ਕੌਮਾਂਤਰੀ ਮਾਂ- ਬੋਲੀ ਦਿਵਸ’ਤੇ ਪੰਜਾਬੀ ਮਾਂ- ਬੋਲੀ ਨੂੰ ਬਣਦਾ ਮਾਣ ਦਿਵਾਉਣ ਲਈ ਆਮ ਪੰਜਾਬੀਆਂ ਨੂੰ ਪ੍ਰੇਰਿਤ ਕੀਤਾ ਜਾਵੇਗਾ -ਸੰਧੂ ਵਰਿਆਣਵੀ ਜਗਦੀਸ਼ ਰਾਣਾ.

ਲੁਧਿਆਣਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ): 12ਫਰਵਰੀ 2023 ਨੂੰ ਕੇਂਦਰੀ ਪੰਜਾਬੀ ਲੇਖਕ ਸਭਾ( ਸੇਖੋਂ) ਰਜਿ. ਦੀ ਕਾਰਜਕਾਰਨੀ ਦੀ ਇਕੱਤਰਤਾ ਡਾਕਟਰ ਪਰਮਿੰਦਰ ਸਿੰਘ ਹਾਲ, ਪੰਜਾਬੀ ਭਵਨ, ਲੁਧਿਆਣਾ ਵਿਖੇ ਸਭਾ ਦੇ ਪ੍ਰਧਾਨ ਸ੍ਰੀ ਪਵਨ ਹਰਚੰਦਪੁਰੀ ਦੀ ਪ੍ਰਧਾਨਗੀ ਹੇਠ ਹੋਈl ਡਾਕਟਰ ਜੋਗਿੰਦਰ ਸਿੰਘ ਨਿਰਾਲਾ,ਡਾਕਟਰ ਗੁਰਚਰਨ ਕੌਰ ਕੋਚਰ ਅਤੇ ਪ੍ਰੋ. ਸੰਧੂ ਵਾਰਿਆਣਵੀ ਵੀ ਸ਼ਾਮਲ ਸਨl ਹੋਈ ਮੀਟਿੰਗ ਬਾਰੇ ਜਨ ਸਕੱਤਰ ਪ੍ਰੋ. ਸੰਧੂ ਵਰਿਆਣਵੀ ਅਤੇ ਦਫ਼ਤਰ ਸਕੱਤਰ ਜਗਦੀਸ਼ ਰਾਣਾ ਨੇ ਦੱਸਿਆ ਕਿ ‘ਕੇਂਦਰੀ ਸਭਾ ‘ਮਹਿਸੂਸ ਕਰਦੀ ਹੈਂ ਕਿ ਪਿਛਲੀਆਂ ਸਰਕਾਰਾਂ ਲੇਖਕ ਜਥੇਬੰਦੀਆਂ ਦੇ ਆਗੂਆਂ ਦੀ ਗੱਲ ਵੀ ਸੁਣਨੀ ਪਸੰਦ ਨਹੀਂ ਕਰਦੀਆਂ ਸਨ ਪਰ ਮੌਜੂਦਾ ਸਰਕਾਰ ਵਿਚ ਸ. ਕੁਲਤਾਰ ਸਿੰਘ ਸੰਧਵਾ ਸਪੀਕਰ ਵਿਧਾਨ ਸਭਾ ਪੰਜਾਬ ਵਲੋਂ ਪੰਜਾਬੀ ਮਾਂ- ਬੋਲੀ ਨੂੰ ਅਦਾਲਤੀ ਅਤੇ ਪ੍ਰਸ਼ਾਸ਼ਨਿਕ ਕੰਮਾਂ ਵਿਚ ਸੁਯੋਗ ਅਤੇ ਅਮਲ ਨੂੰ ਯਕੀਨੀ ਬਣਾਉਣ ਦੇ ਢੰਗ -ਤਰੀਕਿਆਂ ਦੀ ਤਲਾਸ਼ ਲਈ ਉਦਮ ਕਰਨ ਦਾ ਯਤਨ ਕਰਦਿਆਂ ਵੱਖ -ਵੱਖ ਲੇਖਕ ਜਥੇਬੰਦੀਆਂ ਦੇ ਆਗੂਆਂ ਦੀ ਗੱਲ ਸੁਣੀ ਅਤੇ ਭਰੋਸਾ ਦਿਤਾ ਕਿ ਲੋੜੀਂਦੇ ਕਦਮ ਚੁੱਕਣ ਲਈ ਸਰਕਾਰ ਨੂੰ ਪ੍ਰੇਰਿਤ ਕੀਤਾ ਜਾਵੇਗਾ, ਦੀ ਸ਼ਲਾਘਾ ਕੀਤੀ l

ਇਸ ਦੇ ਨਾਲ ਹੀ ਲਗਾਤਾਰ ਚੌਕਸੀ ਰੱਖਣ ਦੀ ਗੱਲ ਵੀ ਕਹੀ ਗਈ l ਕੌਮਾਂਤਰੀ ਮਾਂ-ਬੋਲੀ ਦਿਵਸ ਜੋ ਕਿ 21ਫਰਵਰੀ ਨੂੰ ਹਰ ਵਰ੍ਹੇ ਮਨਾਇਆ ਜਾਂਦਾ ਹੈ ਉਸ ਸੰਬੰਧ ਵਿੱਚ ਫੈਸਲਾ ਕੀਤਾ ਗਿਆ ਕਿ ਨਿੱਜੀ ਅਦਾਰਿਆਂ ਵੱਲੋਂ ਆਪਣੇ ਵਪਾਰਕ ਕਾਰਜਾਂ ਲਈ ਸੰਕੇਤਕ ਬੋਰਡ ਅੰਗਰੇਜੀ ਵਿਚ ਲਗਾਏ ਗਏ ਹਨ, ਉਨ੍ਹਾਂ ਨੂੰ ਪੰਜਾਬੀ ਮਾਂ -ਬੋਲੀ ਵਿਚ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ l ਇਸ ਲਈ ‘ਕੇਂਦਰੀ ਸਭਾ ‘ਸਬੰਧਿਤ ਸਭਾਵਾਂ ਸਥਾਨਕ ਭਰਾਤਰੀ ਜਥੇਬੰਦੀਆਂ ਦਾ ਸਹਿਯੋਗ ਲਿਆ ਜਾਵੇ ਅਤੇ ਆਪਣੇ -ਆਪਣੇ ਕਸਬਿਆਂ, ਸ਼ਹਿਰਾਂ ਵਿਚ 21 ਫਰਵਰੀ ਨੂੰ ਠੀਕ 5 ਵਜੇ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਜਾਵੇ. ਇਸ ਲਈ ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਸਬੰਧਤ ਸਭਾਵਾਂ ਭਰਾਤਰੀ ਜਥੇਬੰਦੀਆਂ ਦਾ ਸਹਿਯੋਗ ਲੈ ਕੇ ਢੋਲ ਵਜਾ ਕੇ ਤਖ਼ਤੀਆਂ, ਬੈਨਰ ਲੈ ਕੇ ਆਪਣੇ-ਆਪਣੇ ਕਸਬਿਆਂ ਸ਼ਹਿਰਾਂ ਵਿੱਚ ਠੀਕ 5 ਵਜੇ ਤੋਂ ਲੈ ਕੇ ਮਾਰਚ ਕਰਨ ਤਾਂ ਜੋ ਪੰਜਾਬੀਆਂ ਵਿਚ ਮਾਂ -ਬੋਲੀ ਪ੍ਰਤੀ ਸਤਿਕਾਰ ਅਤੇ ਮਹਤਤਾ ਸੰਬਧੀ ਜਾਣਕਾਰੀ ਦਿੱਤੀ ਜਾ ਸਕੇl ਯੂਨੀਵਰਸਟੀਆਂ ਅਤੇ ਕਾਲਜਾਂ ਵਿਚ ਸਾਂਝੇ ਤੌਰ ਤੇ ਪੰਜਾਬੀ ਬੋਲੀ,ਸਾਹਿਤ, ਸਭਿਆਚਾਰ ਅਤੇ ਵਿਰਾਸਤ ਨੂੰ ਪ੍ਰਚਾਰਤ ਅਤੇ ਪ੍ਰਸਾਰਤ ਕਰਨ ਹਿਤ ਆਪਸੀ ਸਹਿਮਤੀ ਪੱਤਰਾ ਤੇ ਵੀ ਸਹਿਮਤੀ ਪ੍ਰਗਟਾਈ ਗਈ l

ਇਸ ਮੌਕੇ ਸੁਖਦੇਵ ਸਿੰਘ ਔਲਖ ਦੀ ਪੁਸਤਕ ਆਪਣਿਆਂ ਤੋਂ ਬਚੋ ਵੀ ਲੋਕ ਅਰਪਣ ਕੀਤੀ ਗਈ. ਮੌਕੇ ਤੇ ਹਾਜ਼ਿਰ ਕੇ ਸਾਧੂ ਸਿੰਘ,ਅਮਰਜੀਤ ਸ਼ੇਰਪੁਰੀ, ਸੁਖਦੇਵ ਸਿੰਘ ਔਲਖ, ਦਰਸ਼ਨ ਸਿੰਘ ਪ੍ਰੀਤੀਮਾਨ, ਡਾ.ਗੁਰਵਿੰਦਰ ਅਮਨ,ਬੀਬਾ ਹਰਦੀਪ ਬਾਵਾ, ਮੋਹੀ ਅਮਰਜੀਤ ਤੇ ਹੋਰਨਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

 

Previous articleਕੌਹਰਾਮ ਮਚਦਾ ਰਹੇਗਾ
Next articleNZ declares national state of emergency in response to Cyclone Gabrielle