(ਸਮਾਜ ਵੀਕਲੀ)
ਇਸ ਸਾਲ ਜ਼ਿਆਦਾ ਵਰਖਾ ਹੋਈ। ਸ਼ਹਿਰ ਦੇ ਘਰਾਂ,ਗਲੀਆਂ,ਮੁਹੱਲਿਆਂ ਵਿੱਚ ਕਈ-ਕਈ ਫੁੱਟ ਪਾਣੀ ਭਰ ਆਇਆ। ਲੱਖਾਂ ਦੀ ਸੰਪਤੀ ਨਸ਼ਟ ਹੋ ਗਈ ਤੇ ਕਿੰਨੇ ਹੀ ਪਸ਼ੂ ਪੰਛੀ ਵੀ ਮਾਰੇ ਗਏ ।
ਜਿੱਥੇ ਰੈਡ ਕਰਾਸ ਤੇ ਹੋਰ ਸੰਸਥਾਵਾਂ ਵੱਲੋਂ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਸੀ ਉਥੇ ਮੁੱਖ ਮੰਤਰੀ ਨੇ ਹੈਲੀਕਾਪਟਰ ਰਾਹੀਂ ਇਲਾਕੇ ਦਾ ਮੁਆਇਨਾ ਕਰਨ ਉਪਰੰਤ ਐਲਾਨ ਵੀ ਕਰ ਦਿੱਤਾ–ਹੜ੍ਹਾਂ ਦੌਰਾਨ ਮਰਨ ਵਾਲੇ ਹਰ ਪਰਿਵਾਰ ਨੂੰ ਸਰਕਾਰ ਵੱਲੋਂ ਲੱਖ-ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ–।
ਜਦੋਂ ਉਸ ਗਰੀਬ ਔਰਤ ਦੇ ਨਿੱਕੇ ਪੁੱਤਰ ਨੇ ਇਹ ਐਲਾਨ ਸੁਣਿਆ ਤਾਂ ਉਸ ਆਪਣੀ ਮਾਂ ਨੂੰ ਪੁਛਿਆ–ਮਾਂ ! ਕੀ ਹੜ੍ਹ ਨਾਲ ਮਾਰੇ ਗਏ ਸਾਰੇ ਪਰਵਾਰਾਂ ਨੂੰ ਸਰਕਾਰ ਐਨੇ ਪੈਸੇ ਦੇਵੇਗੀ!? – ਹਾਂਅ! ਬੇਟੇ ਹਾਂ –ਮਰਨ ਵਾਲਿਆਂ ਨੂੰ ਸਰਕਾਰ ਪੈਸੇ ਦੇਵੇਗੀ–ਮੁਆਵਜ਼ਾ! -ਤਾਂ ਮਾਂ-? –ਮੈਂ ਇਸ ਪਾਣੀ ਵਿੱਚ ਡੁੱਬ ਜਾਂਦਾ ਹਾਂ!
ਸੁਖਮਿੰਦਰ ਸੇਖੋਂ
98145-07693
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly