(ਸਮਾਜ ਵੀਕਲੀ)
ਖ਼ੌਰੇ ਕਦ ਸੁਲਝਣੇ ਹਾਲਾਤਾਂ ਦੇ ਗੁੰਝਲ।
ਬਣ ਕੇ ਵਿਗੜੀਆਂ ਗੱਲਬਾਤਾਂ ਦੇ ਗੁੰਝਲ।
ਨਾ ਬੋਲਾਂ ਤੇ ਨਾ ਹੀ ਮੈਂ ਚੁੱਪ ਰਹਿ ਹਾਂ ਪਾਉਂਦਾ
ਕੁੱਝ ਐਸੇ ਨੇ ਚੰਦਰੇ ਖ਼ਿਆਲਾਤਾਂ ਦੇ ਗੁੰਝਲ।
ਹੱਥੀਂ ਹੱਥਕੜੀ ਏ ਨਾ ਪੈਰਾਂ ਚ ਬੇੜੀ
ਤਾਂ ਵੀ ਮਨ ਨੂੰ ਜਾਪਣ ਹਵਾਲਾਤਾਂ ਦੇ ਗੁੰਝਲ।
ਜਦੋਂ ਰੱਬ ਇੱਕ ਹੈ ਤੇ ਹਰ ਇਕ ਚ ਵੱਸਦਾ
ਫ਼ਿਰ ਪਾਏ ਕਿਉੰ ਧਰਮਾਂ ਤੇ ਜਾਤਾਂ ਦੇ ਗੁੰਝਲ।
ਇਹ ਹਾਕਮ,ਵਿਰੋਧੀ ਵਿੱਚੋਂ ਸਾਰੇ ਇੱਕ ਨੇ
ਲੋਕਾਂ ਸਾਹਵੇਂ ਰੱਖਦੇ ਜਮਾਤਾਂ ਦੇ ਗੁੰਝਲ।
ਅਜਬ ਸ਼ੌਂਕ ਅੱਜਕੱਲ ਹੈ ਚੜ੍ਹਿਆ ਅਮਿਤ ਨੂੰ
ਬਸ ਉਣਦਾ ਹੈ ਰਹਿੰਦਾ ਸਵਾਲਾਤਾਂ ਦੇ ਗੁੰਝਲ।
ਅਮਿਤ ਕਾਦੀਆਂ
7589155535
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly