(ਸਮਾਜ ਵੀਕਲੀ)
ਆ ਵੇਖ ਲੈ ਨਾਨਕ ! ਧਰਤੀ ਉੱਤੇ ,
ਕੀ ! ਕੀ! ਖੇਲ ਰਚਾਏ ਨੇ।
ਇਕਨਾਂ ਦੇ ਘਰ ਦੁੱਧ ਦੀਆਂ ਧਾਰਾਂ,
ਇਕ ਪਾਣੀ ਤੋਂ ਵੀ ਤ੍ਰਿਹਾਏ ਨੇ।
ਮੋਹ ਦੀਆਂ ਤੰਦਾਂ ਨਵ ਨੇਦੇ ਵਿਚ ਫਸ ਕੇ
ਹੱਦੋਂ ਵੱਧ ਜ਼ੁਲਮ ਕਮਾਉਂਦੇ,
ਬੰਬ ਬੰਦੂਕ ਮਜ਼ਾਈਲਾਂ ਘੜ ਕੇ,
ਕਈ ਮਾਰੂ ਹਥਿਆਰ ਬਣਾਏ ਨੇ।
ਆ ਵੇਖ ਲੈਣ ਨਾਨਕ ! ਧਰਤੀ ਉੱਤੇ ….
ਤੇਰੇ ਦਸੇ ਮਾਰਗ ਛੱਡਕੇ
ਇਹਨਾਂ ਰਾਹ ਹੋਰ ਹੈ ਫੜਿਆ
੧ਓ. ਦੀ ਧੁੰਨ ਨੂੰ ਛੱਡ ਕੇ,
ਥਾਂ-ਥਾਂ ਟੱਲ ਖੜਕਾਏ ਨੇ।
ਆ ਵੇਖ ਲੈਣ ਨਾਨਕ ! ਧਰਤੀ ਉੱਤੇ …
ਬਾਣੀ ਰਟਣ ਤੀਕ ਸੀਮਤ ਰਹਿ ਗਈ,
ਬਿਨ ਅਮਲਾਂ ਖੂਹ ਨੇ ਖਾਲੀ,
ਬਾਣੀ ਵੇਚਣ ਥਾਂ ਥਾਂ ਉੱਤੇ
ਤੇਰੇ ਨਾਂ ਤੇ ਕੂਫ਼ਰ ਕਮਾਏ ਨੇ।
ਆ ਵੇਖ ਲੈਣ ਨਾਨਕ ! ਧਰਤੀ ਉੱਤੇ …..
ਨਾਰੀ ਨੂੰ ਜਗ ਜਨਨੀ ਕਹਿ ਕੇ,
ਤੁਸਾਂ ਉਸਦਾ ਮਾਨ ਵਧਾਇਆ,
ਵਾਸਨਾ ਦੇ ਏਹਨਾਂ ਭੁੱਖੇ ਰਾਕਸ਼ਸਾਂ
ਕੁੱਖ ਵਿੱਚ ਕਤਲ ਕਰਾਏ ਨੇ।।
ਆ ਵੇਖ ਲੈਣ ਨਾਨਕ ! ਧਰਤੀ ਉੱਤੇ ….
“ਕਲਯੁਗ ਰਥ ਅਗਨ ਕਾ”,
ਤੂੰ ਸੱਚ ਹੀ ਸੀ ਫਰਮਾਇਆ,
ਅੱਤ ਹੋਈ ਹੁਣ ਕਲਯੁਗ ਵਾਲੀ,
ਐਸੇ ਜ਼ਾਲਿਮ ਤੱਖਤ ਬੈਠਾਏ ਨੇ।
ਆ ਵੇਖ ਲੈਣ ਨਾਨਕ ! ਧਰਤੀ ਉੱਤੇ ….
ਆ ਜਾ, ਆ ਜਾ ਮੁੜਕੇ ਆ ਜਾ,
‘ਸਰੀਤਾ ਰਾਣੀ’ ਤਰਲੇ ਪਾਵੈ,
ਜੋ ਸੁੱਧ ਬੁੱਧ ਬਖਸ਼ੀ ਦਾਤਿਆ
ਮੈਂ ਥੋਂ ਇਹ ਸ਼ਬਦ ਲਿਖਾਏ ਨੇ।
ਆ ਵੇਖ ਲੈਣ ਨਾਨਕ ! ਧਰਤੀ ਉੱਤੇ …
ਸਰੀਤਾ ਦੇਵੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly