ਕਬਜ਼ਾ ਕਰਵਾਉਣ ਵਿਚ ਆਮ ਆਦਮੀ ਪਾਰਟੀ ਦਾ ਕੋਈ ਰੋਲ ਨਹੀਂ – ਆਪ ਵਰਕਰ

ਮਹਿਤਪੁਰ,(ਸਮਾਜ ਵੀਕਲੀ) (ਹਰਜਿੰਦਰ ਛਾਬੜਾ)-ਬਲਾਕ ਮਹਿਤਪੁਰ ਦੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ ਮੁਤੱਲਕ ਸ਼ਹਿਰ ਮਹਿਤਪੁਰ ਵਿਖੇ ਮਕਾਨ ਅਜਾਨੇ ਪਵਨ ਕੁਮਾਰ ਪੁੱਤਰ ਸਤਪਾਲ ਵਾਸੀ ਵੱਡਾ ਮਹੱਲਾਂ ਮਹਿਤਪੁਰ ਦੇ ਮਾਲਕੀ ਮਕਾਨ ਤੇ ਪਾੜ ਲਾ ਕੇ ਸ਼ਰਾਰਤੀ ਅਨਸਰਾਂ ਵੱਲੋਂ ਕਬਜ਼ਾ ਕਰਨ ਦੇ ਸਬੰਧ ਵਿੱਚ ਹੋਈ। ਜਿਸ ਦੇ ਵਿਰੋਧ ਵਿਚ ਵਖ ਵਖ ਜਥੇਬੰਦੀਆਂ ਨੇ ਪਵਨ ਕੁਮਾਰ ਨੂੰ ਨਿਆਂ ਦਬਾਉਣ ਲਈ ਥਾਣਾ ਮਹਿਤਪੁਰ ਅਗੇ ਧਰਨਾ ਦਿੱਤਾ। ਇਹ ਗੱਲ ਸਾਹਮਣੇ ਆਈ ਕਿ ਮੰਗਾ ਪਹਿਲਵਾਨ ਵਿਅਕਤੀ ਦੇ ਨਾਮ ਦੀ ਸ਼ਹਿ ਤੇ ਕਬਜ਼ਾ ਕੀਤਾ ਗਿਆ ਜ਼ੋ ਕਿ ਆਮ ਆਦਮੀ ਪਾਰਟੀ ਨਾਲ ਸਬੰਧਤ ਹੈ। ਪਰ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰ ਬਲਾਕ ਮਹਿਤਪੁਰ ਇਸ ਗੱਲ ਦੀ ਨਿਖੇਦੀ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦਾ ਇਸ ਕਬਜ਼ਾ ਕਰਵਾਉਣ ਵਿਚ ਕੋਈ ਹੱਥ ਨਹੀਂ ਜਿਸਦਾ ਨਾਮ ਕਬਜਾ ਕਰਵਾਉਣ ਵਿਚ ਵਰਤਿਆ ਜਾ ਰਿਹਾ ਉਹ ਹੀ ਜ਼ਿੰਮੇਵਾਰ ਹੈ। ਅਗਰ ਆਮ ਆਦਮੀ ਪਾਰਟੀ ਦਾ ਅਹੁਦੇਦਾਰ, ਹਲਕਾ ਇੰਚਾਰਜ ਜਾ ਕੋਈ ਵੱਡਾ ਲੀਡਰ ਸ਼ਰਾਰਤੀ ਅਨਸਰਾਂ ਦੀ ਮਦਦ ਕਰੇਗਾ ਤਾਂ ਅਸੀਂ ਉਸ ਦਾ ਵਿਰੋਧ ਕਰਾਂਗੇ ਅਤੇ ਪੀੜਤ ਧਿਰ ਪਵਨ ਕੁਮਾਰ ਦਾ ਪੂਰਾ ਸਾਥ ਦਿਆਂਗੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਪਵਨ ਕੁਮਾਰ ਨੂੰ ਬਣਦਾ ਨਿਆਂ ਦਿੱਤਾ ਜਾਵੇ। ਅਗਰ ਪ੍ਰਸ਼ਾਸਨ ਤੇ ਕਿਸੇ ਕਿਸਮ ਦਾ ਰਾਜਨੀਤਕ ਦਬਾਅ ਹੈ ਤਾਂ ਲੋਕਲ ਯੂਨਿਟ ਆਮ ਆਦਮੀ ਪਾਰਟੀ ਪ੍ਰਸ਼ਾਸਨ ਦਾ ਸਾਥ ਦੇਵੇਗੀ । ਅਸੀਂ ਕਿਸੇ ਵੀ ਤਰਾਂ ਨਾਲ ਪਾਰਟੀ ਨੂੰ ਢਾਹ ਨਹੀਂ ਲੱਗਣ ਦਿਆਂਗੇ ਆਮ ਆਦਮੀ ਪਾਰਟੀ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ ਹੈ। ਇਸ ਮੌਕੇ ਲਖਵਿੰਦਰ ਸਿੰਘ ਸੀਨੀਅਰ ਬਲਾਕ ਪ੍ਰਧਾਨ, ਸਰਤਾਜ ਸਿੰਘ ਐਮ ਸੀ, ਕ੍ਰਿਸ਼ਨ ਕੁਮਾਰ ਬਿੱਟੂ, ਦਵਿੰਦਰ ਸਿੰਘ, ਹਰਵਿੰਦਰ ਸਿੰਘ ਮਠਾੜੂ, ਨਿਰਮਲ ਸਿੰਘ ਆਦਿ  ਬਲਾਕ ਪ੍ਰਧਾਨ, ਕਮਲਜੀਤ ਕੌਰ ਸੀਨੀਅਰ ਮੈਂਬਰ, ਦਿਲਬਾਗ ਸਿੰਘ ਜੋਸਨ, ਸੁਰਜੀਤ ਸਿੰਘ ਮਾਨ, ਪਰਮਜੀਤ ਸਿੰਘ, ਰਛਪਾਲ ਸਿੰਘ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ,ਦੀਪਕ ਸੂਦ, ਬਲਬੀਰ ਸਿੰਘ, ਅਕਾਸ਼ਦੀਪ, ਬਲਦੇਵ ਰਾਜ ਆਦਿ ਸੀਨੀਅਰ ਵਰਕਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਦੱਤ ਮੰਦਿਰ ਪੁਣੇ ‘ਚ ਚੈਰੀਟੇਬਲ ਡਾਇਗਨੌਸਟਿਕ ਲੈਬ ਸ਼ੁਰੂ
Next articleਬਿਜਲੀ ਬੋਰਡ ਨੇ ਫਿਰ ਤੋਂ ਕੱਟਿਆ ਨਿਆਸਰਿਆਂ ਦੇ ਆਸਰੇ ਪ੍ਰਭ ਆਸਰਾ ਦਾ ਬਿਜਲੀ ਕੁਨੈਕਸ਼ਨ