ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਸੰਸਥਾਪਕ ਜਵੱਦੀ ਟਕਸਾਲ ਅਤੇ ਸਵਰਗੀ ਪੰਥ ਰਤਨ ਭਾਈ ਜਸਬੀਰ ਸਿੰਘ ਖੰਨੇ ਵਾਲਿਆਂ ਦੀ ਅਸੀਸ ਸਦਕਾ ਪਿਛਲੇ 40 ਸਾਲਾਂ ਤੋਂ ਸਮਾਜਿਕ ਸੇਵਾ ਅਤੇ ਧਰਮ ਕਾਰਜ ਨੂੰ ਸਮਰਪਿਤ ਸ਼੍ਰੀ ਕੀਰਤਨ ਸੁਸਾਇਟੀ (ਰਜਿ:) ਵੱਲੋਂ ਪਰਮ ਸਤਿਕਾਰਯੋਗ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਦੀ ਸੁਚੱਜੀ ਰਹਿਨੁਮਾਈ ਹੇਠ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ 47ਵਾਂ ਅੱਖਾਂ ਦਾ ਫਰੀ ਜਨਰਲ ਮੈਡੀਕਲ ਕੈਂਪ 8 ਮਾਰਚ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲਾਇਆ ਜਾਵੇਗਾ ਸੁਸਾਇਟੀ ਦੇ ਚੇਅਰਮੈਨ ਮਾਸਟਰ ਤਰਲੋਚਨ ਸਿੰਘ, ਪ੍ਰਧਾਨ ਸ੍ਰ: ਪ੍ਰੇਮ ਸਿੰਘ, ਬੀਬੀ ਬਲਦੇਵ ਕੌਰ, ਸੁਰਿੰਦਰ ਸਿੰਘ, ਗੁਰਚਰਨ ਪਾਲ ਸਿੰਘ, ਰਮਨਜੋਤ ਸਿੰਘ, ਸੁਖਵਿੰਦਰ ਸਿੰਘ, ਸ੍ਰ: ਮਨਪ੍ਰੀਤ ਸਿੰਘ ਅਤੇ ਗੁਰਿੰਦਰ ਸਿੰਘ ਨੇ ਇਸ ਮੀਟਿੰਗ ਦੌਰਾਨ ਕੈਂਪ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿੱਚ, ਡਾ: ਐਚ.ਪੀ. ਸਿੰਘ ਆਈ.ਸਰਜਨ, ਐਮ.ਡੀ. (ਏਮਜ਼) ਸਾਹਮਣੇ ਗੁਰੂ ਨਾਨਕ ਇੰਜੀ: ਕਾਲਜ, ਗਿੱਲ ਰੋਡ, ਡਾ: ਬੀ.ਐਸ ਸ਼ਾਹ ਐਮ.ਡੀ. ਪੈਥਾਲੋਜਿਸਟ, ਮਾਡਲ ਟਾਊਨ, ਸਾਬਕਾ ਮੈਡੀਕਲ ਸੁਪਰਡੈਂਟ ਡੀ.ਐਮ.ਸੀ., ਡਾ: ਬਰਿੰਦਰ ਸਿੰਘ ਪੌਲ ਐਮ. ਡੀ. ਮੈਡੀਸਨ, ਡੀ. ਐਮ (ਨਿਊਰੋਲੋਜੀ) ਏਮਜ਼ ਨਿਊ ਦਿੱਲੀ, ਡੀ.ਐਮ.ਸੀ. ਡਾ: ਬਿਕਰਮ ਸਿੰਘ ਰਾਜਪਾਲ ਐਮ. ਬੀ. ਬੀ. ਐਸ., ਐਮ. ਐਸ, ਕੌਸਮੈਸ ਹਸਪਤਾਲ, ਮਾਡਲ ਟਾਊਨ, ਹੱਡੀਆਂ, ਜੋੜਾਂ ਦੇ ਰੋਗਾਂ, ਗੋਡਿਆਂ ਦੀ ਰੀਪਲਸਮੈਂਟ ਦੇ ਮਾਹਿਰ, ਡਾ: ਐਮ. ਐਸ. ਨੰਦਾ, ਚਮੜੀ ਰੋਗਾਂ ਦੇ ਮਾਹਿਰ ਮਾਡਲ ਟਾਊਨ ਐਕਸਟੈਂਸ਼ਨ-ਏ ਡਾ: ਹਰਵਿੰਦਰ ਸਿੰਘ ਈ.ਐਨ.ਟੀ. ਮਾਡਲ ਟਾਊਨ (ਰਿਟਾ: ਸਿਵਲ ਸਰਜਨ) ਡਾ: ਭਜਨਦੀਪ ਸਿੰਘ, ਦੀਪ ਡੈਂਟਲ ਕਲੀਨਿਕ, ਸ਼ਾਸ਼ਤਰੀ ਨਗਰ, ਮਾਡਲ ਟਾਊਨ, ਡਾ: ਰਵੀਕਾਤ ਐਮ.ਡੀ.ਮੈਡੀਕਲ ਪ੍ਰੈਕਟੀਸ਼ਨਰ ਗਾਂਧੀ ਕਲੋਨੀ (ਕੋਚਰ ਮਾਰਕੀਟ), ਡਾ: ਅਵਰੀਨ ਸਿੰਘ ਸ਼ਾਹ ਐਮ.ਐਸ. (ਸਰਜਰੀ) ਐਮ.ਸੀ.ਐਚ ਮਰਦਾਂ ਵਿੱਚ ਸੰਤਾਨ ਸਮੱਸਿਆ ਦੇ ਮਾਹਿਰ ਡਾ: ਅਜੀਤ ਤਿਆਗੀ-ਆਰਤੀ ਤਿਆਗੀ ਐਕਉਪ੍ਰੈਸ਼ਰ ਦੇ ਮਾਹਿਰ ਵਿਸ਼ਾਲ ਨਗਰ, ਪੱਖੋਵਾਲ ਰੋਡ ਡਾ: ਸੁਚਿਤਾ ਬਤੇਰਾ (ਗਾਇਨੀ) ਐਮ.ਬੀ.ਬੀ.ਐਸ., ਐਮ.ਐਸ.ਔਰਤ ਰੋਗਾਂ ਦੇ ਮਾਹਿਰ, ਪਾਸੀ ਨਗਰ ਡਾ: ਹਰਮੀਤ ਸਿੰਘ ਸੈਣੀ, ਫਿਜਉਥਰੈਪਿਸਟ ‘ਹਰਜਸ ਹਸਪਤਾਲ’ ਸ਼ਹੀਦ ਕਰਨੈਲ ਸਿੰਘ ਨਗਰ ਪੱਖੋਵਾਲ ਰੋਡ ਵੈਦ ਬਿਧਪਾਲ ਸਿੰਘ – ਨਾਦੀ ਪਾਰਿਕਸ਼ਾ, ਹਰ ਬੀਮਾਰੀ ਦੇ ਮਾਹਿਰ ਸ਼ਹੀਦ ਕਰਨੈਲ ਸਿੰਘ ਨਗਰ ਮਰੀਜਾਂ ਦਾ ਚੈੱਕਅਪ ਕਰਨਗੇ।
ਨੋਟ: ਕੈਂਪ ਵਿੱਚ ਚਿੱਟੇ ਮੋਤੀਆ ਵਾਲੇ ਕੇਸਾਂ ਵਿੱਚ ਅੱਖਾਂ ਦੇ ਲੈਂਜ਼ ਫਰੀ ਪਾਏ ਜਾਣਗੇ, ਦਵਾਈਆਂ ਫਰੀ ਦਿੱਤੀਆਂ ਜਾਣਗੀਆਂ । ਬੀ.ਪੀ ਅਤੇ ਸੁਗਰ ਦੇ ਟੈਸਟ ਵੀ ਕੀਤੇ ਜਾਣਗੇ । ਗੁਰੂ ਕੇ ਲੰਗਰ ਅਤੁੱਟ ਵਰਤਣਗੇ।
ਨੋਟ: ਕੈਂਪ ਵਿੱਚ ਚਿੱਟੇ ਮੋਤੀਆ ਵਾਲੇ ਕੇਸਾਂ ਵਿੱਚ ਅੱਖਾਂ ਦੇ ਲੈਂਜ਼ ਫਰੀ ਪਾਏ ਜਾਣਗੇ, ਦਵਾਈਆਂ ਫਰੀ ਦਿੱਤੀਆਂ ਜਾਣਗੀਆਂ । ਬੀ.ਪੀ ਅਤੇ ਸੁਗਰ ਦੇ ਟੈਸਟ ਵੀ ਕੀਤੇ ਜਾਣਗੇ । ਗੁਰੂ ਕੇ ਲੰਗਰ ਅਤੁੱਟ ਵਰਤਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


