HOME ਛੜੀਆਂ ਦੇ ਮੇਲੇ ਵਿੱਚ ਭਾਜਪਾ ਨੇਤਾ ਮਨਪ੍ਰੀਤ ਸਿੰਘ (ਬੰਨੀ) ਸੰਧੂ ਨੇ ਲਗਵਾਈ...

ਛੜੀਆਂ ਦੇ ਮੇਲੇ ਵਿੱਚ ਭਾਜਪਾ ਨੇਤਾ ਮਨਪ੍ਰੀਤ ਸਿੰਘ (ਬੰਨੀ) ਸੰਧੂ ਨੇ ਲਗਵਾਈ ਹਾਜ਼ਰੀ

ਡੇਰਾਬੱਸੀ, (ਸਮਾਜ ਵੀਕਲੀ)  (ਸੰਜੀਵ ਸਿੰਘ ਸੈਣੀ) ਅੱਜ ਡੇਰਾ ਬੱਸੀ ਦੇ ਵਾਰਡ ਨੰਬਰ 15, ਪਿੰਡ ਹਰੀਪੁਰ ਕੂੜਾ ਵਿੱਚ ਜ਼ਾਹਰ ਵੀਰ ਗੁੱਗਾ ਜੀ ਨੂੰ ਸਮਰਪਿਤ ਸਲਾਨਾ ਛੜੀਆਂ ਦਾ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਭਾਜਪਾ ਨੇਤਾ ਸ. ਮਨਪ੍ਰੀਤ ਸਿੰਘ (ਬੰਨੀ) ਸੰਧੂ ਨੇ ਖ਼ਾਸ ਹਾਜ਼ਰੀ ਭਰੀ। ਪਿੰਡ ਵਾਸੀਆਂ ਅਤੇ ਮੰਦਰ ਦੇ ਸ਼ਰਧਾਲੂਆਂ ਵੱਲੋਂ ਬੰਨੀ ਸੰਧੂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸ. ਬੰਨੀ ਸੰਧੂ ਨੇ ਮੰਦਰ ਦੀ ਖੂਬਸੂਰਤੀ ਅਤੇ ਪਿੰਡ ਵਾਸੀਆਂ ਦੀ ਧਾਰਮਿਕ ਭਾਵਨਾ ਦੀ ਖ਼ਾਸ ਤੌਰ ‘ਤੇ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਸਿਰਫ਼ ਸਾਡੀ ਰੂਹਾਨੀ ਤਾਕਤ ਨੂੰ ਮਜ਼ਬੂਤ ਨਹੀਂ ਕਰਦੇ, ਸਗੋਂ ਅਸੀਂ ਆਪਣੇ ਨੌਜਵਾਨਾਂ ਅਤੇ ਬੱਚਿਆਂ ਨੂੰ ਆਪਣੀ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਨਾਲ ਵੀ ਜੋੜ ਕੇ ਰੱਖ ਸਕਦੇ ਹਾਂ। ਬੰਨੀ ਸੰਧੂ ਨੇ ਪਿੰਡ ਵਾਸੀਆਂ ਨੂੰ ਸੰਦੇਸ਼ ਦਿੱਤਾ ਕਿ ਇਹ ਇਤਿਹਾਸਿਕ ਮੇਲੇ ਹਰ ਸਾਲ ਮਨਾਉਣੇ ਬਹੁਤ ਜ਼ਰੂਰੀ ਹਨ ਤਾਂ ਜੋ ਸਾਡਾ ਸੱਭਿਆਚਾਰਕ ਵਿਰਸਾ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚੇ। ਉਨ੍ਹਾਂ ਕਿਹਾ ਕਿ ਸਾਵਣ ਦਾ ਇਹ ਪਵਿੱਤਰ ਮਹੀਨਾ ਖੁਸ਼ੀ, ਭਾਈਚਾਰੇ ਅਤੇ ਧਾਰਮਿਕ ਏਕਤਾ ਦਾ ਪ੍ਰਤੀਕ ਹੈ। ਇਸ ਮੌਕੇ ਉਨ੍ਹਾਂ ਸਾਰੇ ਹਾਜ਼ਰ ਲੋਕਾਂ ਨੂੰ ਸਾਵਣ ਦੀਆਂ ਵਧਾਈਆਂ ਦਿੱਤੀਆਂ ਅਤੇ ਸਾਰੇ ਪੰਜਾਬ ਦੀ ਸੁੱਖ-ਸਮ੍ਰਿੱਧੀ, ਅਮਨ-ਚੈਨ ਅਤੇ ਭਾਈਚਾਰੇ ਦੀ ਅਰਦਾਸ ਕੀਤੀ। ਮੇਲੇ ਦੌਰਾਨ ਸ਼ਰਧਾਲੂਆਂ ਅਤੇ ਸਵੱਈਆ ਵੱਲੋਂ ਭਗਤੀ ਸੰਗੀਤ, ਦੇ ਨਾਲ-ਨਾਲ ਧਾਰਮਿਕ ਰਸਮਾਂ ਅਦਾ ਕੀਤੀਆਂ ਗਈਆਂ। ਪੂਰੇ ਪਿੰਡ ਵਿੱਚ ਮੇਲੇ ਦੀ ਰੌਣਕ ਅਤੇ ਸ਼ਰਧਾ ਦਾ ਮਾਹੌਲ ਛਾਇਆ ਰਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਚਾਂਦੀ ਦੀ ਰੱਖੜੀ
Next articleਭਾਈਚਾਰਕ ਸਾਂਝ ਤੇ ਆਜ਼ਾਦੀ ਦੀ ਸਲਾਮਤੀ ਲਈ ਆਰ.ਐਸ.ਐਸ. ਦੇ ਘਾਤਕ ਮਨਸੂਬੇ ਪਛਾੜੋ : ਜਗਰੂਪ