(ਸਮਾਜ ਵੀਕਲੀ)
ਛੇੜ ਇਸ਼ਕ ਦੀ ਤਾਰ ਵੇ ਸੱਜਣਾ ,
ਆਜਾ ਕਰ ਲੈ ਪਿਆਰ ਵੇ ਸੱਜਣਾ ।
ਕਾਤੋ ਰੁਸਿਆ ਰੁਸਿਆ ਰਹਿਣਾ ,
ਕਿਹੜੀ ਗੱਲੋਂ ਟੁਟ ਟੁਟ ਪੈਣਾ ,
ਕਰ ਨੈਣਾਂ ਦੇ ਮਿੱਠੇ ਵਾਰ ਵੇ ਸੱਜਣਾ।
ਆਜਾ ਕਰ ਲੈ………………….
ਕੱਢਦੇ ਦਿਲ ਦੇ ਭਰਮ ਭੁਲੇਖੇ ,
ਲੱਗ ਜਾਣਗੇ ਦੁਖ ਦੇ ਸੇਕੇ ,
ਕੱਲਾ ਬਹਿ ਬਹਿ ਨਾ ਛਾੜ ਵੇ ਸੱਜਣਾ।
ਆਜਾ ਕਰ ਲੈ………………….
‘ਸ਼ਿਵ’ ਦਿਲ ਵੀ ਤੇਰਾ ਰੂਹ ਵੀ ਤੇਰੀ ,
ਢਾਹ ਕੇ ਬੈਠਾ ਕਿਉ ਤੂੰ ਢੇਰੀ ,
ਵੱਜ ਜਾਊ ਬਿਰਹੋ ਦੀ ਮਾਰ ਵੇ ਸੱਜਣਾ ।
ਆਜਾ ਕਰ ਲੈ…………………….
ਸ਼ਿਵਨਾਥ ਦਰਦੀ ਫ਼ਰੀਦਕੋਟ
ਸੰਪਰਕ:- 9855155392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly