ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਵਲੋਂ ਡੋਪ ਟੈਸਟ ਨੂੰ ਲੈਕੇ ਵਿਚਾਰਾਂ ਹੋਈਆਂ – ਚੱਠਾ।

ਨਕੋਦਰ ਮਹਿਤਪੁਰ- (ਹਰਜਿੰਦਰ ਪਾਲ ਛਾਬੜਾ)-(ਸਮਾਜ ਵੀਕਲੀ)- ਪੰਜਾਬੀਆ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਅਹਿਮ ਮੀਟਿੰਗ ਅੱਜ ਬਾਸੀ ਪੇਲੈਸ ਵਿੱਚ ਹੋਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆ ਸੰਸਥਾ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਸ਼ੁਰੂ ਹੋ ਰਹੇ ਕਬੱਡੀ ਸੀਜਨ ਨੂੰ ਲੈ ਕੇ ਖਿਡਾਰੀਆਂ ਦੇ ਡੋਪ ਟੈਸਟ ਨੂੰ ਲੈਕੇ ਵਿਚਾਰਾਂ ਹੋਈਆਂ। ਇਸ ਮੌਕੇ ਚੱਠਾ ਨੇ ਦੱਸਿਆ ਕਿ ਅਸੀਂ ਜਲਦੀ ਹੀ ਆਪਣਾ ਕਬੱਡੀ ਸੀਜ਼ਨ ਸ਼ੁਰੂ ਕਰਨ ਜਾ ਰਹੇ ਹਾਂ।ਇਸ ਦੇ ਨਾਲ ਹੀ ਕੁੱਝ ਹਦਾਇਤਾਂ ਜੋ ਵਿਸ਼ਵ ਡੋਪਿੰਗ ਕਮੇਟੀ ਦੀਆਂ ਹੋਣਗੀਆਂ ਉਹਨਾਂ ਨੂੰ ਵੀ ਲਾਗੂ ਕੀਤਾ ਜਾਵੇਗਾ। ਕਬੱਡੀ ਖਿਡਾਰੀਆਂ ਦੇ ਡੋਪ ਟੈਸਟ ਕਰਾਉਣ ਲਈ ਹੋਣ ਵਾਲੇ ਖਰਚ ਵਿੱਚ ਅੱਧੀ ਫੀਸ ਰਾਇਲ ਕਿੰਗ ਸੱਬਾ ਥਿਆੜਾ ਵਲੋਂ ਦਿੱਤਾ ਜਾਵੇਗਾ। ਉਹਨਾਂ ਆਸ ਜਿਤਾਈ ਕਿ ਕਬੱਡੀ ਨੂੰ ਆ ਰਹੀਆਂ ਦਰਪੇਸ਼ ਮੁਸਕਿਲਾਂ ਨੂੰ ਲੈ ਕੇ ਸਾਰੀਆਂ ਜਥੇਬੰਦੀਆਂ ਨੂੰ ਇੱਕ ਮੰਚ ਬਹਿ ਕੇ ਵਿਚਾਰ ਕਰਨਾ ਚਾਹੀਦਾ ਹੈ।ਕਬੱਡੀ ਨੂੰ ਸਾਫ ਸੁਥਰੇ ਢੰਗ ਨਾਲ ਕਰਾਉਣ ਲਈ ਸਭ ਫੈਡਰੇਸ਼ਨਾ ,ਵੱਡੇ ਖਿਡਾਰੀ,ਪ੍ਮੋਟਰ ਦਿਲੋਂ ਕੰਮ ਕਰਨ। ਤਾਂ ਕਿ ਕਬੱਡੀ ਨੂੰ ਹੋਰ ਤਰੱਕੀ ਮਿਲੇ। ਉਹਨਾਂ ਦੱਸਿਆ ਕਿ ਪੰਜਾਬੀ ਕੌਮ ਕੋਲ ਆਪਣੀ ਬੜੀ ਵਧੀਆ ਖੇਡ ਕਬੱਡੀ ਹੈ ਜਿਸ ਨੇ ਲੱਖਾਂ ਲੋਕਾਂ ਦਾ ਜੀਵਨ ਸੰਵਾਰਿਆ ਹੈ।ਇਹ ਖੇਡ ਹੋਰ ਕਿਵੇਂ ਅੱਗੇ ਵਧੇ ਇਸ ਲਈ ਸਭ ਨੂੰ ਆਪਸੀ ਭਾਈਚਾਰੇ ਨਾਲ ਕੰਮ ਕਰਨਾ ਚਾਹੀਦਾ ਹੈ।। ਪਿਛਲੇ ਸਾਲਾਂ ਤੋਂ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਡੋਪ ਟੈਸਟਿੰਗ ਪ੍ਤੀ ਆਪਣੇ ਫੈਸਲੇ ਤੇ ਦਿ੍ੜਤਾ ਨਾਲ ਕੰਮ ਕਰ ਰਹੀ ਹੈ। ਜੋ ਅੱਗੇ ਵੀ ਕੰਮ ਕਰੇਗੀ।

ਮੀਟਿੰਗ ਦੌਰਾਨ ਕਾਰਜਕਾਰੀ ਪ੍ਧਾਨ ਬਲਬੀਰ ਸਿੰਘ ਬਿੱਟੂ ਨੇ ਦੱਸਿਆ ਕਿ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਨੇ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਪਹਿਲ ਕਦਮੀ ਦਿਖਾਈ ਹੈ।ਅੱਗੇ ਵੀ ਸਾਡਾ ਟੀਚਾ ਕਬੱਡੀ ਲਈ ਕੁੱਝ ਚੰਗਾ ਕਰਨ ਦਾ ਹੀ ਹੈ।ਜਿਸ ਲਈ ਅਸੀਂ ਪੂਰੀ ਤਰ੍ਹਾਂ ਵੱਚਨਵੱਧ ਹਾਂ । ਉਨ੍ਹਾਂ ਕਿਹਾ ਕਿ ਅੱਜ ਕਬੱਡੀ ਨੂੰ ਬਚਾਉਣਾ ਜਰੂਰੀ ਹੈ। ਪੰਜਾਬ ਦਾ ਯੂਥ ਵੱਡੇ ਪੱਧਰ ਕਬੱਡੀ ਨਾਲ ਜੁੜਿਆ ਹੋਇਆ ਹੈ।ਅਸੀਂ ਟੀਮਾ ਲਈ ਖੇਡਣ ਵਾਲੇ ਖਿਡਾਰੀਆਂ ਦੀ ਲਿਸਟ ਲੈ ਕੇ ਉਨ੍ਹਾਂ ਨੂੰ ਟੈਸਟ ਕਰਾਉਣ ਲਈ ਆਖਿਆ ਹੈ।

ਇਸ ਮੌਕੇ ਲਵ ਨਾਗਰਾ ਅਮਰੀਕਾ,ਵਾਇਸ ਪ੍ਧਾਨ ਕੁਲਬੀਰ ਸਿੰਘ ਬੀਰਾ, ਵਾਇਸ ਚੇਅਰਮੈਨ ਲਾਲੀ ਅੜੈਚਾਂ,ਕਾਰਜਕਾਰੀ ਜਰਨਲ ਸਕੱਤਰ ਗੁਰਮੇਲ ਸਿੰਘ ਦਿੜ੍ਹਬਾ,ਕੋਚ ਹੈਪੀ ਲਿੱਤਰਾਂ,ਪ੍ਰੋ ਗੋਪਾਲ ਸਿੰਘ ਡੀਏਵੀ ਕਾਲਜ ਜਲੰਧਰ ,ਮਹਿੰਦਰ ਸਿੰਘ ਸੁਰਖਪੁਰ, ਪੀਤਾ ਧਨੌਰੀ ,ਕਬੱਡੀ ਖਿਡਾਰੀ ਗੱਗੀ ਖੀਰਾਂਵਾਲ,ਮਿੱਠੂ ਚੱਕ ਦੇਸ਼ ਰਾਜ, ਮਾੜੂ ਫੁੱਲਾਵਾਲ,ਭੀਮ ਫੁੱਲਾਂਵਾਲਾ, ਗਗਨ ਵੈਰੋਕੇ, , ਮਨਜਿੰਦਰ ਸਿੰਘ ਸੀਪਾ ,ਕਮਲ ਵੈਰੋਕੇ,ਕਿੱਕੀ ਪੱਡਾ,ਪੱਪੀ ਫੁੱਲਾਵਾਲ , ਡਾ ਬਲਬੀਰ ਸਿੰਘ ,ਬਲਕਾਰ ਘੁਮਾਣ, ਹਰਕਮਲ ਕੋਹਾਲਾ, ਸੀਰਾ ਟਿੰਬਰਵਾਲ,ਤੱਗੜ ਖੀਰਾਂਵਾਲ, ਬੱਗਾ ਕੁਤਬਾ ,ਖੇਡ ਬੁਲਾਰੇ ਸਤਪਾਲ ਖਡਿਆਲ ,ਲੱਡੂ ਖਡਿਆਲ , ਅਮਨ ਦੁੱਗਾਂ,ਸੁਖਮਨ ਕਬੱਡੀ ਖਿਡਾਰੀ ਆਦਿ ਹਾਜ਼ਰ ਸਨ। ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧਿਆਪਕਾਂ ਦਾ ਵਫਦ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮਿਲਿਆ
Next articleRohini court blast: Delhi police arrest scientist, affirms ‘no terror plot’