(ਸਮਾਜ ਵੀਕਲੀ)
ਆਜਾ ਬਾਬਾ ਨਾਨਕਾ, ਅੱਜ ਫਿਰ ਤੇਰੀ ਲੋੜ।
ਹੋਗੇ ਸਿੱਖ ਕੁਰਹਿਤੀਏ, ਆਣ ਇਹਨਾਂ ਨੂੰ ਮੋੜ।
ਪਾਣੀ ਦੇਵਣ ਸੂਰਜੀਂ, ਪੂਜਣ ਮੜ੍ਹੀ ਮਸ਼ਾਨ,
ਇਹਨਾਂ ਇੱਕ ਓਂਕਾਰ ਤੋਂ, ਸਾਂਝ ਲਈ ਹੈ ਤੋੜ।
ਕਥਾ ਜਿੱਥੇ ਕਰਤਾਰ ਦੀ, ਲੰਘਦੇ ਪਾੱਸਾ ਵੱਟ,
ਮਨ ਦੀ ਮਰਜ਼ੀ ਕਰ ਰਹੇ,ਬਹਿੰਦੇ ਨਾ ਸਿਰ ਜੋੜ ।
ਬੀਬੇ ਬਾਣੇ ਪਹਿਨਕੇ, ਜਾਵਣ ਪੰਡਤਾਂ ਕੋਲ,
ਗੁਰ ਬਾਣੀ ਦੀ ਓਟ ਤੋਂ, ਲਿਆ ਹੁਣ ਮੁੱਖ ਮਰੋੜ।
ਸਿੱਖ ਤੇਰੇ ਹੁਣ ਕਿਰਤ ‘ਚੋਂ, ਕੱਢਦੇ ਨਾ ਦਸਵੰਧ,
ਸਾਨੂੰ ਜੋ ਸੀ ਬਖਸ਼ਿਆ, ਜੀਵਨ ਜੁਗਤ ਨਿਚੋੜ।
ਕਿੱਧਰੇ ਨਾ ਹੁਣ ਦਿਸ ਰਿਹਾ, ਤੇਰਾ, ਤੇਰਾਂ ਤੋਲ,
ਅਪਣਾ ਹੀ ਘਰ ਭਰਨ ਦੀ, ਲਾ ਬੈਠੇ ਨੇ ਹੋੜ।
‘ਬੋਪਾਰਾਏ’ ਕਮਲਿਆ, ਕਰਿਆ ਨਾ ਕਰ ਭੁੱਲ,
ਰਹਿਮਤ ਦੇ ਘਰ ਆਣਕੇ, ਬਾਹੋਂ ਪਕੜ ਝੰਜੋੜ।
ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ. 97797-91442
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly