ਪੰਜਾਬ ਅਤੇ ਹੋਲੀ ਦੇ ਰੰਗ

ਵੀਨਾ ਬਟਾਲਵੀ

(ਸਮਾਜ ਵੀਕਲੀ)

ਪੰਜਾਬੀਆਂ ਨੇ ਕਮਾਲ ਕਰ ਦਿੱਤਾ ਏ
ਵੋਟਾਂ ਵਿਚ ਛੱਡਿਆਂ ਨਾ ਕੋਈ ਖਿੱਤਾ ਏ
ਮੁੱਕ ਜਾਣੇ ਜਦੋਂ ਹੰਝੂ ਨਮਕੀਨ ਜੀ
ਹੋਲੀ ਦੇ ਰੰਗ ਹੋ ਜਾਣਗੇ ਹਸੀਨ ਜੀ

ਮੁੱਕ ਜਾਵੇਗੀ ਜਦੋਂ ਰਿਸ਼ਵਤ-ਖੋਰੀ
ਭ੍ਰਿਸ਼ਟ ਆਚਾਰ ਦੀ ਟੁੱਟ ਜਾਣੀ ਡੋਰੀ
ਹੋਣਾ ਨਹੀਂ ਫਿਰ ਕਿਸੇ ਗਮਗੀਨ ਜੀ
ਹੋਲੀ ਦੇ ਰੰਗ ਹੋ ਜਾਣਗੇ ਹਸੀਨ ਜੀ

ਵਿੱਦਿਆ ਚ ਜਦੋਂ ਹੋਜੂਗਾ ਸੁਧਾਰ ਜੀ
ਹੋ ਜਾਊਗਾ ਫਿਰ ਸਭ ਦਾ ਉਧਾਰ ਜੀ
ਬਣ ਜਾਣੇ ਫਿਰ ਸਭ ਮਸਕੀਨ ਜੀ
ਹੋਲੀ ਦੇ ਰੰਗ ਹੋ ਜਾਣਗੇ ਹਸੀਨ ਜੀ

ਨਸ਼ਿਆਂ ਦੀ ਨੇਰੀ ਜਦੋਂ ਮੁੱਕ ਜਾਵੇਗੀ
ਜਿੰਦ ਫਿਰ ਸੁੱਕਣੇ ਤੋਂ ਰੁੱਕ ਜਾਵੇਗੀ
ਰਹਿਣਾ ਨਹੀਂ ਫਿਰ ਕੋਈ ਬਲਹੀਨ ਜੀ
ਹੋਲੀ ਦੇ ਰੰਗ ਹੋ ਜਾਣਗੇ ਹਸੀਨ ਜੀ

ਆਮ ਬੰਦਾ ਜਦੋਂ ਹੋ ਜਾਊਗਾ ਖਾਸ ਜੀ
ਹੋਣਾ ਬੰਦੇ ਵਿਚ ਰੱਬ ਵਾਲ਼ਾ ਵਾਸ ਜੀ
ਰਹਿਣਾ ਨਹੀਂ ਫਿਰ ਕੋਈ ਰੰਗਹੀਨ ਜੀ
ਹੋਲੀ ਦੇ ਰੰਗ ਹੋ ਜਾਣਗੇ ਹਸੀਨ ਜੀ

ਜਾਤੀ ਵਾਲ਼ਾ ਜਦੋਂ ਭੇਦ ਮੁੱਕ ਜਾਊਗਾ
ਹਰ ਕੋਈ ਪਿਆਰ ਦੇ ਗੀਤ ਗਾਊਗਾ
ਮੁੱਕ ਜਾਊ ਫਿਰ ਸਾਰੀ ਮੇਖ-ਮੀਨ ਜੀ
ਹੋਲੀ ਦੇ ਰੰਗ ਹੋ ਜਾਣਗੇ ਹਸੀਨ ਜੀ

ਰਣਜੀਤ ਦੀ ਸਦੀ ਦਾ ਪੰਜਾਬ ਬਣੇਗਾ
ਅੱਖਾਂ ਵਿੱਚ ਰੰਗਲਾ ਪੰਜਾਬ ਜਣੇਗਾ
ਰੰਗਾਂ ਵਾਲ਼ੀ ਤਾਰ ਬੜੀ ਹੈ ਮਹੀਨ ਜੀ
ਹੋਲੀ ਦੇ ਰੰਗ ਹੋ ਜਾਣਗੇ ਹਸੀਨ ਜੀ

ਆਓ ਸਾਰੇ ਰਲ ਕਰੀਏ ਦੁਆਵਾਂ ਜੀ
ਰਹਿਣ ਸਦਾ ਇਦ੍ਹੇ ਤੋਂ ਦੂਰ ਬਲਾਵਾਂ ਜੀ
ਹੋਜੂਗਾ ਜਦੋਂ ਇਸ ਗੱਲ ਤੇ ਯਕੀਨ ਜੀ
ਹੋਲੀ ਦੇ ਰੰਗ ਹੋ ਜਾਣਗੇ ਹਸੀਨ ਜੀ

ਵੀਨਾ ਬਟਾਲਵੀ ਪੰਜਾਬੀ ਅਧਿਆਪਕਾ
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਮਾਸ਼ਾ
Next articleਰਿਸ਼ਤਿਆਂ ਵਿਚਲੀ ਲਕੀਰ