HOME ਆਮ ਆਦਮੀ ਪਾਰਟੀ ਛੱਡਣ ਵਾਲਿਆਂ ਦੀ ਸਿਆਸੀ ਭਰੋਸੇਯੋਗਤਾ ਖਤਮ

ਆਮ ਆਦਮੀ ਪਾਰਟੀ ਛੱਡਣ ਵਾਲਿਆਂ ਦੀ ਸਿਆਸੀ ਭਰੋਸੇਯੋਗਤਾ ਖਤਮ

ਬ੍ਰਿਗੇਡੀਅਰ ਰਾਜ ਕੁਮਾਰ
ਆਮ ਆਦਮੀ ਪਾਰਟੀ ਵਿੱਚ ਰਾਘਵ ਚੱਢਾ ਤੇ ਉਸ ਦੇ ਸਾਥੀਆਂ ਦੇ ਚਲੇ ਜਾਣ ਨਾਲ ਸੋਗ ਨਹੀਂ, ਖੁਸ਼ੀ ਦਾ ਮਾਹੌਲ
ਵਿਸ਼ਵਾਸਘਾਤੀ ਲੋਕ ਇਤਿਹਾਸ ਦੇ ਹਾਸ਼ੀਏ ‘ਤੇ ਚਲੇ ਜਾਂਦੇ : ਬ੍ਰਿਗੇਡੀਅਰ ਰਾਜ ਕੁਮਾਰ 
ਕਾਠਗੜ੍ਹ   (ਸਮਾਜ ਵੀਕਲੀ)   ( ਹਰਸਿਮਰਨ ਜੋਤ ਸਿੰਘ ਕਲੇਰ ) ਆਮ ਆਦਮੀ ਪਾਰਟੀ ਸੀਨੀਅਰ ਆਗੂ ਅਤੇ ਚੇਅਰਮੈਨ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਬ੍ਰਿਗੇਡੀਅਰ ਰਾਜ ਕੁਮਾਰ ਨੇ ਰਾਘਵ ਚੱਢਾ ਸਮੇਤ 7 ਆਗੂਆਂ ਵਲੋਂ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਇਸ ਘਟਨਾ ਨੂੰ ਚਾਣੋਤੀ ਦੇ ਤੋਰ ਤੇ ਲੈਂਦਿਆਂ ਕਿਹਾ ਇਸ ਨਾਲ ਆਪ ਵਿਚ ਨਵੀਂ ਊਰਜਾ ਆਈ ਹੈ ਤੇ ਪਾਰਟੀ ਵਰਕਰਾਂ ਵਿਚ ਇੱਕਜੁੱਟਤਾ ਵਧੀ ਹੈ। ਲੋਕ ਇਸ ਨੂੰ ਪਾਰਟੀ ਦੀ ਅੰਦਰੂਨੀ ਸਫਾਈ ਵਜੋਂ ਹੀ ਦੇਖ ਰਹੇ ਹਨ। ਬ੍ਰਿਗੇਡੀਅਰ ਰਾਜ ਕੁਮਾਰ ਆਪਣੀ ਤਿੱਖੀ ਪ੍ਰਤੀਕਿਰਿਆ ਦੇਂਦਿਆਂ ਅੱਗੇ ਕਿਹਾ ਕਿ ਪੰਜਾਬ ਦੀ ਮਿੱਟੀ ਨੇ ਕਦੇ ਵੀ ਵਿਸ਼ਵਾਸਘਾਤ ਕਰਨ ਵਾਲਿਆਂ ਨੂੰ ਲੰਮੇ ਸਮੇਂ ਤੱਕ ਸਿਆਸਤ ਵਿੱਚ ਟਿਕਣ ਨਹੀਂ ਦਿੱਤਾ।ਬ੍ਰਿਗੇਡੀਅਰ ਰਾਜ ਕੁਮਾਰ ਨੇ ਕਿਹਾ ਕਿ ਪਾਰਟੀ ਨਾਲ ਅਸਲੀ ਲਗਾਅ ਰੱਖਣ ਵਾਲੇ ਵਰਕਰ ਤੇ ਆਗੂ ਇਨ੍ਹਾਂ ਗਦਾਰਾਂ ਦੇ ਚੱਲੇ ਜਾਣ ਤੇ ਹੌਲਾ ਹੀ ਮਹਿਸੂਸ ਨਹੀਂ ਕਰ ਰਹੇ ਸਗੋਂ ਖੁਸ਼ੀ ਵੀ ਮਨਾ ਰਹੇ ਹਨ ਕਿ ਪਾਰਟੀ ਵਿੱਚੋਂ ਵਾਈਟ ਕਾਲਰ ਗੰਦ ਮੁੱਕਿਆ ਹੈ।ਉਨ੍ਹਾਂ ਦਾ ਕਹਿਣਾ ਸੀ ਕਿ ਪਾਰਟੀ ਹੋਰ ਵੀ ਸਵੱਛ ਤੇ ਮਜ਼ਬੂਤ ਹੋ ਗਈ ਹੈ ਅਤੇ ਲੋਕਾਂ ਵਿਚ ਆਮ ਆਦਮੀ ਪਾਰਟੀ ਪ੍ਰਤੀ ਵਿਸ਼ਵਾਸ ਹੋਰ ਵੀ ਪੱਕਾ ਹੋਇਆ ਹੈ। ਉਨ੍ਹਾਂ ਕਿਹਾ ਜਿਹੜੇ ਕੱਚੇ ਹੁੰਦੇ ਹਨ ਉਹ ਪੱਕਿਆ ਦੀ ਰੀਸ ਨਹੀਂ ਕਰ ਸਕਦੇ। ਅੱਜ ਸਾਰੇ ਲੋਕ ਇਨ੍ਹਾਂ 7 ਗਦਾਰਾਂ ਨੂੰ ਲਾਹਨਤਾਂ ਹੀ ਪਾ ਰਹੇ ਹਨ। ਉਹਨਾਂ ਕਿਹਾ ਅਸੀਂ  ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ  ਨਾਲ ਚਟਾਨ ਵਾਂਗ ਖੜ੍ਹੇ ਹਾਂ ਅਤੇ ਪੰਜਾਬ ਵਿਚ ਮੁੜ ਆਪ ਦੀ ਸਰਕਾਰ ਬਣਾ ਕੇ ਸਾਬਤ ਕਰਾਂਗੇ ਕਿ ਵਿਰੋਧੀਆਂ ਦੀਆਂ ਸਾਰੀਆਂ ਸਾਜਿਸ਼ਾਂ ਤੇ ਗੁਪਤ ਏਜੰਡਿਆਂ ਦਾ ਭਾਂਡਾ ਚੋਰਾਹੇ ਭੰਨ ਦਿੱਤਾ ਜਾਵੇਗਾ। ਬ੍ਰਿਗੇਡੀਅਰ ਰਾਜ ਕੁਮਾਰ ਨੇ ਪੰਜਾਬ ਦੇ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹੇ ਵਿਸ਼ਵਾਸਘਾਤੀ ਆਗੂਆਂ ਦਾ ਹਸ਼ਰ ਉਸੇ ਤਰ੍ਹਾਂ ਹੋਵੇਗਾ ਜਿਵੇਂ ਪਹਿਲਾਂ ਵੀ ਬਹੁਤ ਸਾਰੇ ਨੇਤਾਵਾਂ ਦਾ ਹੋਇਆ ਅੱਜ ਲੋਕ ਉਨ੍ਹਾਂ ਦੇ ਨਾਂ ਵੀ ਭੁੱਲ ਚੁੱਕੇ ਹਨ ਤੇ ਜੀਭ’ਤੇ ਲਿਆਉਣਾ ਵੀ ਪਸੰਦ ਨਹੀਂ ਕਰਦੇ। ਉਨ੍ਹਾਂ ਜ਼ੋਰ ਦਿੱਤਾ ਕਿ ਪੰਜਾਬੀਅਤ ਤੇ ਲੋਕਾਂ ਦੇ ਭਰੋਸੇ ਨਾਲ ਧੋਖਾ ਕਰਨ ਵਾਲਿਆਂ ਨੂੰ ਲੋਕਾਂ ਦੀ ਅਦਾਲਤ ਵਿਚ ਕਦੇ ਵੀ ਮਾਫੀ ਨਹੀਂ ਮਿਲਦੀ। ਉਨ੍ਹਾਂ ਕਿਹਾ, ਪੰਜਾਬ ਗੁਰੂਆਂ, ਪੀਰਾਂ ਤੇ ਫਕੀਰਾਂ ਦੀ ਧਰਤੀ ਹੈ, ਜਿੱਥੇ ਸੱਚ, ਇਮਾਨਦਾਰੀ ਤੇ ਬਲੀਦਾਨ ਦੀ ਕਦਰ ਹੈ। ਇੱਥੇ ਉਹੀ ਨਾਮ ਸਦੀਵੀਂ ਬਣਦੇ ਹਨ ਜੋ ਲੋਕਾਂ ਲਈ ਨਿਸ਼ਕਾਮ ਸੇਵਾ ਕਰਦੇ ਹਨ। ਵਿਸ਼ਵਾਸਘਾਤੀ ਲੋਕ ਇਤਿਹਾਸ ਦੇ ਹਾਸ਼ੀਏ ‘ਤੇ ਚਲੇ ਜਾਂਦੇ ਹਨ।ਬ੍ਰਿਗੇਡੀਅਰ ਰਾਜ ਕੁਮਾਰ ਨੇ ਇਨ੍ਹਾਂ 7 ਆਗੂਆਂ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਨਾ ਸਿਰਫ ਆਮ ਆਦਮੀ ਪਾਰਟੀ ਨਾਲ, ਸਗੋਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਵੀ ਖਿਲਵਾੜ ਕੀਤਾ ਹੈ। ਉਨ੍ਹਾਂ ਨੂੰ ਮੁਸ਼ਕਲ ਵੇਲੇ ਪਾਰਟੀ ਨੇ ਪਛਾਣ ਤੇ ਸਨਮਾਨ ਦਿੱਤਾ ਸੀ, ਪਰ ਉਹ ਆਪਣੇ ਸਵਾਰਥ ਲਈ ਉਸ ਭਰੋਸੇ ਨੂੰ ਤੋੜ ਗਏ।ਉਨ੍ਹਾਂ ਚਿਤਾਵਨੀ ਦਿੱਤੀ ਕਿ ਪੰਜਾਬ ਦੇ ਲੋਕ ਹੁਣ ਬਹੁਤ ਸਚੇਤ ਹਨ ਤੇ ਮੋਕਾਪਰਸਤ ਰਾਜਨੀਤੀ ਨੂੰ ਕਦੇ ਵੀ ਕਬੂਲ ਨਹੀਂ ਕਰਨਗੇ।
ਜਿੱਥੇ ਵੀ ਇਹ ਲੋਕ ਜਾਣਗੇ, ਉਨ੍ਹਾਂ ਨੂੰ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ ਤੇ ਉਨ੍ਹਾਂ ਦੀ ਸਿਆਸੀ ਭਰੋਸੇਯੋਗਤਾ ਖਤਮ ਹੋ ਚੁੱਕੀ ਹੈ।ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਸਰਕਾਰ ਦੇ ਕੰਮਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਲੋਕ ਇਨ੍ਹਾਂ ਕੰਮਾਂ ਤੋਂ ਖੁਸ਼ ਹਨ ਤੇ ਆਉਣ ਵਾਲੇ ਸਮੇਂ ਵਿਚ ਆਮ ਆਦਮੀ ਪਾਰਟੀ ਨੂੰ ਹੋਰ ਵੀ ਮਜ਼ਬੂਤ ਸਮਰਥਨ ਮਿਲੇਗਾ। ਉਨ੍ਹਾਂ ਆਖਿਆ ਕਿ ਪਾਰਟੀ ਦੀ ਅਸਲ ਤਾਕਤ ਲੋਕਾਂ ਦਾ ਵਿਸ਼ਵਾਸ ਹੈ, ਜੋ ਕਿਸੇ ਵੀ ਹਾਲਤ ਵਿਚ ਡਗਮਗਾਉਣ ਵਾਲਾ ਨਹੀਂ। ਪੰਜਾਬ ਦੀ ਮਿੱਟੀ ਸੱਚੇ ਤੇ ਨਿਸ਼ਕਾਮ ਨੇਤਾਵਾਂ ਨੂੰ ਹੀ ਅਪਣਾਉਂਦੀ ਵਿਸ਼ਵਾਸਘਾਤੀਆਂ ਲਈ ਇੱਥੇ ਕੋਈ ਥਾਂ ਨਹੀਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਮ ਆਦਮੀ ਪਾਰਟੀ ਦੇ ਅੰਦਰ ਲੀਡਰਸ਼ਿਪ ਤੋਂ ਵਿਸ਼ਵਾਸ ਖਤਮ ਹੋ ਗਿਆ ਹੈ: ਐਡਵੋਕੇਟ ਰਾਜਵਿੰਦਰ ਲੱਕੀ, ਸੰਦੀਪ ਭਾਟੀਆ (ਸੋਨੂੰ )
Next articleਪਿੰਡ ਬਕਾਪੁਰ ਵਿਖੇ ਨਸ਼ਾ ਮੁਕਤੀ ਅਤੇ ਪਿੰਡ ਦੀ ਸੁਰੱਖਿਆ ਨੂੰ ਲੈ ਕੇ ਐਸ ਐਚ ਓ ਸਦਰ ਬਲਾਚੌਰ ਵੱਲੋਂ ਵਿਸ਼ੇਸ਼ ਮੀਟਿੰਗ