ਮਜ਼ਦੂਰ ਔਰਤ

(ਸਮਾਜ ਵੀਕਲੀ)

ਅਸੀਂ ਭੁੱਖੇ ਰਹਿ ਲੰਘਾਇਆ, ਮੁੱਢਲੇ ਜੀਵਨ ਨੂੰ,
ਮਾਰ ਖਾਹਿਸ਼ਾਂ ਨੂੰ ਤਿਆਰ ਹੋਏ ,ਘੁੱਟ ਸਬਰ ਦੇ ਪੀਣੇ ਨੂੰ।

ਧੁੱਪਾਂ ਖਾਂਧਾ ਹੁਸਨ ਵੇ ਸਾਡਾ, ਤੇ ਕੁੱਲੀਆਂ ਖਾ ਲਏ ਹਾਸੇ ,
ਅਧੀਨਤਾ ਦੇ ਜ਼ੋਰ ‘ਚ ਉੱਘੇ ,ਤੇ ਕੋਤਾਹੀ ਕਰ ਗਏ ਮਾਪੇ।

ਸੂਖਮ ਜਿਹੇ ਤਨ ਦੇ ਉੱਤੇ ,ਕਿਸੇ ਕਹਿਰ ਕਮਾਇਆ ਬੰਦੇ,
ਨਿਕੰਮੇ ਸਾਈਂ ਦੇ ਘਰ ਤੋਰ ਤਾ, ਜਿੱਥੇ ਜਾਹ ਮੁੱਕੇ ਨਾ ਧੰਦੇ।

ਜੋਂ ਮਹਿਲੀਂ ਰਹਿਣ ਰਾਣੀਆਂ ਵੇ, ਪਾਉਣ ਵਸਤਰ ਵੰਨ ਸੁਵੰਨੇ,
ਹੋਣ ਕੰਮ ਤੋਂ ਵੀ ਨਕਾਰੀਆਂ ਵੇ,ਉਨਮਾਦ ‘ਚ ਟੱਪਣ ਹੱਦਾਂ ਬੰਨੇ।

ਕੋਸਦੀ ਆਪਣੇ ਆਪ ਨੂੰ, ਜ਼ੁਲਮ ਸਹਾਰਦੀ ਮਜ਼ਦੂਰ ਔਰਤ,
ਸ਼ਬਦਾਂ ਦੇ ਵਿਚ ਬਲ ਭਰ, ਚਾਹੁੰਦੀ ਭਿੰਨਤਾ ਨੂੰ ਦੂਰ ਔਰਤ।

ਕੁਲਵਿੰਦਰ ਕੌਰ ਬਰਾੜ,
ਧੂੜਕੋਟ ਫਰੀਦਕੋਟ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਜਦੂਰ
Next articleਆਜਾ ਬਾਬਾ