(ਸਮਾਜ ਵੀਕਲੀ)
ਪੱਟ ਤੇ ਰੱਖ ਸਿਰ ਆਪਣੇ ਯਾਰ ਦਾ, ਸਹਿਬਾਂ ਡਾਢੀ ਕਰੇ ਪੁਕਾਰ।
ਰੰਡੀ ਬਿਨਾਂ ਵਿਆਹ ਤੋਂ ਹੋ ਗਈ, ਵੇ ਮੈਂ ਜੱਟ ਮਿਰਜ਼ੇ ਦੀ ਨਾਰ।
ਦਿਲ ਦੇ ਕੌਣ ਵੰਡਾਊ ਦਰਦ ਨੂੰ,ਲੈਣੀਂ ਕਿਸ ਮਿਰਜੇ ਬਿਨ ਸਾਰ।
ਜਿਹਦੇ ਲਈ ਮੈਂ ਸਭ ਕੁੱਝ ਛੱਡਿਆ,ਵੇ ਉਹ ਛੱਡ ਗਿਆ ਅੱਧ ਵਿਚਕਾਰ।
ਸਾਡੇ ਇਸ਼ਕ ਨੂੰ ਨਜ਼ਰਾਂ ਲੱਗੀਆਂ,ਕੀਤਾ ਕਿਹੜੀ ਘੜੀ ਪਿਆਰ।
ਵੇ ਮੈਂ ਸਾਬਤ ਰਹਾਂ ਯਕੀਨ ਤੇ, ਸੀਨੇ ਪੈ ਜਾਏ ਮੇਰੇ ਠਾਰ।
ਬੇੜਾ ਭਰਕੇ ਡੁੱਬੇ ਸ਼ਮੀਰ ਦਾ,ਦਿੱਤਾ ਜੱਟ ਤੜਫਾ ਕੇ ਮਾਰ।
ਵੇ ਉਹ ਬਿਨਾਂ ਕਸੂਰੋਂ ਮਾਰਿਆ,ਪੁੱਤਰ ਵੀਂਝਲ ਦਾ ਸਰਦਾਰ।
ਇਹਤੋਂ ਪਹਿਲਾਂ ਮੈਨੂੰ ਮਾਰਦੇ , ਵੀਰੋ ਮਾਰ ਕੇ ਇੱਕ ਕਟਾਰ।
ਵੇ ਮੈਂ ਕਿਧਰੇ ਜੋਗੀ ਨਾ ਰਹੀ, ਮੇਰੇ ਸੁਪਨੇ ਰੁਲੇ਼ ਹਜ਼ਾਰ।
ਉਹਦਾ ਕੀ ਜਿਉਣਾ ਹੈ ਜੱਗ ਤੇ, ਜਿਹਦਾ ਵਿੱਛੜ ਜਾਵੇ ਯਾਰ।
“ਕਾਮੀ ਵਾਲਿਆ” ਮੇਰਾ ਦੋਸ਼ ਨਾ,ਮੈਂਨੂੰ ਆਖੀਂ ਨਾ ਬਦਕਾਰ।
ਸ਼ੁਕਰ ਦੀਨ ਕਾਮੀਂ ਖੁਰਦ
9592384393
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly