ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਚੱਲ ਰਹੇ ਵਾਲੀਵਾਲ ਟੂਰਨਾਮੈਂਟ ‘ਚ ਲੜਕੀਆਂ ਦਰਮਿਆਨ ਮੁਕਾਬਲੇ

ਕਪੂਰਥਲਾ (ਸਮਾਜ ਵੀਕਲੀ), ( ਕੌੜਾ ) – ਰੇਲ ਕੋਚ ਫੈਕਟਰੀ ਸਾਹਮਣੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇੇ ਚੱੱਲ ਰਹੇ ਸੀ ਬੀ ਐਸ ਈ ਕਲਸਟਰ 18ਵੇਂ ਅੰਡਰ 19 ਵਾਲੀਬਾਲ ਟੂਰਨਾਮੈਂਟ ‘ਚ ਅੱਜ ਲੜਕੀਆਂ ਦਰਮਿਆਨ ਮੁਕਾਬਲੇ ਕਰਵਾਏ ਗਏ । ਵੱਖ ਵੱਖ ਸਕੂਲਾਂ ਤੋਂ ਪਹੁੰਚੀਆਂ ਟੀਮਾਂ ਦੀਆਂ ਖਿਡਾਰਨਾਂ ਬੜੇ ਉਤਸ਼ਾਹ ਨਾਲ ਟੂਰਨਾਮੈਂਂ ਵਿੱਚ ਹਿੱਸਾ ਲਿਆ । ਟੀਮਾਂਂ ਦੇ ਖਿਡਾਰੀਆਂ ਨੂੰ
ਅਸ਼ੀਰਵਾਦ ਦੇਣ ਲਈ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ ਵਿਸ਼ੇਸ਼ ਤੌਰ ‘ਤੇ ਪਹੁੰਚੇ ।

ਪ੍ਰਿੰਸੀਪਲ ਪ੍ਰਭਦੀਪ ਕੌਰ ਮੋਗਾ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਲੜਕੀਆਂ ਦੀਆਂ ਕੁੱਲ 6 ਟੀਮਾਂ ਭਾਗ ਲੈ ਰਹੀਆਂ ਹਨ । ਜੋ ਕਪੂਰਥਲਾ, ਜਲੰਧਰ, ਢਿਲਵਾਂ, ਲੁਧਿਆਣਾ, ਰਈਆ ਅਤੇ ਅੰਮ੍ਰਿਤਸਰ ਦੇ ਸੀ ਬੀ ਐੱਸ ਈ ਸਕੂਲਾਂ ਨਾਲ ਸਬੰਧਤ ਹਨ । ਮੈਚ ਤੋਂ ਪਹਿਲਾਂ ਖਿਡਾਰਣਾ ਨੇ ਸਪੋਰਟਸਮੈਨਸ਼ਿਪ ਦੀ ਸਹੁੰ ਚੁੱਕੀ । ਇਸ ਮੌਕੇ ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਰਣਧੀਰ ਸਿੰਘ, ਰੇਨੂੰ ਬਾਲਾ ਆਦਿ ਹਾਜਰ ਸਨ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਿੱਚੜਾਂ ਨੇ ਪੰਜਾਬ ਮਾਰਿਆ
Next articleMCD polls: Delhi govt schools to remain closed on Dec 3, MCD schools to function online on Dec 5