(ਸਮਾਜ ਵੀਕਲੀ)
ਹਰ ਦਰ ਤੇ ਜੋ ਸਿਰ ਝੁੱਕ ਜਾਏ ਤਾਂ ੳੇਹ ਸਿਰ ਹੀ ਕਾਹਦਾ,
ਜਿਸ ਦਰ ਤੇ ਸਿਰ ਨਾ ਝੁੱਕੇ ਤਾਂ ਫਿਰ ਉਹ ਦਰ ਹੀ ਕਾਹਦਾ,
ਈਮਾਨ ਦੀ ਦੋਲਤ ਸਦਾ ਹੁੰਦੀ ਹੈ ਹਰ ਇਲਮ ਤੋਂ ਕੀਮਤੀ ,
ਗੁਨਾਹ ਕਰਕੇ ਜੋ ਲੁਕੇ ਤਾਂ ਫਿਰ ਉਹ ਈਮਾਨ ਹੀ ਕਾਹਦਾ,
ਬਿਨ ਪੈਸਿਆਂ ਦੇ ਮਜਬੂਰੀ ਦੀ ਵੀ ਬੜੀ ਹੁੰਦੀ ਹੈ ਅਮੀਰੀ ,
ਮਜਬੂਰੀ ਚ ਜੋ ਨਾ ਵਿਕੇ ਤਾਂ ਫਿਰ ਉਹ ਮਜਬੂਰ ਹੀ ਕਾਹਦਾ,
ਭੁੱਖੇ ਨੂੰ ਜੇ ਰੋਟੀ ਨਾ ਮਿਲੇ ਤਾਂ ਭੁੱਖ ਵੀ ਫਿਰ ਹੈ ਮਰ ਜਾਂਦੀ ,
ਮਰੂ-ਮਰੂ ਕਰ ਕੇ ਨਾ ਕੂਕੇ ਤਾਂ ਫਿਰ ਉਹ ਭੁੱਖਾ ਹੀ ਕਾਹਦਾ,
ਖੂਸ਼ਨਸੀਬ ਨੇ ਉਹ ਜੋ ਕਦੇ ਨਸੀਬ ਤੇ ਗਿਲਾ ਨਹੀ ਕਰਦੇ,
ਠੇਡੇ – ਠੋਕਰਾਂ ਨਾਲ ਰੁਕੇ ਤਾਂ ਫਿਰ ਉਹ ਨਸੀਬ ਹੀ ਕਾਹਦਾ,
ਮੁਲਾਕਾਤਾਂ ਦਾ ਸਫਰ ਮੁਕ ਜਾਵੇ ਤਾਂ ਨਿੱਖੜਣਾ ਹੈ ਲਾਜ਼ਮੀ ,
ਪੈੜਾਂ ਦੇ ਨਿਸ਼ਾਨ ਜੇ ਮਿਟੇ ਤਾਂ ਫਿਰ ਉਹ ਸਫਰ ਹੀ ਕਾਹਦਾ,
ਹਰ ਕੁੜੀ ਸੋਹਣੀ ਵਾਂਗ ਨਹੀ ਜੋ ਕੱਚੇ ਘੜੇ ਉਤੇ ਤਰ ਜਾਏ,
ਇਸ਼ਕ ਲਈ ਜਾਨ ਨਾ ਮੁਕੇ ਸੈਣੀ ਉਹ ਇਸ਼ਕ ਹੀ ਕਾਹਦਾ,
ਸੁਰਿੰਦਰ ਕੌਰ ਸੈਣੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly