ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) : ਜ਼ਿੰਦਗੀ ਵਿੱਚ ਬਦਲਾਅ ਦੇਖਣਾ ਚਾਹੁੰਦੇ ਹੋ ਤਾਂ ਆਪਣੀ ਗੱਲ ਨੂੰ ਸਭ ਦੇ ਸਾਹਮਣੇ ਰੱਖਣਾ ਜ਼ਰੂਰੀ ਹੈ। ਕਈ ਲੋਕ ਸਭ ਕੁਝ ਚਾਹੁਣ ਦੇ ਬਾਵਜੂਦ ਵੀ ਆਪਣੀ ਗੱਲ ਨੂੰ ਕਿਸੇ ਦੇ ਸਾਹਮਣੇ ਰੱਖ ਨਹੀਂ ਪਾ ਰਹੇ ਹਨ, ਉਨ੍ਹਾਂ ਲਈ ਇੱਕ ‘ਪੰਜਾਬ ਪਰਿਵਰਤਨ ਯਾਤਰਾ’ ਸੰਸਥਾ ਦਾ ਗਠਨ ਕੀਤਾ ਗਿਆ ਹੈ। ਜਿਸ ਦੇ ਮੁਖੀ ਰਣਵੀਰ ਚੇਚੀ ਮਾਲੇਵਾਲ ਕੋਹਲੀ ਹਨ, ਉਨ੍ਹਾਂ ਵੱਲੋਂ ਅੱਜ ਇੱਕ ਵਿਸ਼ਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੰਸਥਾ ਨਾਲ ਕੁਝ ਬੁੱਧੀਜੀਵੀਆਂ ਨੂੰ ਜੋੜਿਆਂ ਗਿਆ, ਜਿਸ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ,ਜਲੰਧਰ ਖੰਨਾ,ਬਟਾਲਾ ਮੋਗਾ, ਦਸੂਹਾ, ਬਿਆਸ ਆਦਿ ਹੋਰਨਾਂ ਸ਼ਹਿਰਾਂ ਤੋਂ ਆ ਕੇ ਲੋਕਾਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚ ਪੇਸ਼ੇ ਤੋਂ ਡਾਕਟਰ, ਦੁਕਾਨਦਾਰ, ਕਿਸਾਨ, ਬਿਜਲੀ ਬੋਰਡ ਦੇ ਕਰਮਚਾਰੀ ਅਤੇ ਲੇਖਕ ਆਦਿ ਸ਼ਾਮਲ ਸਨ। ਮੁੱਖ ਤੌਰ ‘ਤੇ ਰਣਵੀਰ ਚੇਚੀ ਨੇ ਕਹਾ ਕਿ ਸਮਾਜ ਵਿੱਚ ਜੇਕਰ ਅਸੀਂ ਬਦਲਾਅ ਦੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਸਟੇਜ ‘ਤੇ ਆਪਣੀ ਗੱਲ ਨੂੰ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸੈਣੀ ਪੈਲੇਸ ਭੱਦੀ ਰੋਡ ਬਲਾਚੌਰ ਵਿਖੇ ਆਯੋਜਿਤ ਇਸ ਪ੍ਰੋਗਰਾਮ ਵਿੱਚ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਆਪਣੇ ਬੱਚਿਆਂ ਨੂੰ ਸਕੂਲ ਪੱਧਰ ‘ਤੇ ਵੀ ਸਟੇਜ ‘ਤੇ ਬੋਲਣਾ ਸਿਖਾਓ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਆਏ ਲੋਕਾਂ ਨੇ ਆਪਣੇ ਵਿਚਾਰ ਰੱਖੇ ਅਤੇ ਰਣਵੀਰ ਚੇਚੀ ਦੀ ਇਸ ‘ਪੰਜਾਬ ਪਰਿਵਰਤਨ ਯਾਤਰਾ’ ਸੰਸਥਾ ਦੀ ਸ਼ਲਾਘਾ ਕੀਤੀ ਅਤੇ ਪੂਰਾ ਸਹਿਯੋਗ ਦੇਣ ਲਈ ਕਿਹਾ। ਇਸ ਮੌਕੇ ਮਾਲਵਾ, ਦੋਆਬਾ, ਮਾਝਾ ਖੇਤਰ ਤੋਂ ਆਏ ਬੁੱਧੀਜੀਵੀਆਂ ਵੱਲੋਂ ਰਣਵੀਰ ਚੇਚੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਾਮਲ ਹੋਏ ਕਈ ਬੁੱਧੀਜੀਵੀਆਂ ਵਿੱਚ ਇੰਸਪੈਕਟਰ ਰਾਜ ਖਟਾਣਾ, ਡੀ.ਐੱਸ.ਪੀ. ਸਤਨਾਮ ਸਿੰਘ, ਰਮਨ ਨੰਦਲਾਲ, ਰਾਜਿੰਦਰ ਭੂੰਬਲਾ , ਰਵਿੰਦਰ ਮੂਬਲਾ, ਸਤਪਾਲ ਮੂਬਲਾ, ਤੇਜਿੰਦਰ ਸਿੰਘ ਜ਼ੈਲਦਾਰ, ਅਮਰਜੀਤ ਧੀਮਾਨ, ਸੁਰਜੀਤ ਸਿੰਘ , ਭਾਜਪਾ ਆਗੂ ਪ੍ਰਵੀਨ ਪੁਰੀ ਸਮੇਤ ਸ਼ਹਿਰ ਦੇ ਕਈ ਨਗਰ ਕੌਂਸਲ ਮੈਂਬਰ, ਪੰਚ/ਸਰਪੰਚ, ਨੰਬਰਦਾਰ ਆਦਿ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



