ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਗ਼ਰੀਬਾਂ ਦਾ ਮਸੀਹਾ ਕਰਨਲ ਗਿਆਨ ਸਿੰਘ ਕੌਲ ਜੀ ਇਸ ਦੂਨੀਆਂ ਨੂੰ ਛੱਡ ਕੇ ਸਾਡੇ ਤੋਂ ਵਿਛੜ ਗਏ ਹਨ। ਇਨ੍ਹਾਂ ਨੂੰ ਲੋੜਵੰਦ ਅਤੇ ਹੁਸ਼ਿਆਰ ਬੱਚਿਆਂ ਨੂੰ ਵੱਖ ਵੱਖ ਦੇਸ਼ਾਂ ਤੋਂ ਪੰਜਾਬੀ ਪੈਸੇ ਇਕੱਠੇ ਕਰ ਕੇ ਬੱਚਿਆਂ ਨੂੰ ਅੱਗੇ ਵੱਧਣ ਲਈ ਹੌਸਲਾ ਦਿੰਦੇ ਹੁੰਦੇ ਸਨ ਇਸ ਦੇ ਨਾਲ ਹੀ ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਅਤੇ ਐਜ਼ੂਕੇਸ਼ਨਲ ਟਰੱਸਟ ਥਾਦੀਆ ਵਿਖੇ ਵੱਖ ਵੱਖ ਟਾਈਮ ਤੇ ਬਹੁਤ ਵੱਡੇ ਪੱਧਰ ਤੇ ਮੱਦਦ ਕਰਦੇ ਰਹਿੰਦੇ ਸਨ। ਇਸ ਤਰ੍ਹਾਂ ਦੇ ਲੋਕਾਂ ਦੇ ਹਮਦਰਦ ਦਾ ਉਨ੍ਹਾਂ ਨੂੰ ਛੱਡ ਕੇ ਚਲੇ ਜਾਣ ਨਾਲ ਜਿਥੇ ਉਨ੍ਹਾਂ ਦੇ ਪਰਿਵਾਰ ਨੂੰ ਘਾਟਾ ਪਿਆ ਹੈ ਉਥੇ ਹੀ ਨਾ ਪੂਰਾ ਹੋਣ ਵਾਲ਼ਾ ਘਾਟਾ ਸਮਾਜ ਨੂੰ ਪਿਆ ਹੈ ਇਸ ਲਈ ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਅਤੇ ਐਜ਼ੂਕੇਸ਼ਨਲ ਟਰੱਸਟ ਥਾਦੀਆ ਦੇ ਡਾਕਟਰ ਸਾਹਿਬਾਨ ਜਿਨ੍ਹਾਂ ਵਿੱਚ ਡਾ ਬੀ ਐੱਸ ਬੱਲ,ਡਾ ਨਾਮਦੇਵ ਬੰਗੜ,ਡਾ ਮੁਕੇਸ਼ ਉਪਾਧਿਆਏ,ਰਾਜ ਕੁਮਾਰ ਫਾਰਮਾਸਿਸਟ,ਡਾ ਰੀਤਿਕਾ ਔਰਤਾਂ ਦੇ ਰੋਗਾਂ ਦੇ ਮਾਹਿਰ,ਡਾ ਜਸਲੀਨ ਪਾਹਵਾ ਐਮ ਡੀ ਮੈਡੀਸਨ,ਡਾ ਅਰੁਣ ਮੈਡੀਕਲ ਅਫ਼ਸਰ, ਲਲਿਤ ਮਹਾਜਨ ਅਤੇ ਪੂਰੇ ਸਟਾਫ ਨੇ ਇੱਕ ਮਿੰਟ ਮੋਨ ਧਾਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਕਮਾਂਡੈਂਟ ਸਰਦਾਰ ਗਿਆਨ ਸਿੰਘ ਜੀ ਦੀ ਮੌਤ ਉੱਤੇ ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਅਤੇ ਐਜ਼ੂਕੇਸ਼ਨਲ ਟਰੱਸਟ ਥਾਦੀਆ ਵੱਲੋਂ ਦੁੱਖ ਦਾ ਪ੍ਰਗਟਾਵਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



