HOME ਕਾਮਰੇਡ ਗੁਰਦੇਵ ਸਿੰਘ ਬਾਗੀ ਤੇ ਪਤਨੀ ਨੇ ਬੂਟੇ ਵੰਡ ਕੇ ਮਨਾਈ ਵਿਆਹ...

ਕਾਮਰੇਡ ਗੁਰਦੇਵ ਸਿੰਘ ਬਾਗੀ ਤੇ ਪਤਨੀ ਨੇ ਬੂਟੇ ਵੰਡ ਕੇ ਮਨਾਈ ਵਿਆਹ ਦੀ ਵਰ੍ਹੇਗੰਢ

1

ਰੋਪੜ,  (ਸਮਾਜ ਵੀਕਲੀ)  (ਰੋਮੀ ਘੜਾਮਾਂ): ਸੀਟੂ (ਸੈਂਟਰ ਆਫ਼ ਇੰਡੀਅਨ ਟ੍ਰੇਡ ਯੂਨੀਅਨਸ) ਆਗੂ ਕਾਮਰੇਡ ਗੁਰਦੇਵ ਸਿੰਘ ਬਾਗੀ ਅਤੇ ਉਨ੍ਹਾਂ ਦੀ ਜੀਵਨ ਸਾਥਣ ਕਾਮਰੇਡ ਪਰਮਜੀਤ ਕੌਰ ਸੰਧੂ ਨੇ ਆਪਣੇ ਵਿਆਹੁਤਾ ਜੀਵਨ ਦੇ 43 ਸਾਲ ਪੁਰੇ ਹੋਣ ‘ਤੇ ਕਿੰਨੂਆਂ, ਪਪੀਤਿਆਂ ਅਤੇ ਪਿੱਪਲਾਂ ਦੇ ਬੂਟੇ ਵੰਡ ਕੇ ਵਰ੍ਹੇਗੰਢ ਮਨਾਈ। ਉਨ੍ਹਾਂ ਬੂਟੇ ਲੈਣ ਵਾਲ਼ਿਆਂ ਨੂੰ ਉਚੇਚੇ ਤੌਰ ‘ਤੇ ਅਪੀਲ ਕੀਤੀ ਕਿ ਇਹਨਾਂ ਦੀ ਸਾਂਭ-ਸੰਭਾਲ਼ ਬੂਟੇ ਲਗਾਉਣ ਨਾਲੋਂ ਜ਼ਿਆਦਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਧਰਤੀ ਦੀ ਵਧ ਰਹੀ ਤਪਸ਼ (ਗਲੋਬਲ ਵਾਰਮਿੰਗ) ਕਾਰਨ ਬਣੇ ਹਾਲਾਤ ਨੂੰ ਮੁੱਖ ਰੱਖਦਿਆਂ ਬਰਸਾਤ ਦੇ ਮੌਸਮ ਵਿੱਚ ਹਰ ਇੱਕ ਇਨਸਾਨ ਕੋਸ਼ਿਸ਼ ਕਰਨੀ ਚਾਹੀਦੀ ਕਿ ਘੱਟੋ ਘੱਟ ਦੋ-ਚਾਰ ਬੂਟੇ ਜਰੂਰ ਲਗਾਵੇ। ਜਿੰਨ੍ਹਾ ਕੋਲ਼ ਇਸ ਕਾਰਜ ਲਈ ਆਪਣੀ ਜਗ੍ਹਾ ਨਹੀਂ ਹੈ ਤਾਂ ਉਹ ਪਿੰਡਾਂ ਵਿੱਚ ਸਾਂਝੀਆਂ ਥਾਵਾਂ ਤੇ ਬੂਟੇ ਲਗਾਉਣ ਲਈ ਅੱਗੇ ਆਉਣ। ਉਕਤ ਜੋੜੀ ਨੇ ਅੱਜ 40 ਬੂਟੇ ਕਿੰਨੂਆਂ ਦੇ, ਦੋ ਬੂਟੇ ਪਪੀਤੇ ਦੇ ਅਤੇ 5 ਬੂਟੇ ਪਿੱਪਲ ਦੇ ਤਿਆਰ ਕਰਕੇ ਪਿੰਡ ਵਾਸੀਆਂ ਨੂੰ ਭੇਟ ਕਰਦਿਆਂ ਕਿਹਾ ਕਿ ਆਸ ਕਰਦੇ ਹਾਂ ਕਿ ਬਾਕੀ ਸਭ ਵੀ ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਵੱਧ ਤੋਂ ਵੱਧ ਬੂਟੇ ਲਗਾਉਣ। ਇਸ ਮੌਕੇ ਬਾਗੀ ਜੋੜੀ ਦੀਆਂ ਨੂੰਹਾਂ ਪ੍ਰਮਿੰਦਰ ਕੌਰ ਤੇ ਮਨਪ੍ਰੀਤ ਕੌਰ, ਪੋਤੇ ਹਰਸ਼ਵਰਧਨ ਸਿੰਘ ਤੇ ਦਰਪ੍ਰੀਤ ਸਿੰਘ, ਆਸ਼ਾ ਫੈਸੀਲੀਟੇਟਰ ਵਰਕਰ ਯੂਨੀਅਨ ਦੀ ਜਿਲ੍ਹਾ ਜਨਰਲ ਸਕੱਤਰ ਕਾਮਰੇਡ ਜਸਵਿੰਦਰ ਕੌਰ, ਸਾਥੀ ਪ੍ਰੇਮ ਸਿੰਘ ਨਾਨਕਪੁਰਾ, ਬੀਬੀ ਸੁਰਜੀਤ ਕੌਰ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਾਤਾ ਸੰਤੋਸ਼ ਬਾਲਾ ਦਾ ਸੁਭਾਅ ਮਨੁੱਖੀ ਸੇਵਾ ਕਾਰਜ ਸਮਾਜ ਲਈ ਪ੍ਰੇਰਨਾ ਸਰੋਤ ਹੋਵੇਗਾ – ਸੰਜੀਵ ਅਰੋੜਾ
Next articleਮਾਧੋ ਦਾਸ ਤੋਂ ਬੰਦਾ ਸਿੰਘ ਬਹਾਦਰ ਤੱਕ ਦੀ ਮਹਾਨ ਯਾਤਰਾ