ਖਿੱਚ ਦਾ ਕੇਂਦਰ ਬਣੇ ਪ੍ਰਭ ਆਸਰਾ (ਕੁਰਾਲ਼ੀ) ਦੇ ਅਲੱਗ ਤੋਂ ਖ਼ਾਸ (Specially Abled) ਖਿਡਾਰੀ
ਦਿੱਲੀ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): 11 ਤੋਂ 14 ਅਪ੍ਰੈਲ ਤੱਕ ਦਿੱਲੀ ਵਿੱਚ ਹੋ ਰਹੀਆਂ ‘ਖੇਲੋ ਮਾਸਟਰ ਗੇਮਜ਼ (ਚੌਥੀਆਂ)’ ਦੀ ਅੱਜ ਸ਼ਾਨਦਾਰ ਸ਼ੁਰੂਆਤ ਹੋਈ। ਸਮਾਗਮ ਦੇ ਜਨਰਲ ਸਕੱਤਰ ਸ਼ੈਲੇਂਦਰ ਚੌਧਰੀ ਨੇ ਦੱਸਿਆ ਕਿ ‘ਕਾਮਨਵੈਲਥ ਵਿਲੇਜ਼, ਸਾਊਥ ਦਿੱਲੀ’ ਦੇ ਅਥਲੈਟਿਕਸ ਟਰੈਕ ‘ਤੇ ਲੱਗਭਗ ਸਾਰੇ ਰਾਜਾਂ ਤੋਂ ਆਈਆਂ ਟੀਮਾਂ ਨੇ ਪ੍ਰੇਡ ਦੀ ਰਸਮ ਵਿੱਚ ਭਾਗ ਲਿਆ। ਜਿਸ ਵਿੱਚ ਵਿਰੇਂਦਰ ਸਚਦੇਵਾ ਜਨਰਲ ਸਕੱਤਰ ਭਾਰਤੀ ਤੀਰ-ਅੰਦਾਜ਼ੀ ਸੰਗਠਨ ਅਤੇ ਉਪ-ਪ੍ਰਧਾਨ ਦਿੱਲੀ ਉਲੰਪਿਕਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਆਮ ਖਿਡਾਰੀਆਂ ਨਾਲ਼ ਬਰਾਬਰ ਮੁਕਾਬਲੇ ਕਰ ਰਹੇ ਪ੍ਰਭ ਆਸਰਾ (ਕੁਰਾਲ਼ੀ) ਦੇ ਅਲੱਗ ਤੋਂ ਖ਼ਾਸ (Specially Abled) ਖਿਡਾਰੀ ਖਿੱਚ ਦਾ ਕੇਂਦਰ ਬਣੇ ਹੋਏ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj