਤ ਨੂੰ ਸਮਰਪਿਤ ਹੋ ਕੇ ਕੀਤੀ ਜਾ ਰਹੀ ਸੇਵਾ ਨੂੰ ਕਾਬਲੇ ਤਾਰੀਫ ਦੱਸਿਆ। ਉਨ੍ਹਾਂ ਕਿਹਾ ਕਿ ਨਾਵਲ ਲਿਖਣ ਲਈ ਖੁਦ ਨਾਵਲਕਾਰ ਨੂੰ ਪਾਤਰ ਬਣਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮਾਸਟਰ ਅਜੀਤ ਸਿੰਘ ਦੇ ਨਾਵਲਾਂ ਵਿਚਲੇ ਪਾਤਰ ਗਰੀਬ ,ਪੇਂਡੂ ਸਭਿਆਚਾਰ ਨਾਲ ਜੁੜੇ ਹੋਏ ਹਨ ਅਤੇ ਪਾਠਕਾਂ ਦੀ ਮਾਨਸਿਕਤਾ ਨੂੰ ਸਮਝਦੇ ਹਨ। ਉਨ੍ਹਾਂ ਕਿਹਾ ਕਿ ਨਾਵਲਾਂ ਦਾ ਹਰ ਕਾਂਡ ਪ੍ਰਭਾਵਸ਼ਾਲੀ ਹੁੰਦਾ ਹੈ ਅਤੇ ਪਾਠਕਾਂ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਖ਼ੁਦ ਉਹ ਇਸ ਦੇ ਪਾਤਰ ਹੋਣ।ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਬੋਲਦਿਆਂ ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਨੇ ਕਿਹਾ ਕਿ ਬੋਧਿਕਤਾ ਵਧਾਉਣ ਲਈ ਕਿਤਾਬਾਂ ਨਾਲ ਜੁੜਨਾ ਸਮੇਂ ਦੀ ਲੋੜ ਵੱਡੀ ਲੋੜ ਹੈ ਪਰ ਨਵੀਂ ਪੀੜ੍ਹੀ ਇਸ ਤੋਂ ਦੂਰ ਹੁੰਦੀ ਜਾ ਰਹੀ ਹੈ ਜੋ ਕਿ ਪੰਜਾਬੀ ਮਾਂ ਬੋਲੀ ਲਈ ਵੱਡਾ ਦੁਖਾਂਤ ਹੈ। ਵਿਦੇਸ਼ਾਂ ਨੂੰ ਜਾਣ ਵਾਲੇ ਬੱਚੇ ਮਾਂ ਬੋਲੀ ਤੋਂ ਦੂਰ ਹੋ ਰਹੇ ਹਨ। ਇਸ ਮੌਕੇ ਸਾਹਿਤ ਸਭਾ ਦੇ ਪ੍ਰਧਾਨ ਡਾਕਟਰ ਸਵਰਨ ਸਿੰਘ ਨੇ ਕਿਹਾ ਕਿ ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਹਮੇਸ਼ਾਂ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਅਜਿਹੇ ਸਮਾਗਮਾਂ ਦਾ ਆਯੋਜਨ ਸਮੇਂ ਸਮੇਂ ਤੇ ਕੀਤਾ ਜਾਂਦਾ ਹੈ। ਉਹਨਾ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ ਉਪਰਾਲਾ ਕਰਨਾ ਚਾਹੀਦਾ ਹੈ। ਸਾਹਿਤ ਤੋਂ ਦੂਰ ਹੋਣ ਕਰਕੇ ਬੱਚੇ ਗ਼ਲਤ ਸੰਗਤ ਦਾ ਸ਼ਿਕਾਰ ਹੋ ਰਹੇ ਹਨ। ਉਨਾ ਪੰਜਾਬੀ ਨਾਵਲ ਪੀਲੇ ਪੱਤੇ ਦੇ ਲੇਖਕ ਮਾਸਟਰ ਅਜੀਤ ਸਿੰਘ ਨੂੰ ਇਸ ਨਾਵਲ ਦੀ ਵਧਾਈ ਦਿੱਤੀ। ਇਸ ਮੌਕੇ ਸਮਾਗਮ ਦੀ ਸੰਚਾਲਨਾ ਕਰਦਿਆਂ ਉੱਘੇ ਸ਼ਾਇਰ ਮੁਖਤਾਰ ਸਿੰਘ ਚੰਦੀ ਨੇ ਮਾਸਟਰ ਅਜੀਤ ਸਿੰਘ ਨੂੰ ਰੁਬਰੂ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ 6ਵੀਂ ਕਿਤਾਬ ਪਾ ਚੁੱਕੇ ਹਨ ਅਤੇ ਸਾਹਿਤ ਪ੍ਰਤੀ ਡੂੰਘੀ ਸੋਚ ਰੱਖਦੇ ਹਨ।ਇਸ ਮੌਕੇ ਕਰਵਾਏ ਸਮਾਗਮ ਦੋਰਾਨ, ਸਵਰਨ ਸਿੰਘ ਪ੍ਰਧਾਨ ਸਹਿਜ ਸਭਾ ,ਬਲਵੀਰ ਸ਼ੇਰਪੁਰੀ, ਪ੍ਰਿੰਸੀਪਲ ਲਖਬੀਰ ਸਿੰਘ ,ਮੁਖਤਿਆਰ ਸਿੰਘ ਚੰਦੀ, ਸੁਰਿੰਦਰ ਸਿੰਘ ਖੀਵਾ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕਰਕੇ ਮਾਹੌਲ ਖੁਸ਼ਨੁਮਾ ਕਰ ਦਿੱਤਾ। ਇਸ ਮੌਕੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਡਾਕਟਰ ਸਵਰਨ ਤੇ ਸਮੂਹ ਅਹੁਦੇਦਾਰਾਂ ਵੱਲੋਂ ਨਾਵਲਕਾਰ ਕਾਮਰੇਡ ਮਾਸਟਰ ਅਜੀਤ ਸਿੰਘ ਅਤੇ ਮੁੱਖ ਮਹਿਮਾਨ ਇੰਜੀਨੀਅਰ ਸਵਰਨ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਨਾਵਲਕਾਰ ਮਾਸਟਰ ਅਜੀਤ ਸਿੰਘ ਨੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਗੇ।ਇਸ ਮੌਕੇ ਇੰਜੀ ਸਵਰਨ ਸਿੰਘ ਪ੍ਧਾਨ, ਬੀਬੀ ਗੁਰਪ੍ਰੀਤ ਰੂਹੀ ਮੈਂਬਰ ਐਸਜੀਪੀਸੀ,ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ ਸੁਲਤਾਨਪੁਰ ਲੋਧੀ ,ਐਡਵੋਕੇਟ ਰਜਿੰਦਰ ਸਿੰਘ ਰਾਣਾ,ਇੰਜੀ ਪ੍ਰਤਪ ਸਿੰਘ ਮੋਮੀ, ਮੁਨਸ਼ਾ ਸਿੰਘ, ਹਰੀ ਸਿੰਘ ,ਭਜਨ ਸਿੰਘ ਟਿੱਬਾ ,ਪਿੰਸੀਪਲ ਲਖਵਿੰਦਰ ਸਿੰਘ. ਸੁਰਿੰਦਰ ਖੀਵਾ,ਬਲਵੀਰ ਸਿੰਘ ਸ਼ੇਰਪੁਰ ਸੱਧਾ,ਐਡਵੋਕੇਟ ਸੁੱਲਖਣ ਸਿੰਘ,ਅਜੈ ਸ਼ਰਮਾ,ਪਰਮਜੀਤ ਸਿੰਘ ਮਾਨਸਾ,ਮੁਖਤਿਆਰ ਸਿੰਘ ਚੰਦੀ ਸਕੱਤਰ ਸਾਹਿਤ ਸਭਾ. ਜਗਜੀਤ ਚੋਹਾਨ,ਦਿਆਲ ਸਿੰਘ ਦੀਪੇਵਾਲ, ਬਲਵਿੰਦਰ ਲਾਡੀ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


