ਸਕੂਲ ਦੇ ਅਧਿਆਪਕਾਂ ਨੇ ਸਮਾਗਮ ਵਿੱਚ ਪਹੁੰਚੇ ਪਤਵੰਤਿਆਂ ਅਤੇ ਮਾਪਿਆਂ ਨੂੰ ਇੰਨਰੋਲਮੇਂਟ ਵਧਾਉਣ ਲਈ ਸਹਿਯੋਗ ਦੇਣ ਦੀ ਕੀਤੀ ਅਪੀਲ
ਕਪੁਰਥਲਾ (ਸਮਾਜ ਵੀਕਲੀ) ( ਕੌੜਾ )- ਸਿੱਖਿਆ ਵਿਭਾਗ ( ਐਲੀਮੈਂਟਰੀ) ਪੰਜਾਬ ਦੇ ਆਦੇਸ਼ਾਂ, ਜਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਕਪੂਰਥਲਾ ਜਗਵਿੰਦਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ( ਐਲੀਮੈਂਟਰੀ ਸਿੱਖਿਆ) ਕਪੂਰਥਲਾ ਮੈਡਮ ਨੰਦਾ ਧਵਨ ਦੀ ਅਗਵਾਈ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕਪੂਰਥਲਾ–1 ਰਾਜੇਸ਼ ਕੁਮਾਰ ਦੀ ਦੇਖ ਰੇਖ ਹੇਠ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਭਾਣੋ ਲੰਗਾ( ਕਪੁਰਥਲਾ-1) ਵਿਖੇ ਸਕੂਲ ਦੀ ਐੱਲ ਕੇ ਜੀ ਅਤੇ ਯੂ ਕੇ ਜੀ( ਪ੍ਰੀ ਪ੍ਰਾਇਮਰੀ) ਜਮਾਤ ਦੇ ਬੱਚਿਆਂ ਦਾ ਸਾਲਾਨਾ ਗ੍ਰੈਜੂਏਸ਼ਨ ਸੈਰੇਮਨੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜੋ ਅਮਿੱਟ ਪੈੜਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ।
ਮੈਡਮ ਰੁਪਿੰਦਰ ਕੌਰ, ਮੈਡਮ ਨਵਜੀਤ ਕੌਰ, ਮੈਡਮ ਸੰਤੋਸ਼ ਕੌਰ ਅਤੇ ਆਂਗਣਵਾੜੀ ਵਰਕਰ ਮੈਡਮ ਤੋਸ਼ੀ ਦੇ ਵਿਸ਼ੇਸ਼ ਯਤਨਾਂ ਨਾਲ ਆਯੋਜਿਤ ਉਕਤ ਗ੍ਰੈਜੂਏਸ਼ਨ ਸੈਰੇਮਨੀ ਪ੍ਰੋਗਰਾਮ ਦੀ ਪ੍ਰਧਾਨਗੀ ਨਵ ਨਿਯੁਕਤ ਸੈਂਟਰ ਹੈਡ ਟੀਚਰ ਸੰਤੋਖ਼ ਸਿੰਘ ਮੱਲ੍ਹੀ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਮੈਡਮ ਮਨਪ੍ਰੀਤ ਕੌਰ ਨੇ ਸਾਂਝੇ ਤੌਰ ਉੱਤੇ ਕੀਤੀ। ਮੈਡਮ ਰੁਪਿੰਦਰ ਕੌਰ ਨੇ ਮੰਚ ਸੰਚਾਲਨ ਦੀ ਜਿੰਮੇਵਾਰੀ ਨਿਭਾਉਦਿਆਂ ਹੋਇਆਂ ਵਿੱਦਿਅਕ ਸ਼ੈਸ਼ਨ 2022- 23 ਦੌਰਾਨ ਸਕੂਲ ਦੀ ਐੱਲ ਕੇ ਜੀ ਅਤੇ ਯੂ ਕੇ ਜੀ( ਪ੍ਰੀ ਪ੍ਰਾਇਮਰੀ) ਜਮਾਤ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਦੋਹਾਂ ਜਮਾਤਾਂ ਦੇ ਬੱਚਿਆਂ ਨੂੰ ਅਗਲੀ ਜਮਾਤ ਲਈ ਪ੍ਰਮੋਟ ਕਰਦਿਆਂ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਉੱਤੇ ਰਹਿਣ ਵਾਲੇ ਬੱਚਿਆਂ ਦੇ ਨਾਂ ਘੋਸ਼ਿਤ ਕੀਤੇ। ਜਿਹਨਾਂ ਨੂੰ ਪ੍ਰਧਾਨਗੀ ਮੰਡਲ ਵੱਲੋਂ ਮੈਡਲ, ਪ੍ਰਸੰਸਾ ਪੱਤਰ ਅਤੇ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਸਕੂਲ ਦੇ ਨੰਨ੍ਹੇ ਮੁੰਨੇ ਬੱਚਿਆਂ ਵੱਲੋਂ, ਸੋਲੋ ਡਾਂਸ, ਗਰੁੱਪ ਡਾਂਸ, ਗੀਤ, ਕਵਿਤਾਵਾਂ ਤੇ ਗਿੱਧੇ- ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਕਰਦਿਆਂ ਹਾਜ਼ਰੀਨ ਦਾ ਮਨੋਰੰਜਨ ਕੀਤਾ।
ਮੈਡਮ ਅਮਨਦੀਪ ਕੌਰ, ਮਨਜੀਤ ਕੌਰ, ਮੱਖਣ ਸਿੰਘ, ਕੁਲਵੰਤ ਸਿੰਘ, ਰਾਜਵਿੰਦਰ ਕੌਰ, ਮਨਕੀਰਤ ਕੌਰ, ਸਰਪੰਚ ਰਸ਼ਪਾਲ ਸਿੰਘ, ਪੰਚ ਕਮਲਜੀਤ ਕੌਰ, ਮਨਜੀਤ ਕੌਰ ਹੈਲਪਰ, ਬਲਜਿੰਦਰ ਕੌਰ ਹੈਲਪਰ, ਸ਼ਿੰਦੋ, ਪ੍ਰਭਜੋਤ ਕੌਰ, ਸੁਰਜੀਤ ਕੌਰ ਆਦਿ ਦੀ ਹਾਜ਼ਰੀ ਦੌਰਾਨ ਸੈਂਟਰ ਹੈਡ ਟੀਚਰ ਸੰਤੋਖ਼ ਸਿੰਘ ਮੱਲ੍ਹੀ ਨੇ ਆਖਿਆ ਕਿ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਨਵੇਂ ਦਾਖਲੇ ਨੂੰ ਲੈ ਕੇ ਪੰਜਾਬ ਸਰਕਾਰ, ਸਿੱਖਿਆ ਵਿਭਾਗ ਅਤੇ ਸਮੁੱਚਾ ਅਧਿਆਪਕ ਵਰਗ ਪੱਬਾਂ ਭਾਰ ਹੋਇਆ ਪਿਆ ਹੈ। ਓਹਨਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਕੂਲ ਮੈਨੇਜਮੈਂਟ ਕਮੇਟੀਆਂ ਸਕੂਲੋਂ ਵਿਰਵੇ ਬੱਚਿਆਂ ਨੂੰ ਸਕੂਲ ਵਿੱਚ ਦਾਖ਼ਲ ਕਰਵਾਉਣ ਲਈ ਅਧਿਆਪਕਾਂ ਦਾ ਸਹਿਯੋਗ ਕਰਨ। ਸਮਾਗਮ ਵਿੱਚ ਉਤਸ਼ਾਹ ਨਾਲ ਪਹੁੰਚੇ ਬੱਚਿਆਂ ਦੇ ਮਾਪਿਆਂ, ਪਤਵੰਤਿਆਂ ਅਤੇ ਐਸ ਐਮ ਸੀ ਦੇ ਆਹੁਦੇਦਾਰਾਂ, ਅਤੇ ਮੈਂਬਰਾਂ ਨੇ ਸਕੂਲ ਵਿੱਚ ਵਿਦਿਆਰਥੀਆਂ ਦੇ ਨਵੇਂ ਦਾਖਲੇ ਸੰਬੰਧੀ ਹਾਂ ਪੱਖੀ ਹੁੰਗਾਰਾ ਭਰਿਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly